ਜ਼ਿੰਦਗੀ ਸਾਨੂੰ ਵਕਤ ਦਿੰਦੀ ਹੈ, ਉਸ ਨੂੰ ਵਰਤਣਾ ਕਿਵੇਂ ਹੈ, ਇਹ ਸਾਡੀ ਜ਼ਿੰਮੇਵਾਰੀ ਹੈ।
Narinder Singh Kapoor quotes
ਹਰ ਵਿਕਾਸ ਵਿਚ ਕੁਝ ਨਾ ਕੁਝ ਨਿਘਰਦਾ ਹੈ।
ਨਰਿੰਦਰ ਸਿੰਘ ਕਪੂਰ
ਵਧੇਰੇ ਵਿਆਕਰਣ ਜਾਣਨ ਵਾਲੇ ਬੜੀ ਅਕਾਊ ਗੱਲਬਾਤ ਕਰਦੇ ਹਨ।
ਨਰਿੰਦਰ ਸਿੰਘ ਕਪੂਰ
ਵਧੇਰੇ ਵਿਆਕਰਣ ਜਾਣਨ ਵਾਲੇ ਬੜੀ ਅਕਾਊ ਗੱਲਬਾਤ ਕਰਦੇ ਹਨ।
ਨਰਿੰਦਰ ਸਿੰਘ ਕਪੂਰ
ਵਡਿਆਉਣ ਅਤੇ ਭੰਡਣ ਵੇਲੇ ਸਾਧਾਰਨ ਸ਼ਬਦ ਸਫਲ ਨਹੀਂ ਹੁੰਦੇ, ਇਸ ਲਈ ਖੁਲ੍ਹ ਕੇ ਵਿਸ਼ੇਸ਼ਣ ਵਰਤੇ ਜਾਂਦੇ ਹਨ।
ਨਰਿੰਦਰ ਸਿੰਘ ਕਪੂਰ
ਅਕਸਰ ਪੁਜਾਰੀ ਦਾ ਦੋਸਤ ਨਾਸਤਕ, ਡਾਕਟਰ ਦਾ ਦੋਸਤ ਰੋਗੀ, ਦਲਾਲ ਦਾ ਦੋਸਤ ਕੰਗਾਲ ਅਤੇ ਥਾਣੇਦਾਰ ਦਾ ਦੋਸਤ ਅਪਰਾਧੀ ਹੋ ਨਿਬੜਦਾ ਹੈ।
ਨਰਿੰਦਰ ਸਿੰਘ ਕਪੂਰ
ਜਿਹੜੇ ਆਪਣੀ ਬੀਮਾਰੀ ਦੇ ਵੇਰਵੇ ਦਿਲਚਸਪੀ ਨਾਲ ਸੁਣਾਉਂਦੇ ਹਨ, ਉਨ੍ਹਾਂ ਲਈ ਮਹੱਤਵਪੂਰਨ ਬੀਮਾਰੀ ਨਹੀਂ ਹੁੰਦੀ, ਉਹ ਆਪ ਹੁੰਦੇ ਹਨ।
ਨਰਿੰਦਰ ਸਿੰਘ ਕਪੂਰ
ਡਾਕਟਰੀ ਇਕ ਵਿਗਿਆਨ ਹੈ, ਡਾਕਟਰੀ ਚਲਾਉਣੀ ਕਲਾ ਹੈ।
ਨਰਿੰਦਰ ਸਿੰਘ ਕਪੂਰ
ਜਿਉਂ-ਜਿਉਂ ਪੁਲੀਸ ਦਾ ਅਮਲਾ ਵੱਧਦਾ ਹੈ, ਜੁਰਮ ਘਟਦੇ ਨਹੀਂ ਵਧਦੇ ਹਨ।
ਨਰਿੰਦਰ ਸਿੰਘ ਕਪੂਰ
ਦਰਦ, ਸਾਨੂੰ ਆਗਿਆਕਾਰੀ ਬਣਾ ਦਿੰਦਾ ਹੈ।
ਨਰਿੰਦਰ ਸਿੰਘ ਕਪੂਰ
ਸਾਨੂੰ ਆਪਣੇ ਦੋਸਤਾਂ ਦੇ ਨੁਕਸ ਪਤਾ ਹੁੰਦੇ ਹਨ ਪਰ ਦੋਸਤੀ ਕਾਰਨ ਅਸੀਂ ਦਸਦੇ ਨਹੀਂ।
ਨਰਿੰਦਰ ਸਿੰਘ ਕਪੂਰ
ਪੱਖਪਾਤੀ ਹੋਏ ਬਿਨਾਂ ਕਿਸੇ ਨੂੰ ਪਿਆਰ ਨਹੀਂ ਕੀਤਾ ਜਾ ਸਕਦਾ, ਇਹ ਨੇਮ ਨਫ਼ਰਤ ਉਤੇ ਵੀ ਲਾਗੂ ਹੁੰਦਾ ਹੈ।
ਨਰਿੰਦਰ ਸਿੰਘ ਕਪੂਰ