ਗੱਲ 1999 ਦੇ ਆਸ ਪਾਸ ਦੀ ਆ ਉਦੋਂ ਚਿੱਟੇ ਟੀਵੀ ਹੁੰਦੇ ਸੀ ਘਰਾਂ ਚ ਤੇ ਕੱਲਾ ਡੀ ਡੀ ਨੈਸ਼ਨਲ ਚੱਲਦਾ ਸੀ ਜੇਕਰ ਐਂਟੀਨਾ ਲਾ ਲੈਂਦੇ ਸੀ ਤਾ ਡੀ ਡੀ ਮੈਟਰੋ ਜਾਂ ਪਾਕਿਸਤਾਨੀ ਚੈਨਲ ਪੀ ਟੀਵੀ ਚੱਲ ਪੈਂਦਾ ਸੀ ਉਦੋਂ ਸ਼ਨੀਵਾਰ ਨੂੰ 4 ਵਜੇ ਪੰਜਾਬੀ ਫਿਲਮ ਤੇ ਐਤਵਾਰ ਨੂੰ 4 ਵਜੇ ਹਿੰਦੀ ਫਿਲਮ ਚੱਲਦੀ ਸੀ ਜਦੋਂ ਫਿਲਮ ਆਉਂਦੀ ਸੀ ਤਾਂ ਉਦੋਂ ਘਰ ਹੀ ਸਿਨੇਮੇ ਵਰਗਾ ਲੱਗਦਾ ਸੀ ਮਜਾਲ ਐ ਫਿਲਮ ਚੱਲਦੀ ਦੌਰਾਣ ਕੋਈ ਬੋਲ ਜਾਵੇ
ਤੇ ਉਦੋਂ ਰਿਵਾਜ ਸੀ ਜਦੋਂ ਕੋਈ ਰਿਸ਼ਤੇਦਾਰ ਆਉਂਦਾ ਸੀ ਉਦੋਂ ਵੀਸੀ ਆਰ ਲੈ ਕੇ ਆਉਦੇ ਸੀ ਖਾਸਕਰ ਜਦੋਂ ਪਰਾਉਣਾ ਆਉਂਦਾ ਸੀ। ਸਾਨੂੰ ਪਤਾ ਲੱਗ ਜਾਦਾਂ ਕਿ ਫਲਾਣੇ ਦੇ ਘਰ ਵੀਸੀ ਆਰ ਆਇਆ ਤਾਂ ਲੇਲੜੀਆਂ ਕੱਢੀ ਜਾਣੀਆਂ ਕਿ ਕਦੋ ਚੱਲੂ ਜਦੋਂ ਵੀਸੀ ਆਰ ਚੱਲਦਾ ਸੀ ਤਾਂ ਇੱਕ ਮਾਸਟਰ ਬਣ ਜਾਦਾ ਸੀ ਜਿਸਦੀ ਡਿਊਟੀ ਹੁੰਦੀ ਸੀ ਕਾਗਜ ਤੇ ਥੋੜਾ ਜਿਹਾ ਥੁੱਕ ਲਾ ਕੇ ਹੈੱਡ ਸਾਫ ਕਰਣ ਦੀ ਜਿਸ ਨਾਲ ਫੋਟੋ ਥੋੜੀ ਜਿਹੀ ਸਾਫ ਆ ਜਾਂਦੀ ਸੀ
ਸਾਡੇ ਗੁਆਂਢ ਚ ਕੋਈ ਘਰ ਵੀਸੀ ਆਰ ਲੈ ਆਇਆ ਕੰਮ ਧੰਦੇ ਤੋਂ ਵਿਹਲੇ ਹੋ ਕੇ ਉਹਨਾ ਨੇ ਵੀਸੀ ਆਰ ਚਲਾਉਣ ਦੀ ਤਿਆਰੀ ਕਰ ਲਈ ਸਾਰਾ ਕੁੱਝ ਸੈੱਟ ਕਰਕੇ ਵਿਆਹ ਦੀ ਮੂਵੀ ਚਲਾ ਦਿੱਤੀ ਉਹਨਾਂ ਨੂੰ ਮਜ਼ਾ ਆ ਰਿਹਾ ਸੀ ਤੇ ਸਾਨੂੰ ਲੱਗਦਾ ਸੀ ਕਿ ਜਿਵੇਂ ਰਾਮਗੋਪਾਲ ਵਰਮਾ ਦੀ ਆਗ ਦੇਖ ਰਹੇ ਹੋਈਏ ਬਿਲਕੁਲ ਬੋਰ
ਦੋ ਘੰਟੇ ਔਖੇ ਸੌਖੇ ਕੱਢੇ ਲਾਈਟ ਚਲੀ ਗਈ ਫੇਰ ਘੰਟਾ ਕੁ ਉਡੀਕ ਕੀਤੀ ਲਾਇਟ ਦੀ 11 ਵੱਜ ਗਏ ਸਨ ਫੇਰ ਪਿੰਡ ਆਲੀ ਕਰਿਆਣੇ ਦੀ ਦੁਕਾਨ ਤੋਂ ਜਰਨੇਟਰ ਲੈ ਆਏ 11.30 ਤੱਕ ਜਰਨੇਟਰ ਚੱਲਿਆ ਫੇਰ ਵਿਆਹ ਵਾਲੀ ਮੂਵੀ ਚੱਲ ਪਈ ਤੇ ਲਾਇਟ ਆ ਗਈ ਅੱਧਾ ਘੰਟਾ ਫੇਰ ਲਾਤਾ ਉਹਨਾ ਨੇ ਆਪਣਾ ਨੀਂਦ ਨਾਰਲ ਬੁਰਾ ਹਾਲ ਸੀ ਫੇਰ ਸੋਚਿਆ ਸੌਣਾ ਤਾ ਰੋਜ਼ਾਣਾ ਵੀਸੀ ਆਰ ਤਾਂ ਅੱਜ ਦੇਖਣਾ ਵਿਆਹ ਵਾਲੀ ਮੂਵੀ ਤੋਂ ਬਾਅਦ ਜਤਿੰਦਰ ਦੀ ਥਾਣੇਦਾਰ ਮੂਵੀ ਲਾ ਦਿੱਤੀ ਥੋੜਾ ਟਾਇਮ ਦੇਖੀ ਤੇ ਆਪਾ ਉੱਥੇ ਹੀ ਟੇਢੇ ਜਿਹੇ ਹੋ ਕੇ ਸੌਂ ਗਏ ਫੇਰ ਚਾਰ ਪੰਜ ਦਿਨ ਸੁਪਣੇ ਵੀ ਜਤਿੰਦਰ ਦੇ ਹੀ ਆਈ ਗਏ ਤੇ ਜਿੰਨਾ ਨੇ ਫਿਲਮ ਨੀ ਦੇਖੀ ਸੀ ਉਹਨਾ ਨੂੰ ਸਵਾਦ ਲੈ ਕੇ ਦੱਸਿਆ ਵੱਖਰਾ
ਹੈਰੀ ਸ਼ਾਇਰ