ਕੀਤੇ ਜ਼ਾਰ ਨੇ ਜ਼ਿਮੀ ਦੇ ਕਈ ਟੋਟੇ,
ਬੰਨ੍ਹੇ ਲੱਖ ਦਾਵੇ ਹੱਦਾਂ ਬੰਦੀਆਂ ਦੇ
ਉੱਡੇ ਖ਼ਾਬ ਤੇ ਅੱਖਾਂ ਵਿਚ ਆਣ ਸੁੱਤੇ,
ਦੋਦਾਂ ਸੱਭਿਅਤਾਂ ਦੂਰ ਵਸੰਦੀਆਂ ਦੇ
ਅੱਖਾਂ ਝੂਮੀਆਂ, ਬੁੱਤ ਜਿਉਂ ਝੂਮਦੇ ਨੇ,
ਕਿਸੇ ਣਾਹਣੀਆਂ ਬੂਰ ਪਵੰਦੀਆਂ ਦੇ,
ਤੇਰੇ ਸਾਹ ‘ਚੋਂ ਮਹਿਕ ਦਾ ਘੁੱਟ ਭਰਿਆ,
ਪੌਣਾਂ ਭਿੱਜੀਆਂ ਨਾਲ ਸੁਗੰਧੀਆਂ ਦੇਸੱਤੇ ਰੰਗ ਅਸਮਾਨ ਨੇ ਡੋਲ੍ਹ ਦਿੱਤੇ,
ਮੱਥੇ ਕੁੱਲ ਲੁਕਾਈ ਦੇ ਸੋਨ ਵੰਨੇ
ਕਿਹੜੇ ਗਗਨ ਤੋਂ ਰਹਿਮਤਾਂ ਵੱਸੀਆਂ ਨੇ,
ਸਾਰੀ ਜ਼ਿਮੀਂ ਨੇ ਰੱਜ ਕੇ ਭਰੇ ਛੰਨੇ
ਚੰਨਾਂ ਸੂਰਜਾਂ ਆਣ ਕੇ ਵਲੇ ਜਾਦੂ
ਸਾਡੇ ਏਸ ਬੰਨੇ ਸਾਡੇ ਓਸ ਬੰਨੇ
ਜਿੰਦ, ਜਿੰਦ ਦੇ ਵਿਚ ਸਮਾਈ ਆ ਕੇ
ਟੋਟੇ ਜ਼ਿਮੀਂ ਦੇ ਗਲਾਂ ਨੂੰ ਲੱਗ ਰੁੰਨੇਰੁੰਨੀ ਜ਼ਿਮੀਂ ਤੇ ਰੁੰਨਾਂ ਏਂ ਲੋਕ ਸਾਰਾ
ਤੰਦਾਂ ਇੰਜ ਨਾ ਜਾਣ ਤਰੋੜੀਆਂ ਵੇ
ਲਹੂ ਵੀਟਣੇ ਜ਼ਾਰ ਨਾ ਫੇਰ ਉੱਠਣ
ਜਿੰਨ੍ਹਾਂ ਧਰਤੀਆਂ ਤੋੜ ਵਿਛੋੜੀਆਂ ਵੇ
ਅੰਗ ਜ਼ਿਮੀਂ ਦੇ ਪੱਠਿਆਂ ਵਾਂਗ ਟੁੱਕੇ
ਜਿੰਦਾਂ ਛੱਲੀਆਂ ਵਾਂਗ ਮਰੋੜੀਆਂ ਵੇ
ਏਨ੍ਹਾਂ ਨਿੱਤ ਦੇ ਜ਼ਾਰਾਂ ਨੇ, ਲੱਖ ਵਾਰੀ
ਲਾਮਾਂ ਛੇੜੀਆਂ, ਖੂਹਣੀਆਂ ਰੋਹੜੀਆਂ ਵੇਜਾਗੇ ਅੱਜ ਲੁਕਾਈ ਦੇ ਹੱਕ ਜਾਗੇ
ਉਨ੍ਹਾਂ ਖੂਹਣੀਆਂ ਦੀ ਸਹੁੰ ਖਾ ਕੇ ਤੇ
“ਸਾਂਝੇ ਹੱਕ ਤੇ ਧਰਤੀਆਂ ਸਾਂਝੀਆਂ ਨੇ”
ਝੱਲੇ ਕੌਣ ਇਸ ਵਾਰ ਨੂੰ ਆ ਕੇ ਤੇ
“ਖੇਤ ਲੋਕਾਂ ਦੇ” ਖੇਤਾਂ ਨੇ ਕਸਮ ਖਾਧੀ
ਸਿੱਟੇ ਅੰਨ ਦੇ ਹੱਥਾਂ ਵਿਚ ਚਾ ਕੇ ਤੇ
ਰਿੰਦਾਂ ਆਣ ਵਫ਼ਾ ਦ ਕੌਲ ਦਿਤੇ
ਸਾਂਝੀ ਪੌਣ ਦਾ ਜਾਮ ਉਠਾ ਕੇ ਤੇ
ਹੱਕ Amrita Pritam poetry
539
previous post