750
ਨਾ ਕੋਈ ਵਜੂ ਤੇ ਨਾ ਕੋਈ ਸਜਦਾ
ਨਾ ਮੰਨਤ ਮੰਗਣ ਆਈ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ…ਦੁੱਖਾਂ ਦੀ ਘਾਣੀ ਮੈਂ ਤੇਲ ਕਢਾਇਆ
ਮੱਥੇ ਦੀ ਤੀਊੜੀ-ਇੱਕ ਰੂੰ ਦੀ ਬੱਤੀ
ਮੈਂ ਮੱਥੇ ਦੇ ਵਿਚ ਪਾਈ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ…ਸੋਚਾਂ ਦੇ ਸਰਵਰ ਹੱਥਾਂ ਨੂੰ ਧੋਤਾ
ਮੱਥੇ ਦਾ ਦੀਵਾ ਮੈਂ ਤਲੀਆਂ ਤੇ ਧਰਿਆ
ਤੇ ਰੂਹ ਦੀ ਅੱਗ ਛੁਹਾਈ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ…ਤੂੰਹੇਂ ਤਾਂ ਦਿੱਤਾ ਸੀ ਮਿੱਟੀ ਦਾ ਦੀਵਾ
ਮੈਂ ਅੱਗ ਦਾ ਸਗਣ ਉਸੇ ਨੂੰ ਪਾਇਆ
ਤੇ ਅਮਾਨਤ ਮੋੜ ਲਿਆਈ
ਚਾਰ ਚਿਰਾਗ ਤੇਰੇ ਬਲਣ ਹਮੇਸ਼ਾਂ
ਮੈਂ ਪੰਜਵਾਂ ਬਾਲਣ ਆਈ !