800
ਅੰਮੀ !
ਅੱਬੂ ਨੂੰ ਕਹਿਣਾ ਮੈਨੂੰ ਦੂਰ ਦੱਬ ਦੇਣਗੇ,
ਨਹੀਂ ਤਾਂ ਕਾਫ਼ਰ ਮੈਨੂੰ ਫੇਰ ਲੱਭ ਲੈਣਗੇ।
ਦੱਬਣ ਜਿੱਥੇ ਨਾ ਹੋਵੇ ਟੱਲੀਆਂ ਦਾ ਸ਼ੋਰ,
ਰੱਬ ਹੋਵੇ ਜ਼ਰੂਰ ਪਰ ਨਾ ਹੋਵੇ ਕਮਜ਼ੋਰ।
ਪੈਂਦਾ ਨ ਹੋਵੇ ਜਿੱਥੇ ਮੰਦਿਰ ਦਾ ਸਾਇਆ,
ਆ ਸਕੇ ਤੂੰ ਸਥਾਨ ਹੋਵੇ ਨਾ ਪਰਾਇਆ।
ਰਾਮ ਨਾਮ ਦੇ ਹੋਕੇ ਜਿੱਥੇ ਲਗਦੇ ਨਾ ਹੋਣ,
ਨੰਗੇ ਹੋ ਹੋ ਕਤਾਰਾਂ ‘ਚ ਖੜ੍ਹਦੇ ਨਾ ਹੋਣ।
ਆਸਥਾ ਦੇ ਨਾਂ ਤੇ ਬਲੀ ਚੜ੍ਹਦੀ ਨਾ ਹੋਵੇ,
ਗੁੱਗਲ ਦੀ ਧੂਪ ਜਿੱਥੇ ਸੜਦੀ ਨਾ ਹੋਵੇ।
ਕੁਕਰਮ ਤੇ ਰੱਬ ਵਿੱਚ ਪਰਦਾ ਤਾਂ ਹੋਵੇ,
ਬੰਦਾ ਜਿੱਥੇ ਰੱਬ ਕੋਲੋਂ ਡਰਦਾ ਤਾਂ ਹੋਵੇ
ਨਹੀਂ ਤਾਂ ਮੇਰੀ ਰੂਹ ਨੂੰ ਫੇਰ ਯੱਭ ਪੈਣਗੇ,
ਨਹੀਂ ਤਾਂ ਮੇਰੀ ਰੂਹ ਨੂੰ ਫੇਰ ਯੱਭ ਪੈਣਗੇ।
ਅੱਬੂ ਨੂੰ ਕਹਿਣਾ ਮੈਨੂੰ ਦੂਰ ਦੱਬ ਦੇਣਗੇ।
ਨਹੀਂ ਤਾਂ ਕਾਫ਼ਰ ਮੈਨੂੰ ਫੇਰ ਲੱਭ ਲੈਣਗੇ।
ਰਣਵੀਰ ਸੰਧੂ ਸ਼ਾਯਰ
ਰਣਵੀਰ ਸੰਧੂ ਸ਼ਾਯਰ