479
ਕਹੇ ਟੂਣਿਆਂ ਹਾਰੇ ਰਾਹ !
ਅਗਮ ਅਗੋਚਰ ਖਿੱਚ ਇਨ੍ਹਾਂ ਦੀ,
ਜਾਦੂ ਨੇ ਅਸਗਾਹ !
ਕਹੇ ਟੂਣਿਆਂ ਹਾਰੇ ਰਾਹ !ਨਾ ਜਾਣਾ ਇਹ ਕਿੱਧਰੋਂ ਔਂਦੇ
ਤੇ ਕਿੱਧਰ ਨੂੰ ਜਾਂਦੇ
ਸੌ ਸੌ ਟੂਣੇ, ਸੌ ਸੌ ਜਾਦੂ
ਪੈਰਾਂ ਹੇਠ ਵਿਛਾਂਦੇਮੋੜਾਂ ਦੇ ਨਾਲ ਮੁੜ ਮੁੜ ਜਾਂਦੇ
ਪੈਰ ਨਾ ਖਾਣ ਵਸਾਹ ।
ਕਹੇ ਟੂਣਿਆਂ ਹਾਰੇ ਰਾਹ !ਜਿੰਦੋਂ ਭੀੜੇ, ਉਮਰੋਂ ਲੰਬੇ
ਇਹ ਰਸਤੇ ਕੰਡਿਆਲੇ
ਪਰ ਪੈਰਾਂ ਵਿਚ ਪੈਂਦੇ ਛਾਲੇ
ਲੱਖ ਇਕਰਾਰਾਂ ਵਾਲੇਰਸਤੇ ਪੈ ਕੇ ਕੌਣ ਕਰੇ ਹੁਣ
ਪੈਰਾਂ ਦੀ ਪਰਵਾਹ ।
ਕਹੇ ਦੂਣਿਆਂ ਹਾਰੇ ਰਾਹ !ਨਾ ਇਸ ਰਾਹ ਦੀ ਪੈੜ ਪਛਾਤੀ
ਨਾ ਕੋਈ ਖੁਰਾ ਸਿੰਝਾਤਾ
ਪਰ ਇਸ ਰਾਹ ਨਾਲ ਪੈਰਾਂ ਦਾ
ਅਸਾਂ ਜੋੜ ਲਿਆ ਇਕ ਨਾਤਾਦੋ ਪੈਰਾਂ ਦੇ ਨਾਲ ਨਿਭੇਗਾ
ਨਾਤੇ ਦਾ ਨਿਰਬਾਹ ।
ਕਹੇ ਟੂਣਿਆਂ ਹਾਰੇ ਰਾਹ !ਧੁੱਪਾਂ ਢਲੀਆਂ, ਦਿਹੁੰ ਬੀਤਿਆ
ਅਜੇ ਵੀ ਰਾਹ ਨਾ ਬੀਤੇ
ਏਸ ਰਾਹ ਦੇ ਟੂਣੇ ਤੋਂ
ਅਸਾਂ ਪੈਰ ਸਦੱਕੜੇ ਕੀਤੇਪੈਰਾਂ ਦੀ ਅਸਾਂ ਨਿਆਜ਼ ਚੜ੍ਹਾਈ
ਰਾਹਵਾਂ ਦੀ ਦਰਗਾਹ ।
ਕਹੇ ਟੂਣਿਆਂ ਹਾਰੇ ਰਾਹ !