ਗਲੀਆਂ ਤੇ ਬਾਜ਼ਾਰ ਨੇ ਉਹਨਾਂ ਨਾਵਾਂ ਉੱਤੇ ਲਗਦੇ,
ਤੇਰੇ ਜਾਣ ਦੇ ਪਿੱਛੋਂ ਸ਼ਹਿਰ ਬਦਲ ਚੁੱਕਾ ਹੈ ਮੇਰਾ।
Latest 2022 Punjabi Status for Whatsapp
ਸ਼ਹਿਰ ਮੇਰੇ ਦਾ ਹਾਲ ਨਾ ਐਵੇਂ ਹਰ ਖ਼ਤ ਵਿਚ ਹੀ ਪੁਛਿਆ ਕਰ ਤੂੰ
ਸ਼ਹਿਰ ਤੇਰੇ ਵੀ ਮਜ੍ਹਬ ਦੇ ਨਾਂ ‘ਤੇ ਝਗੜ ਹੁੰਦਾ ਨਿੱਤ ਹੋਵੇਗਾਅਮਰਦੀਪ ਸੰਧਾਵਾਲੀਆ
ਪਿਆਰ ਝਨਾਂ ਵਿੱਚ ਡੁਬਦੇ ਜਿਹੜੇ ਸਦਾ ਲਈ ਤਰ ਜਾਂਦੇ।
ਮਹਿਰਮ ਸੰਗ ਇਕ ਮਿਕ ਹੋ ਜਾਂਦੇ ਫੇਰ ਨਾ ਵਿੱਛੜ ਜਾਂਦੇ।ਗੁਰਮੁਖ ਸਿੰਘ ਗਿੱਲ
ਜ਼ਿੰਦਗੀ ਦਾ ਘੋਖੀਏ ਜੇ ਫ਼ਲਸਫ਼ਾ ਥੋੜ੍ਹਾ ਜਿਹਾ
ਜ਼ਿੰਦਗੀ ਤੇ ਮੌਤ ਵਿਚ ਹੈ ਫ਼ਾਸਲਾ ਥੋੜ੍ਹਾ ਜਿਹਾਬਲਦੇਵ ਜਕੜੀਆ
ਸਵੇਰ ਉਠਦੇ ਹੀ ਪਹਿਲਾਂ ਪੜ੍ਹੇ ਚਿਹਰਾ ਉਹ ਮੇਰਾ ਹੀ,
ਇਹ ਦਿਲ ਚਾਹੇ ਕਿ ਮੈਂ ਵੀ ਸੁਬਹਾ ਦਾ ਅਖ਼ਬਾਰ ਬਣ ਜਾਵਾਂ।ਗੁਰਚਰਨ ਕੌਰ ਕੋਚਰ
ਸਾਗਰ ਦੇ ਵਿੱਚ ਸਿੱਪੀ ਵਾਂਗੂੰ ਛੱਲਾਂ ਵਿੱਚ ਸਾਂ ਰੁਲਦੇ,
ਬੂੰਦ ਸਵਾਂਤੀ ਬਣ ਕੇ ਮੋਤੀ ਪਿਆਰ ਬਣਾ ਗਿਆ ਤੇਰਾ।ਹਾਕਮ ਸਿੰਘ ਨੂਰ
ਚਾਰ ਚੁਫੇਰੇ ਕਰੜਾ ਪਹਿਰਾ ਕਾਲੀ ਬੋਲੀ ਰਾਤ ਦਾ।
ਫਿਰ ਵੀ ਅੱਖਾਂ ਰੌਸ਼ਨ ਸੁਪਨਾ ਵੇਖਦੀਆਂ ਪਰਭਾਤ ਦਾ।ਅਜਾਇਬ ਚਿੱਤਰਕਾਰ
ਸੁੱਕਾ ਪੱਤਾ ਨਾਲ ਹਵਾਵਾਂ ਲੜਿਆ ਹੈ।
ਪੇਸ਼ ਗਈ ਨਾ ਜਦ ਆਖ਼ਿਰ ਨੂੰ ਝੜਿਆ ਹੈ।ਕੇਸਰ ਸਿੰਘ ਨੀਰ
ਭਰੀ ਭਰੀ ਜਿਹੀ ਤਾਰਿਆਂ ਦੀ ਸ਼ੋਖ਼ ਸ਼ੋਖ਼ ਟਾਣ੍ਹ ਵੱਲ
ਗੋਰੀ ਗੋਰੀ ਬਾਂਹ ਖ਼ਿਆਲ ਦੀ ਉਲਾਰ ਕੇ ਵਿਖਾਤਖ਼ਤ ਸਿੰਘ
ਮੁਹੱਬਤ ਵਾਲਿਆਂ ਦੇ ਕੁਝ ਅਜ਼ਬ ਦਸਤੂਰ ਹੁੰਦੇ ਨੇ
ਨਜ਼ਰ ਆਉਂਦੇ ਨੇ ਖੁਸ਼ ਐਪਰ ਦਿਲੋਂ ਮਜਬੂਰ ਹੁੰਦੇ ਨੇਪ੍ਰੋ. ਵਿਸ਼ਵਨਾਥ ਤਿਵਾੜੀ
ਇਹ ਕੌਣ ਹੈ ਜੋ ਮੌਤ ਨੂੰ ਬਦਨਾਮ ਕਰ ਰਿਹੈ,
ਇਨਸਾਨ ਨੂੰ ਇਨਸਾਨ ਦੇ ਜਨਮ ਨੇ ਮਾਰਿਆ।ਪਰਮਜੀਤ ਕੌਰ ਮਹਿਕ
ਮੇਰੀ ਮੁਹੱਬਤ ਦੇ ਚਿਰਾਗ਼ ਇਹ ਸਿਆਹੀਆਂ ਬਦਲ ਦੇ
ਗੀਤ ਮੇਰੇ ਖੂਨ ਦੇ ਇਹ ਜ਼ਾਰ-ਸ਼ਾਹੀਆਂ ਬਦਲ ਦੇਅੰਮ੍ਰਿਤਾ ਪ੍ਰੀਤਮ