ਟੋਰਾਂਟੋ ਕੀ, ਵਸ਼ਿੰਗਟਨ ਕੀ, ਜਨੇਵਾ ਕੀ ਤੇ ਕੀ ਲੰਡਨ,
ਤੂੰ ਕਿਉਂ ਹਰ ਥਾਂ `ਚੋਂ ਹਰ ਵੇਲੇ ਜਲੰਧਰ ਭਾਲਦਾ ਰਹਿਨਾਂ।
fb Shayari punjabi
ਆਵੇ ਨਾ ਰਾਤ ਕਾਲੀ ਹਰ ਤਰਫ਼ ‘ਨੂਰ ਹੋਵੇ।
ਸ਼ਾਇਰ ਦੀ ਜ਼ਿੰਦਗੀ ’ਤੇ ਐਸਾ ਸਰੂਰ ਹੋਵੇ।ਨੂਰ ਮੁਹੰਮਦ ਨੂਰ
ਹਨੇਰਾ ਮਿਟ ਗਿਆ ਸੀ ਦੀਵੇ ਵਿੱਚ ਜਦ ਤੇਲ ਪਾਇਆ,
ਹਨੇਰਾ ਹੋ ਗਿਆ ਅਬਲਾ ਸੜੀ ਜਦ ਤੇਲ ਪਾ ਕੇ।ਪਰਮਜੀਤ ਕੌਰ ਮਹਿਕ
ਕਰਾਂਗੇ ਜ਼ਿਕਰ ਉਸ ਦਾ ਖ਼ੁਦ ਨੂੰ ਬੇ-ਆਰਾਮ ਰੱਖਾਂਗੇ।
ਉਦਾਸੀ ਨੂੰ ਘਰ ਆਪਣੇ ਫੇਰ ਅੱਜ ਦੀ ਸ਼ਾਮ ਰੱਖਾਂਗੇ।
ਅਸੀਂ ਗਮਲੇ ਅਤੇ ਗੁਲਦਾਨ ਖ਼ੁਦ ਸੜਕਾਂ ’ਤੇ ਸੁੱਟ ਆਏ,
ਕਿਵੇਂ ਇਸ ਹਾਦਸੇ ਦਾ ਤੌਰ ‘ਤੇ ਇਲਜ਼ਾਮ ਰੱਖਾਂਗੇ।ਗੁਰਤੇਜ ਕੋਹਾਰਵਾਲਾ
ਸ਼ੀਸ਼ ਮਹਿਲ ਲਈ ਇੱਕੋ ਪੱਥਰ ਕਾਫ਼ੀ ਹੈ,
ਝੁੱਗੀਆਂ ਵਾਲਿਓ ਐਵੇਂ ਹਿੰਮਤ ਹਾਰੋ ਨਾ।ਜਮਾਲ ਦੀਨ ਜਮਾਲ (ਡਾ.)
ਨੰਗੇ ਜਦੋਂ ਮੈਂ ਕੀਤੇ ਕੁਝ ਦੋਸਤਾਂ ਦੇ ਚਿਹਰੇ
ਦਰਅਸਲ ਨਿਕਲੇ ਮੇਰੇ ਸਭ ਦੁਸ਼ਮਣਾਂ ਦੇ ਚਿਹਰੇਦੇਸ ਰਾਜ ਜੀਤ
ਫੂਕ ਐਸੀ ਸ਼ਾਇਰੀ ਜੋ ਅੱਗ ਨੂੰ ਅੱਗ ਨਹੀਂ ਕਹਿੰਦੀ
ਲੱਖ ਲਾਹਨਤ ਜੇ ਤੈਥੋਂ ਨਫ਼ਰਤ ਦੀ ਕੰਧ ਹੈ ਨਾ ਢਹਿੰਦੀਕੁਲਵੰਤ ਔਜਲਾ
ਜ਼ਿੰਦਗੀ ਸੰਘਰਸ਼ ਹੈ, ਇਹ ਸੇਜ ਜਾਂ ਬਿਸਤਰ ਨਹੀਂ।
ਸੌਂ ਰਹੇ ਹਾਂ ਵੇਚ ਘੋੜੇ, ਹਾਲ ਕੀ ਬਦਤਰ ਨਹੀਂ।ਜਸਵੰਤ ਸਿੰਘ ਕੈਲਵੀ
ਚੁਬਾਰੇ ਚੜ੍ਹ ਗਈ ਹੈ ਰੁਤ ਕਿ ਜਿੱਦਾਂ ਵੇਸਵਾ ਹੋਵੇ
ਅਵਾਰਾ ਮੌਸਮ ਐ ਜਿਦਾਂ ਕਿ ਇੰਦਰ ਦੇਵਤਾ ਹੋਵੇਸੀਮਾਂਪ
ਕਾਲਖ ਭਿੰਨੀਆਂ ਕੰਧਾਂ ਹੰਝੂਆਂ ਨਾਲ ਉਜਾਲੀ ਰੱਖਨਾਂ।
ਸੂਰਜ ਉੱਗੜੇ ਜਾਂ ਨਾ ਉੱਗੜੇ ਦੀਵੇ ਬਾਲੀ ਰੱਖਨਾਂ।ਰਉਫ਼ ਸ਼ੇਖ਼ (ਪਾਕਿਸਤਾਨ)
ਸਾਨੂੰ ਸਾਡੀ ਪਿਆਸ ਨੇ ਪਾਗਲ ਕਰ ਦਿੱਤਾ
ਹੁਣ ਤਾਂ ਮਾਰੂਥਲ ਵੀ ਸਾਗਰ ਲਗਦਾ ਹੈ।ਮੁਹੰਮਦ ਯਾਸੀਨ ਮਲੇਰਕੋਟਲਾ
ਭਾਂਬੜ ਅੰਦਰੋਂ ਉਠਦੇ ਨੇ ਸੀਤਾ ਰੋਣ ਲਗਦੀ ਹੈ ।
ਸੀਤਾ ਨੂੰ ਚੁੱਪ ਕਰਾਉਂਦਾ ਹਾਂ ਤਾਂ ਮੀਰਾ ਰੋਣ ਲਗਦੀ ਹੈਕੇ. ਕੇ. ਪੁਰੀ ਐਡਵੋਕੇਟ