414
ਤਾਰੇ ਪੰਕਤੀ ਬੰਨ੍ਹ ਖਲੋਤੇ
ਉੱਛਲੀ ਅੰਬਰ-ਗੰਗਾ
ਘੜਿਆਂ ਨੂੰ ਪਈ ਮੂੰਹ ਮੂੰਹ ਭਰਦੀ
ਬਣੀ ਕਲਪਨਾ ਮਹਿਰੀ ।ਕਈ ਉਰਵਸ਼ੀਆਂ ਚਾਕਰ ਹੋਈਆਂ
ਇਸ ਮਹਿਰੀ ਦੇ ਅੱਗੇ
ਇੰਦਰ ਸਭਾ ਲਗਾ ਕੇ ਬੈਠੀ
ਹੁਸਨ ਹੋਰ ਵੀ ਕਹਿਰੀ ।ਪਿਆਰ ਮੇਰੇ ਦਾ ਭੇਤ ਏਸ ਨੇ
ਛਮਕਾਂ ਮਾਰ ਜਗਾਇਆ
ਸੁੱਤਾ ਨਾਗ ਇਸ਼ਕ ਦਾ ਜਾਗੇ
ਹੋਰ ਵੀ ਹੋ ਜਾਏ ਜ਼ਹਿਰੀ ।ਭੁੱਖੇ ਅੰਬਰ ਭਰਨ ਕਲਾਵਾ
ਹੱਥਾਂ ਵਿਚ ਨਾ ਆਵੇ
ਸੋਹਣੀ ਹਰ ਚੰਦਉਰੀ, ਆਖ਼ਰ
ਹਰ ਚੰਦਉਰੀ ਠਹਿਰੀ ।ਖਿੜਦੀ ਜਿਵੇਂ ਕਪਾਹ ਦੀ ਫੁੱਟੀ
ਸੁਪਨੇ ਤੇਰੇ ਹਸਦੇ
ਜੀ ਕਲਪਨਾਂ! ਜੁੱਗਾਂ ਤੋੜੀ
ਸੁਪਨੇ ਕੱਤ ਸੁਨਹਿਰੀ ।ਲੱਖ ਤੇਰੇ ਅੰਬਾਰਾਂ ਵਿੰਚੋ
ਦੱਸ ਕੀ ਲੱਭਾ ਸਾਨੂੰ ?
ਇੱਕੋ ਤੰਦ ਪਿਆਰ ਦੀ ਲੱਭੀ
ਉਹ ਵੀ ਤੰਦ ਇਕਹਿਰੀ ।