312
ਕੀ ਪਤਾ ਕਿਸ ਵਕਤ ਕਿੱਧਰੋਂ ਆ ਪਵੇ ਕੋਈ ਬਲਾ।
ਇਸ ਤਰ੍ਹਾਂ ਜੰਗਲ ਦੀ ਮੈਨੂੰ ਕਹਿ ਰਹੀ ਆਬੋ ਹਵਾ।
ਪੱਤਾ ਪੱਤਾ ਚੀਕਦੈ ਬਚ ਕੇ ਤੂੰ ਏਥੋਂ ਨਿਕਲ ਜਾਹ,
ਕੀ ਪਤਾ ਹੈ ਮੌਸਮਾਂ ਦਾ? ਮੌਸਮਾਂ ਦਾ ਕੀ ਪਤਾ।