ਓ ਪਹਿਲਾਂ ਨਾਮ ਗੁਰੂ ਧਿਆਈਏ
ਜਿਸ ਨੇ ਜਗਤ ਰਚਾਇਆ
ਬਾਈ ਭਾਂਤ ਭਾਂਤ ਦੇ ਫੁੱਲ ਸਜਾਕੇ
ਸੋਹਣਾ ਜਗਤ ਰਚਾਇਆ
ਓ ਕਦੇ ਕਿਸੇ ਦੀ ਕਹੀ ਨਾ ਕਰਦਾ
ਕਰਦਾ ਜੋ ਮਨ ਆਇਆ
ਬੋਲੀਆਂ ਪਾਓ ਮਿਤਰੋ
ਸਿਰ ਸਤਿਗੁਰ ਦੀ ਛਾਇਆ
diyan boliyan
ਜੁੱਤੀ ਵਿਚ ਰੁਪਈਆ ਜੁੱਤੀ ਚੱਕਣੀ ਨਾ ਆਵੇ
ਵੀਰ ਗਿਆ ਪਰਦੇਸ਼ ਭਾਬੋ ਰੱਖਣੀ ਨਾ ਆਵੇ
ਉੱਚੀ ਉੱਚੀ ਖੂਹੀ ਉਤੇ ਡੋਲ ਖੜਕਦੇ-2
ਪਾਣੀ ਦਿਆਂ ਭੋੜਿਆ ਨੂੰ ਕੌਣ ਢੋਉਗਾ
ਭਾਬੀ ਸਾਗ ਨੂੰ ਨਾ ਜਾਈ ਭੈ ਮੁੰਡਾ ਰੋਉਗ-2
ਘਰ ਨੇ ਜਿੰਨਾ ਦੇ ਕੋਲੋ ਕੋਲੀ ਖੇਤ ਜਿੰਨਾ ਦੇ ਨਿਆਈਆ-2
ਬਈ ਛਾਲ ਮਾਰ ਕੇ ਚੜਗੀ ਬੰਨੇ ਤੇ ਚਿੜੀਆ ਖੂਬ ਉਡਾਈਆਂ
ਨਣਦਾ ਨੂੰ ਝਿੜਕਦੀਆਂ ਬੇਅਕਲਾਂ ਭਰਜਾਈਆਂ-2
ਛੋਟੀ ਭਾਬੀ ਵਿਆਹ ਕੇ ਆਈ
ਬਹਿਗੀ ਪੀੜਾ ਡਾਹਕੇ ਬਈ ਸੱਸ ਕਹੇ
ਤੂੰ ਰੋਟੀ ਖਾਲੈ ਨੂੰਹ ਸੰਗਦੀ ਨਾ ਖਾਵੇ
ਮੂੰਹ ਵਿਚ ਭਾਬੀ ਦੇ ਨਣਦ ਬੁਰਕੀਆਂ ਪਾਵੇ-2
ਸਭ ਤੋਂ ਪਿਆਰੀ ਮੈਨੂੰ ਤੂੰ ਨੀ ਨਣਦੇ ਤੈਥੋਂ ਪਿਆਰਾ ਤੇਰਾ ਵੀਰ
ਨੀ ਜਦ ਗੱਲਾ ਕਰਦਾ ਦੰਦਾ ਦਾ ਹਸਦਾ ਬੀੜ – 2
ਚਾਂਦੀ ਦੀ ਜੁਤੀ ਮੇਰੇ ਮੈਚ ਨਾ ਆਵੇ-2
ਸੋਨੇ ਦੀ ਜੁੱਤੀ ਮੇਰੇ ਚੁਭਦੀ ਐ
ਘਰੇ ਨਣਦ ਕੁਆਰੀ ਉਹਦੀ ਪੁਗਦੀ ਐ-2
ਅੰਬਾ ਉਤੇ ਕੋਇਲ ਬੋਲਦ-2
ਟਾਹਲੀ ਉਤੇ ਘੁੱਗੀਆਂ ਛੋਟੀ ਨਣਦ ਦਾ
ਡੋਲਾ ਤੋਰ ਕੇ ਭਾਬੀ ਪਾਉਂਦੀ ਲੁੱਡੀਆਂ-2
ਉਚੇ ਟਿਬੇ ਮੈਂ ਤਾਣਾ ਤਣਦੀ-2
ਉਤੋਂ ਦੀ ਲੰਘਗੀ ਵੱਛੀ ਨਣਾਨੇ
ਮੋਰਨੀਏ ਘਰ ਜਾਕੇ ਨਾ ਦੱਸੀ
ਜਾਨ ਤੋਂ ਪਿਆਰਾ ਮੈਨੂੰ ਤੂੰ ਬੀਬੀ ਨਣਦੇ
ਤੇਰੇ ਤੋਂ ਪਿਆਰਾ ਤੇਰਾ ਵੀਰ
ਨੀ ਜਦ ਗਾਲ੍ਹਾਂ ਕੱਢਦਾ,
ਅੱਖੀਆਂ ਚੋਂ ਵੱਗਦਾ ਨੀਰ
ਆਰੀ-ਆਰੀ-ਆਰੀ
ਮੈਨੂੰ ਕਹਿੰਦਾ ਦੁੱਧ ਕੱਢਦੇ
ਮੈਂ ਕੱਢਤੀ ਕਾੜਨੀ ਸਾਰੀ
ਮੈਨੂੰ ਕਹਿੰਦਾ ਖੰਡ ਪਾ ਦੇ
ਮੈਂ ਲੱਪ ਮਿਸਰੀ ਦੀ ਮਾਰੀ
ਡਲੀਆਂ ਨਾ ਖੁਰੀਆਂ
ਉਤੋਂ ਆ ਗੀ ਨਣਦ ਕੁਮਾਰੀ
ਮਿੰਨਤਾਂ ਕਰਦੇ ਦੀ
ਰਾਤ ਗੁਜਰ ਗਈ ਸਾਰੀ।
ਤਾਵੇ-ਤਾਵੇ-ਤਾਵੇ
ਲੁਧਿਆਣੇ ਟੇਸ਼ਣ ’ਤੇ
ਮੇਰਾ ਜੀਜਾ ਰਫਲ ਚਲਾਵੇ
ਜੀਜੇ ਨੇ ਪਾਣੀ ਮੰਗਿਆ
ਸਾਲੀ ਭੱਜ ਕੇ ਗਲਾਸ ਫੜਾਵੇ
ਜੀਜੇ ਵੈਲੀ ਦਾ ,
ਕੁੜਤਾ ਬੋਲੀਆਂ ਪਾਵੇ।
- 1
- 2