(ਪ੍ਰਸਿੱਧ ਚਿਤ੍ਰਕਾਰ ਵਿਨਸੈਂਟ ਵਾਨ ਗੌਗ ਦੀ
ਕਲਪਿਤ ਪ੍ਰੇਮਿਕਾ ਮਾਇਆ ਨੂੰ !)ਪਰੀਏ ਨੀ ਪਰੀਏ !
ਹੂਰਾਂ ਸ਼ਾਹਜ਼ਾਦੀਏ !
ਗੋਰੀਏ ਵਿਨਸੈਂਟ ਦੀਏ !
ਸੱਚ ਕਿਉਂ ਬਣਦੀ ਨਹੀਂ ?ਹੁਸਨ ਕਾਹਦਾ, ਇਸ਼ਕ ਕਾਹਦਾ
ਤੂੰ ਕਹੀ ਅਭਿਸਾਰਕਾ ?
ਆਪਣੇ ਕਿਸੇ ਮਹਿਬੂਬ ਦੀ
ਆਵਾਜ਼ ਤੂੰ ਸੁਣਦੀ ਨਹੀਂ ।ਦਿਲ ਦੇ ਅੰਦਰ ਚਿਣਗ ਪਾ ਕੇ
ਸਾਹ ਜਦੋਂ ਲੈਂਦਾ ਕੋਈ
ਸੁਲਗਦੇ ਅੰਗਿਆਰ ਕਿਤਨੇ
ਤੂੰ ਕਦੇ ਗਿਣਦੀ ਨਹੀਂ’ ।ਕਾਹਦਾ ਹੁਨਰ, ਕਾਹਦੀ ਕਲਾ
ਤਰਲਾ ਹੈ ਇਕ ਇਹ ਜੀਊਣ ਦਾ
ਸਾਗਰ ਤਖ਼ਈਅਲ ਦਾ ਕਦੇ
ਤੂੰ ਕਦੇ ਮਿਣਦੀ ਨਹੀਂਪਰੀਏ ਨੀ ਪਰੀਏ !
ਹੂਰਾਂ ਸ਼ਾਹਜ਼ਾਦੀਏ !
ਖ਼ਿਆਲ ਤੇਰਾ ਪਾਰ ਨਾ-
ਉਰਵਾਰ ਦੇਂਦਾ ਹੈ ।ਰੋਜ਼ ਸੂਰਜ ਢੰਡਦਾ ਹੈ
ਮੂੰਹ ਕਿਤੇ ਦਿਸਦਾ ਨਹੀਂ
ਮੂੰਹ ਤੇਰਾ ਜੋ ਰਾਤ ਨੂੰ
ਇਕਰਾਰ ਦੇਂਦਾ ਹੈ ।ਤੜਪ ਕਿਸਨੂੰ ਆਖਦੇ ਨੇ
ਤੂੰ ਨਹੀਂ ਇਹ ਜਾਣਦੀ
ਕਿਉਂ ਕਿਸੇ ਤੋਂ ਜ਼ਿੰਦਗੀ
ਕੋਈ ਵਾਰ ਦੇਂਦਾ ਹੈ ।ਦੋਵੇਂ ਜਹਾਨ ਆਪਣੇ
ਲਾਂਦਾ ਹੈ ਕੋਈ ਖੇਡ ‘ਤੇ
ਹਸਦਾ ਹੈ ਨਾ ਮੁਰਾਦ
ਤੇ ਫਿਰ ਹਾਰ ਦੇਂਦਾ ਹੈ ।ਪਰੀਏ ਨੀ ਪਰੀਏ !
ਹਰਾਂ ਸ਼ਾਹਜ਼ਾਦੀਏ !
ਲੱਖਾਂ ਖ਼ਿਆਲ ਇਸ ਤਰ੍ਹਾਂ
ਔਣਗੇ ਟੁਰ ਜਾਣਗੇ ।ਅਰਗ਼ਵਾਨੀ ਜ਼ਹਿਰ ਤੇਰਾ
ਰੋਜ਼ ਕੋਈ ਪੀ ਲਵੇਗਾ
ਨਕਸ਼ ਤੇਰੇ ਰੋਜ਼ ਜਾਦੂ
ਇਸ ਤਰ੍ਹਾਂ ਕਰ ਜਾਣਗੇ ।ਹੱਸੇਗੀ ਤੇਰੀ ਕਲਪਨਾ
ਤੜਪੇਗਾ ਕੋਈ ਰਾਤ ਭਰ
ਸਾਲਾਂ ਦੇ ਸਾਲ ਇਸ ਤਰ੍ਹਾਂ
ਇਸ ਤਰ੍ਹਾਂ ਖੁਰ ਜਾਣਗੇ ।ਹੁਨਰ ਭੁੱਖਾ, ਰੋਟੀਏ !
ਪਿਆਰ ਭੁੱਖਾ, ਗੋਰੀਏ !
ਕਿਤਨੇ ਕੁ ਤੇਰੇ ਵਾਨ ਗੌਗ
ਇਸ ਤਰ੍ਹਾਂ ਮਰ ਜਾਣਗੇ !ਪਰੀਏ ਨੀ ਪਰੀਏ !
ਹੂਰਾਂ ਸ਼ਾਹਜ਼ਾਦੀਏ !
ਹੁਸਨ ਕਾਹਦੀ ਖੇਡ ਹੈ
ਇਸ਼ਕ ਜਦ ਪੁਗਦੇ ਨਹੀਂ ।ਰਾਤ ਹੈ ਕਾਲੀ ਬੜੀ
ਉਮਰਾਂ ਕਿਸੇ ਨੇ ਬਾਲੀਆਂ
ਚੰਨ ਸੂਰਜ ਕਹੇ ਦੀਵੇ
ਅਜੇ ਵੀ ਜਗਦੇ ਨਹੀਂ ।ਬੁੱਤ ਤੇਰਾ ਸੋਹਣੀਏ !
ਤੇ ਇਕ ਸਿੱਟਾ ਕਣਕ ਦਾ,
ਕਾਹਦੀਆਂ ਇਹ ਧਰਤੀਆਂ
ਅਜੇ ਵੀ ਉਗਦੇ ਨਹੀਂ ।ਹੁਨਰ ਭੁੱਖਾ, ਰੋਟੀਏ !
ਪਿਆਰ ਭੁੱਖਾ, ਗੋਰੀਏ !
ਕਾਹਦਾ ਹੈ ਰੁੱਖ ਨਿਜ਼ਾਮ ਦਾ
ਫਲ ਕੋਈ ਲਗਦੇ ਨਹੀਂ ।
ਮਾਇਆ Amrita Pritam poems in Punjabi
1.1K
previous post