3K
ਇਕ ਆਦਮੀ ਨੇ ਪ੍ਰਸਿੱਧ ਯੂਨਾਨੀ ਫਿਲਾਸਫਰ ਸੁਕਰਾਤ ਨੂੰ ਕਿਹਾ : ਤੁਹਾਨੂੰ ਪਤਾ ਹੈ ਤੁਹਾਡੇ ਇਕ ਸ਼ਗਿਰਦ ਨੇ ਕੀ ਕੀਤਾ ਹੈ ?
ਸੁਣ ਕੇ ਸੁਕਰਾਤ ਨੇ ਪੁੱਛਿਆ: ਪਹਿਲਾ ਇਹ ਦੱਸ, ਜੋ ਤੂੰ ਕਹਿਣ ਲੱਗਿਆ ਹੈਂ, ਉਹ ਪੂਰਨ ਭਾਂਤ ਸਹੀ ਅਤੇ ਸੱਚ ਹੈਂ ?ਉਸਨੇ ਕਿਹਾ : ਮੈਂ ਕੇਵਲ ਸੁਣਿਆ ਹੈਂ , ਪਤਾ ਨਹੀਂ ਸੱਚ ਹੈਂ ਕਿ ਝੂਠ ਹੈਂ ।
ਸੁਕਰਾਤ ਨੇ ਪੁੱਛਿਆ : ਜੋ ਦੱਸਣ ਲੱਗਿਆ ਹੈਂ , ਕੀ ਉਹ ਚੰਗੀ ਗੱਲ ਹੈਂ ?
ਉਸਨੇ ਕਿਹਾ : ਨਹੀਂ ਚੰਗੀ ਗੱਲ ਨਹੀਂ ।
ਸੁਕਰਾਤ ਨੇ ਪੁੱਛਿਆ : ਜੋ ਤੂੰ ਦੱਸਣ ਲੱਗਿਆ ਹੈਂ , ਕੀ ਉਸਦਾ ਮੈਨੂੰ ਲਾਭ ਹੋਵੇਗਾ ?
ਉਸਨੇ ਕਿਹਾ : ਨਹੀਂ ਲਾਭ ਨਹੀਂ ਹੋਵੇਗਾ , ਪਰ ਗੱਲ ਦੱਸਣੀ ਜਰੂਰੀ ਹੈਂ ।
ਸੁਕਰਾਤ ਨੇ ਕਿਹਾ : ਜਾਣਦਿਆ ਹੋਇਆ ਵੀ ਕਿ ਇਹ ਗੱਲ ਸੱਚ ਨਹੀਂ , ਚੰਗੀ ਨਹੀਂ , ਲਾਭਕਾਰੀ ਨਹੀਂ , ਫਿਰ ਵੀ ਤੂੰ ਦੱਸਣ ਦੀ ਜਿੱਦ ਕਰ ਰਿਹਾ ਹੈਂ ।
ਨਾ ਦੱਸ ਰਹਿਣ ਦੇ ਮੈਂ ਇਹ ਸੁਣਨਾ ਨਹੀਂ ਚਾਹੁੰਦਾ ।