ਜਿਸ ਪਰਿਵਾਰ ਵਿੱਚ ਆਪਸੀ ਪਿਆਰ ਨਹੀਂ ਹੁੰਦਾ
ਉਥੇ ਰੰਗ ਭਾਵੇਂ ਸਾਰਿਆਂ ਦਾ ਗੋਰਾ ਹੋਵੇ
ਪਰ ਸੋਹਣਾ ਕੋਈ ਨਹੀਂ ਹੁੰਦਾ
ਪੰਜਾਬੀ sad shayari love
ਚਲਾਕੀਆਂ ਕਰਨਾ ਸਮਝਦਾਰੀ ਦੀਆਂ ਨਹੀਂ
ਮਾੜੀ ਕਿਸਮਤ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ
ਜੇ ਮਨ ਚਾਹਿਆ ਬੋਲਣ ਦੀ ਆਦਤ ਹੈ ਤਾਂ
ਅਣ-ਚਾਹਿਆ ਸੁਣਨ ਦੀ ਤਾਕਤ ਵੀ ਰੱਖੋ
ਫੂਕ ਮਾਰਕੇ ਅਸੀਂ ਮੋਮਬੱਤੀ ਤਾਂ ਬੁਝਾ ਸਕਦੇ ਹਾਂ
ਪਰ ਅਗਰਬੱਤੀ ਨਹੀਂ ਕਿਉਂਕਿ
ਜੋ ਮਹਿਕਦਾ ਹੈ, ਉਸ ਨੂੰ ਕੋਈ ਨਹੀਂ ਬੁਝਾ ਸਕਦਾ
ਜੋ ਸੜਦਾ ਹੈ ਉਹ ਆਪੇ ਬੁਝ ਜਾਂਦਾ ਹੈ
ਚੰਗੇ ਕਿਰਦਾਰ ਅਤੇ ਚੰਗੀ ਸੋਚ ਵਾਲੇ ਲੋਕ ਸਦਾ ਯਾਦ ਰਹਿੰਦੇ ਹਨ
ਦਿਲਾਂ ਵਿੱਚ ਵੀ, ਲਫਜ਼ਾਂ ਵਿੱਚ ਵੀ ਅਤੇ ਦੁਆਵਾਂ ਵਿੱਚ ਵੀ
ਆਪਣਾ ਬੀਜਿਆ ਆਪ ਹੀ ਵੱਢਣਾ ਪੈਂਦਾ ਏ ਜਨਾਬ
ਓਹਦੇ ਦਰਬਾਰ ਵਿੱਚ ਚਲਾਕੀਆਂ ਨਹੀਂ ਚੱਲਦੀਆਂ ਹੁੰਦੀਆਂ
ਚੁੱਕ ਕੇ ਚੱਲ ਸਕਦੇ ਆ
ਪਰ ਝੁੱਕ ਕੇ ਨਹੀ
ਪਿਆਰ ਕਰੋ,ਝਗੜਾ ਕਰੋ,ਗੁੱਸਾ ਕਰੋ
ਦਿਲ ਨਾਂ ਕਹੇ ਤਾਂ ਗੱਲ ਵੀ ਨਾਂ ਕਰੋ
ਪਰ ਕਿਸੇ ਨਾਲ ਝੂਠਾ ਪਿਆਰ ਨਾਂ ਕਰੋ
ਸਾਦਗੀ ਵਿੱਚ ਹੀ ਅਸਲੀ ਸੁੰਦਰਤਾ ਹੈ
ਇਹ ਡੂੰਘੀਆਂ ਗੱਲਾਂ ਨੇ ਹਰ ਕਿਸੇ ਨੂੰ ਸਮਝ ਨੀ ਆਉਂਦੀਆਂ
ਦਿਲ ‘ਚ ਜੇ ਬੈਰ ਹੋਵੇ
ਤਾਂ ਮੰਦਰ,ਮਸਜ਼ਿਦ,ਗੁਰੂਦਵਾਰੇ ਜਾਣ ਦਾ ਕੋਈ ਫਾਇਦਾ ਨਹੀਂ
ਫੈਸ਼ਨ ਦਾ ਵਕ਼ਤ ਹੁੰਦਾ ਹੈ
ਸਾਦਗੀ ਤੇ ਸਦਾ ਹੀ ਤਖਤਾਂ ਤੇ ਰਾਜ ਕਰਦੀ ਏ
ਕੋਈ ਵੀ ਇਨਸਾਨ ਸਾਡਾ ਦੋਸਤ ਯਾ ਦੁਸ਼ਮਣ ਬਣ ਕੇ ਦੁਨੀਆ ਤੇ ਨਹੀਂ ਆਉਂਦਾ
ਸਾਡਾ ਵਰਤਾਓ ਤੇ ਸ਼ਬਦ ਹੀ ਉਸਨੂੰ ਸਾਡਾ ਦੋਸਤ ਯਾ ਦੁਸ਼ਮਣ ਬਣਾਉਂਦੇ ਹਨ