298
ਜਦ ਵੀ ਘੁਲ ਜਾਂਦੇ ਨੇ ਨਸ ਨਸ ‘ਚ ਸ਼ਰਾਬਾਂ ਵਾਂਗੂੰ।
ਦਰਦ ਭੁੱਲ ਜਾਣੇ ਨੇ ਬੇਅਰਥ ਕਿਤਾਬਾਂ ਵਾਂਗੂੰ।
ਸੁਰਖ਼ ਤੋਂ ਕਾਲਾ ਜਦੋਂ ਹੁੰਦਾ ਹੈ ਸੂਰਜ ਦਾ ਲਹੂ,
ਫੈਲ ਜਾਂਦਾ ਹੈ ਖ਼ਸਾਰੇ ਦੇ ਹਿਸਾਬਾਂ ਵਾਂਗੂੰ।