ਗ਼ਜ਼ਲ ਦਾ ਦਰਬਾਰ ਹੈ ਹੁਣ ਸੱਜ ਗਈ ਮਹਫ਼ਿਲ ਤੇਰੀ।
ਤਾਲ ਦੇ ਵਿੱਚ ਢਲ ਗਈ ਜੋ ਦਿਲ ਦੀ ਸੀ ਹਲਚਲ ਤੇਰੀ।
Latest 2022 Punjabi Status for Whatsapp
ਮੇਰੀ ਕੋਮਲ ਜਿਹੀ ਵੀਣੀ ਨੂੰ ਵੰਗਾਂ ਲਾਲ ਦੇਂਦਾ ਹੈ
ਕਰੇ ਨੱਚਣ ਨੂੰ ਜੀਅ ਮੇਰਾ ਜਦੋਂ ਉਹ ਤਾਲ ਦੇਂਦਾ ਹੈ
ਚੰਨ ਸਿਤਾਰਾ ਦੀਵਾ ਜੁਗਨੂੰ ਕਿਰਨ ਜਿਹਾ ਉਪਨਾਮ ਨ ਦੇ
ਪੈੜ ਮੇਰੀ ਨੂੰ ਪੈੜ ਰਹਿਣ ਦੇ ਇਸ ਨੂੰ ਕੋਈ ਨਾਮ ਨ ਦੇਸੁਰਿੰਦਰਜੀਤ ਕੌਰ
ਮਾਂ ਬੋਲੀ, ਮਾਂ ਜਣਨੀ ਤੇ ਮਾਂ ਧਰਤੀ ਕੋਲੋਂ,
ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ।ਗੁਰਭਜਨ ਗਿੱਲ
ਆਪਣੀ ਧੀ ਪਰਦੇ ਅੰਦਰ ਕੈਦ ਕਰ
ਗਾ ਰਹੇ ਨੇ ਸੋਹਲੇ ਲੋਕੀਂ ਹੀਰ ਦੇਸੁਰਿੰਦਰਜੀਤ ਕੌਰ
ਜਦੋਂ ਤੱਕ ਲਫ਼ਜ਼ ਜਿਉਂਦੇ ਨੇ,
ਸੁਖਨਵਰ ਜਿਊਣ ਮਰ ਕੇ ਵੀ,
ਉਹ ਕੇਵਲ ਜਿਸਮ ਹੁੰਦੇ ਨੇ,
ਜੋ ਸਿਵਿਆਂ ਵਿੱਚ ਸੁਆਹ ਬਣਦੇ।ਸੁਰਜੀਤ ਪਾਤਰ
ਆਪਣੀ ਜੇ ਪਹਿਚਾਣ ਕਰਾਉਣੀ ਦੁਨੀਆ ਨੂੰ,
ਉੱਡ ਜਰਾ ਜਿਆ ਵੱਖਰਾ ਹੋ ਕੇ ਡਾਰਾਂ ਤੋਂ।ਬਾਬਾ ਨਜ਼ਮੀ
ਤਰਸ ਰਹੇ ਘਰ ਬਣਨ ਨੂੰ ਕਿਲ੍ਹਿਆਂ ਜਿਹੇ ਮਕਾਨ
ਚਿੜੀਆਂ ਦਾ ਘਰ ਬਣ ਗਿਆ ਇਕੋ ਰੌਸ਼ਨਦਾਨਸੁਰਿੰਦਰਜੀਤ ਕੌਰ
ਮੈਂ ਖੁਸ਼ ਹਾਂ ਤੇਰੇ ਸ਼ਹਿਰ ਦਾ ਵਿਸਥਾਰ ਦੇਖ ਕੇ,
ਪਰ ਯਾਰਾ! ਮੇਰੇ ਪਿੰਡ ਦਾ ਪਿੱਪਲ ਉਦਾਸ ਹੈ।ਚਮਨਦੀਪ ਦਿਓਲ
ਅੰਨ੍ਹੇ, ਗੂੰਗੇ, ਬੋਲੇ ਲੋਕ ਨੇ ਤੇਰੀ ਧਰਤੀ ਦੇ,
ਸ਼ਬਦ ਰਬਾਬ ਦੇ ਨਾਲੋਂ ਰਿਸ਼ਤਾ ਤੋੜ ਲਿਆ।ਗੁਰਚਰਨ ਨੂਰਪੁਰ
ਜੁੜਿਆਂ ਹੱਥਾਂ ‘ਤੇ ਜਦ, ਬੁਜ਼ਦਿਲ ਜ਼ਾਬਰ ਅੱਤਿਆਚਾਰ ਕਰੇ।
ਵੇਖ ਕੇ ਅਨਿਆਂ, ਸੁਰਖ਼ ਸਮਾਂ ਤਦ ਮਾਲਾ ਨੂੰ ਤਲਵਾਰ ਕਰੇ।ਆਰ. ਬੀ. ਸੋਹਲ
ਉਸ ਅੱਲ੍ਹੜ ਨੂੰ ਆਖ ਦਿਉ ਗ਼ਮਾਂ ਦਾ ਨਾਂ ਸਾਗਰ ਤਰਿਆ ਕਰ
ਸਿਰ ਲੈ ਫੁਲਕਾਰੀ ਚਾਨਣ ਦੀ ਨਾ ਕਾਲੀ ਰਾਤੋਂ ਡਰਿਆ ਕਰ
ਵੇਖਣ ਲਈ ਰੰਗਤ ਕਿਰਨਾਂ ਦੀ ਕੱਚ ਦਾ ਇਕ ਟੁਕੜਾ ਕਾਫ਼ੀ ਹੈ
ਰੰਗ ਸੰਧੂਰੀ ਤੱਕਣ ਨੂੰ ਨਾ ਹੱਥ ’ਤੇ ਸੂਰਜ ਧਰਿਆ ਕਰਸੁਦਰਸ਼ਨ ਵਾਲੀਆ
ਜਿਹਨੀਂ ਘਰੀਂ ਅਸੀਸਾਂ ਦਿੰਦੀਆਂ ਮਾਂਵਾਂ ਨੇ।
ਉਹਨਾਂ ਘਰਾਂ ਬਰਾਬਰ ਕਿਹੜੀਆਂ ਥਾਂਵਾਂ ਨੇ।
ਚੋਗਾ ਪਾਉਂਦਾ ਬਾਪੂ ਸੁਰਗ ਸਿਧਾਰ ਗਿਆ,
ਚੋਗਾ ਫਿਰ ਵੀ ਚੁਗਿਆ ਚਿੜੀਆਂ-ਕਾਂਵਾਂ ਨੇ।ਸਰਬਜੀਤ ਸਿੰਘ ਸੰਧੂ