ਗਾਂਧੀ ਸਿੱਖ ਕੌਮਪ੍ਰਸਤੀ ਨੂੰ ਮੁਸਲਿਮ ਰਾਸ਼ਟਰਵਾਦ ਨਾਲੋਂ ਵੀ ਕੀਤੇ ਵੱਧ ਨਫਰਤ ਦੀ ਨਿਗ੍ਹਾ ਨਾਲ ਦੇਖਦਾ ਸੀ | ਭਾਰਤੀ ਮੁਸਲਿਮ ਭਾਈਚਾਰੇ ਨੂੰ ਸਰਬਸਾਂਝੀ ਭਾਰਤੀ ਪਛਾਣ ਅੰਦਰ ਜਜਬ ਕਰ ਲੈਣ ਦੀ ਪੁਰਜ਼ੋਰ ਇੱਛਾ ਤੇ ਰੁਚੀ ਪ੍ਰਗਟਾਉਣ ਦੇ ਬਾਵਜੂਦ , ਉਹ ਇਸਲਾਮ ਨੂੰ ਘਟੋ-ਘਾਟ,ਹਿੰਦੂ ਧਰਮ ਨਾਲੋਂ ਵੱਖਰੇ ਧਰਮ ਦਾ ਦਰਜਾ ਜਰੂਰ. ਦਿੰਦਾ ਸੀ , ਪਰੰਤੂ ਸਿੱਖ ਧਰਮ ਨੂੰ ਉਹ ਇਹ ਰਿਆਇਤਾਂ ਦੇਣ ਲਈ ਵੀ ਤਿਆਰ ਨਹੀਂ ਸੀ | ਉਹ ਨਾ ਸਿਰਫ ਸਿੱਖ ਧਰਮ ਨੂੰ ਹਿੰਦੂ ਮਤ ਦੀ ਹੀ ਇਕ ਉਪ-ਸ਼ਾਖਾ ਮੰਨ ਕੇ ਚੱਲਣ ਦੀ ਹਿੰਦੂਵਾਦੀ ਪੋਜੀਸ਼ਨ ਦਾ ਕੱਟੜ ਮੁਦਈ ਸੀ, ਸਗੋਂ ਉਸਨੂੰ ਸਿੱਖ ਦੇ ਚਿਨ੍ਹਾ ਤੇ ਸਿੱਖ ਰਿਆਇਤਾਂ ਨਾਲ ਭਾਰੀ ਚਿੜਸੀ | ਆਪਣੇ ਯੰਗ ਇੰਡੀਆ ( ੯ ਅਪ੍ਰੈਲ,੧੯੨੫) ਨਾ ਦੇ ਪਰਚੇ ਅੰਦਰ ਲਿਖੇ ਇਕ ਲੇਖ ਵਿਚ ਗਾਂਧੀ ਦੁਆਰਾ ਗੁਰੂ ਗੋਬਿੰਦ ਸਿੰਘ ਬਾਰੇ ਕੀਤੀ ਗਈ ਹੱਤਕ ਭਾਰੀ ਟਿਪਣੀ , ਜਿਸ ਵਿਚ ਉਸਨੇ ਗੁਰੂ sahib ਨੂੰ ‘ਗੁਮਰਾਹ ਦੇਸ਼ਭਗਤ’ ਕਹਿਣ ਦੀ ਗੁਸਤਾਖੀ ਕੀਤੀ ਸੀ, ਕੋਈ ਅਭੋਲਪੂਣੇ ਵਿਚ ਹੋਈ ਗ਼ਲਤੀ ਨਹੀਂ ਸੀ | ਇਹ ਸਿੱਖ ਧਰਮ ਬਾਰੇ ਉਸਦੀ ਤੁਅਸਥ- ਗ੍ਰੇਸੀ ਸੋਚ ਦਾ ਅਸ਼ਿਸ਼ਟ ਪ੍ਰਗਟਾਉਣ ਸੀ | ਇਕ ਸਮਕਾਲੀ ਸਿੱਖ ਲੀਡਰ ਸ.ਮੰਗਲ ਸਿੰਘ ਦੁਆਰਾ ਇਸ ਟਿਪਣੀ ਦਾ ਬੁਰਾ ਮਨਾਏ ਜਾਣ ਦੇ ਜੁਆਬ ਵਿਚ, ਉਸਨੇ ਰੁੱਖੇ ਲਹਿਜੇ ਵਿਚ ਇਹ ਹਿੰਦੂਵਾਦੀ ਧਾਰਨਾ ਮੁੜ ਦੁਹਰਾਈ ਕਿ “ਸਿੱਖ ਗੁਰੂਆਂ ਬਾਰੇ ਮੇਰਾ ਵਿਸਵਾਸ਼ ਇਹ ਹੈ ਕਿ ਉਹ ਸਾਰੇ ਹਿੰਦੂ ਸਨ |
ਮੈਂ ਸਿੱਖ ਧਰਮ ਨੂੰ ਹਿੰਦੂ ਧਰਮ ਨਾਲੋਂ ਅਲੱਗ ਨਹੀਂ ਸਮਾਜਦਾ | ਮੈਂ ਇਸ ਨੂੰ ਹਿੰਦੂਵਾਦ ਦਾ ਹੀ ਅੰਗ ਸਮਾਜਦਾ ਹਾਂ |” ਇਹ ਪੋਜੀਸ਼ਨ ਉਸਨੇ ਇਕ ਵਾਰ ਨਹੀਂ , ਅਨੇਕਾਂ ਵਾਰ ਦੋਹਰਾਈ | ਸਿੱਖੀ ਦੇ ਚਿਨ੍ਹਾ ਪ੍ਰਤਿ ਆਪਣੀ ਨਫਰਤ ਨੂੰ ਉਸਨੇ ਕਦੇ ਵੀ ਲੁਕੋ ਕੇ ਨਹੀਂ ਸੀ ਰੱਖਿਆ | ਗਿਆਨੀ ਕਰਤਾਰ ਸਿੰਘ ਦੀ ਅਗਵਾਈ ਹੇਠਲੇ ਇਕ ਸਿੱਖ ਵਫ਼ਦ ਨਾਲ ਗੱਲਬਾਤ ਕਰਦਿਆਂ (੨੧ ਜਨਵਰੀ , ੧੯੪੮) ਉਸਨੇ ਅੱਖੜ ਲਹਿਜੇ ਵਿਚ , ਇਹ ਅਪਮਾਨ ਭਰੇ ਸ਼ਬਦ ਕਹੇ : ” ਮੈਂ ਤੁਹਾਡੇ ਗ੍ਰੰਥ ਪੜ੍ਹਦਾ ਹਾਂ , ਪਰ ਅਜਿਹਾ ਮੈਂ ਤੁਹਾਨੂੰ ਖੁਸ਼ ਕਰਨ ਲਈ ਨਹੀਂ ਕਰਦਾ | ਨਾ ਇਸ ਵਾਸਤੇ ਮੈਨੂੰ ਤੁਹਾਡੇ ਕੋਲੋਂ ਕੋਈ ਮੰਨਜ਼ੂਰੀ ਲੈਣ ਦੀ ਲੋੜ ਹੈਂ | ਪਰ ਗੁਰੂਆਂ ਨੇ ਦਾਹੜੀਆਂ ਵਧਾਉਣ ਤੇ ਕ੍ਰਿਪਾਨ ਪਹਿਨਣ ਵਰਗੀਆਂ ਗੱਲਾਂ ਗ੍ਰੰਥ ਵਿਚ ਕੀਤੇ ਨਹੀਂ ਲਿਖਿਆ ਹੋਈਆਂ|” ਗਾਂਧੀ ਨੂੰ ਸਿੱਖਾਂ ਦੇ ਫਤਿਹ ਦੇ ਜੈਕਾਰਿਆਂ ( ਰਾਜ ਕਰੇਗਾ ਖਾਲਸਾ ) ਉੱਤੇ ਭਾਰੀ ਜਲਨ ਹੁੰਦੀ ਸੀ | ਉਹ ਇਸ ਨੂੰ ‘ਰਾਸ਼ਟਰੀ ਭਾਵਨਾ ਦੇ ਖਿਲਾਫ ਫਿਰਕੂਪੁਣੇ’ ਦਾ ਪ੍ਰਗਟਾਵਾ ਸਮਾਜਦਾ ਸੀ | ਇਸੇ ਤਰ੍ਹਾਂ ਹੀ, ਉਸਦਾ ਗੁਰਮੁਖੀ ਲਿੱਪੀ ਨਾਲ ਭਾਰੀ ਵਿਰੋਧ ਸੀ | ਵਜ੍ਹਾ ਇਹ ਕਿ ਗੁਰਮੁਖੀ ਲਿੱਪੀ ਸਿੱਖ ਧਰਮ ਨੂੰ ਹਿੰਦੂ ਧਰਮ ਨਾਲੋਂ ਅੱਡਰੀ ਪਛਾਣ ਮੁਹਈਆ ਕਰਦੀ ਹੈ , ਅਤੇ ਇਹ ਗੱਲ ਗਾਂਧੀ ਨੂੰ ਵਿਹੁ ਵਰਗੀ ਜਾਪਦੀ ਸੀ | ਉਸ ਦੇ ਮਨ ਅੰਦਰ ਇਹ ਵਹਿਮ ਡੂੰਗਾ ਘਰ ਕਰ ਗਿਆ ਸੀ ਕਿ “ਸਿੰਧੀ ਦੇ ਵਾਂਗ ਹੀ, ਗੁਰਮੁਖੀ ਲਿੱਪੀ ਦੀ ਘਾੜਤ ਵੀ ਸਿੱਖਾਂ ਨੂੰ ਹਿੰਦੂਆਂ ਨਾਲੋਂ ਨਿਖੇੜਣ ਲਈ ਹੀ ਘੜੀ ਗਈ ਸੀ |” ਉਸਨੂੰ ਗੁਰਮੁਖੀ ਲਿੱਪੀ ਅੰਦਰ ‘ਕੋਈ ਖੂਬੀ’ ਨਜ਼ਰ ਨਹੀਂ ਸੀ ਆਉਂਦੀ |
ਰਾਜਕੁਮਾਰੀ ਅੰਮ੍ਰਿਤ ਕੌਰ ਨੂੰ ਲਿਖੇ ਇਕ ਪੱਤਰ (੧੪ ਨਵੰਬਰ ੧੯੩੬) ਵਿਚ ਉਸਨੇ ਆਪਣੇ ਮਨ ਦੀ ਇਹ ਫਿਰਕੂ ਮੁਰਾਦ ਸਾਫ ਤੌਰ ਤੇ ਪ੍ਰਗਟ ਕਰ ਦਿੱਤੀ ਸੀ ਕਿ ਸਿੱਖਾਂ ਨੂੰ ਗੁਰਮੁਖੀ ਲਿੱਪੀ ਦਾ ਖਹਿੜਾ ਛੱਡ ਦੇਣਾ ਚਾਹੀਦਾ ਹੈ ਅਤੇ ਇਸ ਦੀ ਜਗ੍ਹਾ ਦੇਵਨਾਗਰੀ ਲਿੱਪੀ ਆਪਣਾ ਲੈਣੀ ਚਾਹੀਦੀ ਹੈ |