ਉਹ ਬੰਦਾ ਖੁਦ ਦਾ ਘਰ ਉਜਾੜ ਲੈਂਦਾ
ਜਿਹਨੂੰ ਭਾਲ ਰਹੇ ਸਦਾ ਠੇਕਿਆਂ ਦੀ
ਪੰਜਾਬੀ sad shayari love
ਯਾਦ ਨਹੀਂ ਕਰੇਂਗਾ ਇਹ ਤਾਂ ਪਤਾ ਸੀ,
ਪਰ ਭੁੱਲ ਹੀ ਜਾਵੇਗਾ ਇਹ ਨਹੀਂ ਸੋਚਿਆ ਸੀ
ਓਹ ਔਰਤ ਕਦੇ ਵੀ ਵਸਦੀ ਨਈਂ
ਜਿਹਨੂੰ ਝਾਕ ਰਹੇ ਸਦਾ ਪੇਕਿਆਂ ਦੀ
ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ ਹੈ
ਇਸ ਲਈ ਸਿਤਮ ਓਹੀ ਕਰ ਜ਼ੋ ਤੂੰ ਸਹਿ ਸਕੇਂ
ਦਿਲ ਤੇ ਲੱਗੀਆਂ ਸੀ ਸੱਜਣਾ
ਯਾਰੀਆਂ ਵੀ ਤੇ ਸੱਟਾਂ ਵੀ
ਬਹੁਤ ਹੀ ਕਮਾਲ ਦੇ ਸੀ ਉਹ ਪੁਰਾਣੇ ਅਨਪੜ੍ਹ ਲੋਕ ਜੋ
ਮੁਕਰਨ ਨੂੰ ਮਰਨ ਬਰਾਬਰ ਸਮਝਦੇ ਸਨ
ਅੱਜ ਕੱਲ ਦੇ ਲੋਕ ਦਿਨ ਵਿਚ ਖੌਰੇ ਕਿੰਨੇ ਵਾਰ ਮਰਦੇ ਨੇ
ਆਪਣੀ ਮੁਸਕਾਨ ਨੂੰ ਓਦੋਂ ਹੀ ਰੋਕੋ ਜਦੋਂ ਉਹ ਕਿਸੇ ਨੂੰ ਦਰਦ ਦੇ ਰਹੀ ਹੋਵੇ
ਨਹੀਂ ਤਾਂ ਖਿਲਖਿਲਾ ਕੇ ਹੱਸਦੇ ਰਹੋ ਕਿਉੰਕਿ ਇਹੀ ਤੁਹਾਡੀ ਅਸਲੀ ਦੌਲਤ ਹੈ
ਅਕਸਰ ਇਨਸਾਨ ਨੂੰ ਓਹੀ ਰਿਸ਼ਤੇ ਥਕਾ ਦਿੰਦੇ ਨੇ
ਜੋ ਉਸਦਾ ਇਕਲੌਤਾ ਸਕੂਨ ਹੁੰਦੇ ਨੇਂ
ਜੋ ਆਉਂਦਾ ਹੈ ਆਉਣ ਦਿਉ ਜੋ ਜਾਂਦਾ ਹੈ ਜਾਣ ਦਿਉ
ਕਿਸੇ ਨੂੰ ਵੀ ਬੰਨ੍ਹ ਕੇ ਰੱਖਣ ਦੀ ਕੋਸ਼ਿਸ਼ ਨਾ ਕਰੋ
ਜਾਣ ਵਾਲੇ ਰੁਕਣਗੇ ਨਹੀਂ ਤੇ ਰੁਕਣ ਵਾਲ਼ਿਆਂ ਨੂੰ
ਬੰਨ ਕੇ ਰੱਖਣ ਦੀ ਲੋੜ ਨਹੀਂ ਪਵੇਗੀ
ਉਹ ਰੂਹਾਂ ਵੀ ਬਾ-ਕਮਾਲ ਹੁੰਦੀਆਂ ਨੇ
ਜੋ ਬਿਨਾਂ ਕਿਸੇ ਨਫੇ ਨੁਕਸਾਨ
ਕਿਸੇ ਨੂੰ ਖੁਸ਼ ਦੇਖਣਾ ਚਾਹੁੰਦੀਆਂ ਨੇ
ਮੁੱਲ ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆ
ਸਾਨੂੰ ਤਾਂ ਸ਼ਿਕਾਰੀ ਨੇ ਸਲੀਕੇ ਨਾਲ ਮਾਰਿਆ
\
ਇਤਰ ਨਾਲ ਕਪੜਿਆਂ ਦਾ ਮਹਿਕਨਾ ਕੋਈ ਵੱਡੀ ਗੱਲ ਨਹੀਂ
ਮਜ਼ਾ ਤਾਂ ਓਦੋਂ ਹੈ ਜਦੋਂ ਇਨਸਾਨ ਦੇ ਕਿਰਦਾਰ ਚੋਂ ਖੁਸ਼ਬੋ ਆਵੇ