Osho
ਇੱਕ ਸੂਫੀ ਕਹਾਣੀ ਤੁਹਾਡੇ ਨਾਲ ਸਾਂਝੀ ਕਰੀਏ । ਇੱਕ ਆਦਮੀ ਜੰਗਲ ਗਿਆ । ਸ਼ਿਕਾਰੀ ਸੀ । ਕਿਸੇ ਝਾੜ ਦੇ ਹੇਠਾਂ ਬੈਠਾ ਸੀ ਥੱਕਿਆ – ਟੁੱਟਿਆ, ਕੋਲ ਹੀ ਇੱਕ ਖੋਪੜੀ ਪਈ ਸੀ, ਕਿਸੇ ਆਦਮੀ ਦੀ ।
ਅਜਿਹਾ, ਕਦੇ – ਕਦੇ ਹੋ ਜਾਂਦਾ ਹੈ, ਕਿ ਤੁਸੀ ਵੀ ਆਪਣੇ ਗੁਸਲ਼ਖਾਨੇ ਵਿੱਚ ਆਪਣੇ ਨਾਲ ਹੀ ਗੱਲ ਕਰਨ ਲੱਗਦੇ ਹੋ, ਸ਼ੀਸ਼ੇ ਦੇ ਸਾਹਮਣੇ ਖੜੇ ਹੋਕੇ ਮੂੰਹ ਵਿੰਗੇ ਟੇਢੇ ਜਿਹੇ ਬਣਾਉਣ ਲੱਗਦੇ ਹੋ । ਆਦਮੀ ਦਾ ਬਚਪਨਾ ਕਿਤੇ ਜਾਂਦਾ ਤਾਂ ਨਹੀਂ ।
ਖੋਪੜੀ ਕੋਲ ਪਈ ਸੀ, ਇੰਜ ਹੀ ਬੈਠੇ, ਕੁੱਝ ਕੰਮ ਤਾਂ ਸੀ ਨਹੀਂ, ਉਸਨੇ ਕਿਹਾ : ਹੈਲੋ ! ਕੀ ਕਰ ਰਹੇ ਹੋ ? ਮਜਾਕ ਵਿੱਚ ਹੀ ਕਿਹਾ ਸੀ । ਆਪਣੇ ਨਾਲ ਹੀ ਮਜਾਕ ਕਰ ਰਿਹਾ ਸੀ । ਵੇਹਲਾ ਬੈਠਾ ਸੀ, ਕੁੱਝ ਖਾਸ ਕੰਮ ਵੀ ਨਹੀਂ ਸੀ, ਆਸ ਵੀ ਨਹੀਂ ਸੀ ਕਿ ਖੋਪੜੀ ਬੋਲੇਗੀ ।
ਖੋਪੜੀ ਬੋਲੀ : ਹੈਲੋ !
ਘਬਰਾ ਗਿਆ ਇੱਕਦਮ ! ਹੁਣ ਕੁੱਝ ਪੁੱਛਣਾ ਜਰੂਰੀ ਸੀ, ਕਿਉਂਕਿ ਜਦੋਂ ਖੋਪੜੀ ਬੋਲੀ ਤਾਂ ਹੁਣ ਕੁੱਝ ਨਹੀਂ ਪੁੱਛਿਆ ਤਾਂ ਵੀ ਭੈੜਾ ਲੱਗੇਗਾ ।
ਤਾਂ ਪੁੱਛਿਆ ਉਸਨੇ ਕਿ ਤੁਹਾਡੀ ਇਹ ਗਤੀ (ਹਾਲਤ,ਅਵਸਥਾ) ਕਿਵੇਂ ਹੋਈ ?
ਤਾਂ ਉਸ ਖੋਪੜੀ ਨੇ ਕਿਹਾ : ਬਕਵਾਸ ਕਰਨ ਨਾਲ ।
ਭੱਜਿਆ ਸ਼ਹਿਰ ਵੱਲ ਘਬਰਾਹਟ ਵਿੱਚ । ਭਰੋਸਾ ਤਾਂ ਨਹੀਂ ਆਉਂਦਾ ਸੀ, ਪਰ ਬਿਲਕੁੱਲ ਕੰਨ ਨਾਲ ਸੁਣਿਆ ਸੀ, ਅੱਖ ਨਾਲ ਵੇਖਿਆ ਸੀ ।
ਸੋਚਿਆ ਜਾ ਕੇ ਰਾਜੇ ਨੂੰ ਕਹਿ ਦੇਵਾਂ । ਕੁੱਝ ਇਨਾਮ ਵੀ ਮਿਲੇਗਾ, ਅਜਿਹੀ ਖੋਪੜੀ ਅਦਭੁੱਤ ਹੈ ! ਰਾਜ ਮਹਿਲ ਵਿੱਚ ਹੋਣੀ ਚਾਹੀਦੀ ਹੈ ।
ਰਾਜੇ ਨੂੰ ਜਾ ਕੇ ਕਿਹਾ ਕਿ ਅਜਿਹੀ ਖੋਪੜੀ ਵੇਖੀ ਹੈ ।
ਰਾਜੇ ਨੇ ਕਿਹਾ : ਫਿਜੂਲ ਦੀ ਬਕਵਾਸ ਨਾ ਕਰ ।
ਉਸਨੇ ਕਿਹਾ : ਨਹੀਂ, ਬਕਵਾਸ ਨਹੀਂ ਕਰ ਰਿਹਾ ਹਾਂ । ਆਪਣੇ ਕੰਨਾਂ ਨਾਲ ਸੁਣ ਕੇ, ਆਪਣੀ ਅੱਖ ਨਾਲ ਵੇਖਕੇ ਆ ਰਿਹਾ ਹਾਂ । ਭੱਜਿਆ ਭੱਜਿਆ ਆਇਆ ਹਾਂ ਤੁਹਾਨੂੰ ਖਬਰ ਦੇਣ ।
ਸਮਰਾਟ ਨੇ ਪਹਿਲਾਂ ਤਾਂ ਟਾਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਸ਼ਿਕਾਰੀ ਅੜਿਆ ਹੋਇਆ ਸੀ, ਤੇ ਪ੍ਰਸਿੱਧ ਸ਼ਿਕਾਰੀ ਸੀ । ਸਮਰਾਟ ਉਸਨੂੰ ਜਾਣਦਾ ਵੀ ਸੀ, ਝੂਠ ਬੋਲੇਗਾ ਵੀ ਨਹੀਂ । ਰਾਜਾ ਲੈ ਕੇ ਆਪਣੇ ਦਰਬਾਰੀਆਂ ਨੂੰ ਮੌਕੇ ਤੇ ਅੱਪੜਿਆ । ਸ਼ਿਕਾਰੀ ਅੱਗੇ – ਅੱਗੇ ਪ੍ਰਸੰਨਤਾ ਨਾਲ . . .
ਉਸਨੇ ਜਾ ਕੇ ਉਸ ਖੋਪੜੀ ਨੂੰ ਕਿਹਾ : ਹਲੋ !
ਖੋਪੜੀ ਕੁੱਝ ਵੀ ਨਹੀਂ ਬੋਲੀ ।
ਉਸਨੇ ਫਿਰ ਕਿਹਾ : ਹੈਲੋ ! ਖੋਪੜੀ ਬਿਲਕੁੱਲ ਨਹੀਂ ਬੋਲੀ ।
ਹਿਲਾਇਆ ਖੋਪੜੀ ਨੂੰ, ਕਿਹਾ : ਹੈਲੋ !
ਬਾਰ – ਬਾਰ ਕਿਹਾ ।
ਪਰ ਖੋਪੜੀ ਇੱਕਦਮ ਸੰਨਾਟੇ ਵਿੱਚ ਹੋ ਗਈ । ਥੋੜ੍ਹਾ ਘਬਰਾਇਆ ।
ਰਾਜੇ ਨੇ ਕਿਹਾ : ਮੈਨੂੰ ਪਹਿਲਾਂ ਹੀ ਪਤਾ ਸੀ । ਆਪਣੇ ਦਰਬਾਰੀਆਂ ਨੂੰ ਹੁਕਮ ਦਿੱਤਾ : ਉਤਾਰੋ ਇਸਦੀ ਗਰਦਨ । ਉਸਦੀ ਗਰਦਨ ਕਟਵਾ ਦਿੱਤੀ ।
ਜਦੋਂ ਰਾਜਾ ਪਰਤ ਗਿਆ ਗਰਦਨ ਕਟਵਾ ਕੇ ਤਾਂ ਉਹ ਖੋਪੜੀ ਬੋਲੀ : ਹੈਲੋ ! ਤੁਹਾਡੀ ਇਹ ਗਤੀ ਕਿਵੇਂ ਹੋਈ ?
ਉਸਨੇ ਕਿਹਾ : ਬਕਵਾਸ ਕਰਨ ਨਾਲ ।
ਸੁਚੇਤ ਰਹਿਨਾ ! ਜੋ ਤੁਸੀਂ ਨਹੀਂ ਜਾਣਦੇ ਹੋ, ਨਾ ਕਹੋ । ਜੋ ਤੁਹਾਡਾ ਆਪਣਾ ਅਨੁਭਵ ਨਹੀਂ ਹੈ, ਉਸਨੂੰ ਨਾ ਕਹਿਣ ਵਿੱਚ ਹੀ ਭਲਾਈ ਹੈ । ਕਹਿਣ ਦਾ ਬਹੁਤ ਮਨ ਹੁੰਦਾ ਹੈ । ਕਹਿਣ ਦੀ ਵੱਡੀ ਉਤਸੁਕਤਾ ਹੁੰਦੀ ਹੈ ।
ਕਹਿਣ ਦਾ ਬਹੁਤ ਮਜਾ ਹੈ, ਰਸ ਹੈ । ਹੈਂਕੜ ਨੂੰ ਵੱਡੀ ਤ੍ਰਿਪਤੀ ਮਿਲਦੀ ਹੈ ।
ਹੈਂਕੜ ਨੂੰ ਗਿਆਨ ਵਿਖਾਉਣ ਨਾਲ ਜ਼ਿਆਦਾ ਹੋਰ ਕਿਸੇ ਗੱਲ ਵਿੱਚ ਤ੍ਰਿਪਤੀ ਨਹੀਂ ਮਿਲਦੀ ਹੈ ।
ਅਤੇ ਜਿਸਨੂੰ ਗਿਆਨੀ ਹੋਣਾ ਹੈ, ਜਿਸਨੇ ਸੱਚ ਵਿੱਚ ਹੀ ਗਿਆਨ ਪਾਉਣਾ ਹੈ, ਉਸਨੂੰ ਇਸ ਹੈਰਾਨ ਪਰੇਸ਼ਾਨ ਵਾਸਨਾ ਤੋਂ ਬਚਣਾ ਚਾਹੀਦਾ ਹੈ ।
-ਓਸ਼ੋ
ਟਾਲਸਟਾਏ ਦੀ ਇੱਕ ਪ੍ਰਸਿੱਧ ਕਹਾਣੀ ਹੈ। ਕਹਿੰਦੇ ਕੇਰਾਂ ਇੱਕ ਆਦਮੀ ਦੇ ਘਰ ਇੱਕ ਸੰਨਿਆਸੀ ਮਹਿਮਾਨ ਹੋਇਆ।
ਰਾਤ ਨੂੰ ਖਾਣਾ ਖਾਕੇ ਬੈਠਿਆਂ ਦਾ ਹਾਸੀ-ਮਜਾਕ ਚੱਲ ਰਿਹਾ ਸੀ, ਸੰਨਿਆਸੀ ਨੇ ਸਹਿਜ ਸੁਭਾਏ ਹੀ ਕਹਿਤਾ ਕਿ ਤੂੰ ਕੀ ਐਥੇ ਖੇਤੀ ਕਰਨ ਲੱਗਿਆਂ। ਸਾਇਬੇਰੀਆ ਜਾ ! ਜ਼ਮੀਨ ਬਹੁਤ ਸਸਤੀ ਆ ਉੱਥੇ – ਮੁਫ਼ਤ ਹੀ ਮੰਨ । ਐਥੋਂ ਬੇਚ ਕੇ ਸਾਇਬੇਰੀਆ ਚਲਾ ਜਾ, ਹਜਾਰਾਂ ਏਕੜ ਜਮੀਨ ਆਜੂ ਓਧਰ, ਫੇਰ ਐਸ਼ ਕਰੀਂ। ਉੱਥੇ ਲੋਕ ਐਨੇ ਭੋਲ਼ੇ ਨੇ ਕਿ ਸਮਝ ਲੈ ਜਮੀਨ ਮੁਫ਼ਤ ਵਾਂਗੂ ਹੀ ਦੇ ਦਿੰਦੇ ਨੇ।
ਉਸ ਆਦਮੀ ਚ ਵਾਸਨਾ ਜਗੀ। ਅਗਲੇ ਦਿਨ ਤੜਕੇ ਹੀ ਜਮੀਨ ਬੇਚ ਕੇ, ਜੁੱਲੀ-ਬਿਸਤਰਾ ਬੰਨ੍ਹ ਕੇ ਚੜ੍ਹ ਗਿਆ ਗੱਡੇ ਤੇ ਪਹੁੰਚ ਗਿਆ ਆਥਣ ਨੂੰ ਸਾਇਬੇਰੀਆ।
ਜਦ ਪਹੁੰਚਿਆ ਤਾਂ ਗੱਲ ਉਸਨੂੰ ਸੱਚੀ ਲੱਗੀ ਸੰਨਿਆਸੀ ਦੀ। ਆਦਮੀ ਨੇ ਜਾਕੇ ਕਿਹਾ ਕਿ ਮੈਂ ਐਥੇ ਜਮੀਨ ਖਰੀਦਣੀ ਚਾਹੁੰਨਾ, ਤਾਂ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਜੇਕਰ ਜਮੀਨ ਖਰੀਦਣੀ ਹੈ, ਤਾਂ ਪਹਿਲਾਂ ਤਾਂ ਆਹ ਪੈਸਿਆਂ ਦੀ ਪੋਟਲੀ ਪਾਸੇ ਰੱਖਦੇ।
ਜਮੀਨ ਖਰੀਦਣ ਦਾ ਇੱਕੋ ਉਪਾਅ ਆ ਬਸ ! ਕੱਲ ਸਵੇਰੇ ਤੁਰਪੀਂ ਐਥੋਂ, ਜਿੱਥੇ ਤੱਕ ਜਮੀਨ ਤੁਰਕੇ ਘੇਰ ਲਵੇਂ ਉਹ ਤੇਰੀ, ਬਸ ਸ਼ਰਤ ਇਹ ਆ ਕਿ ਸੂਰਜ ਡੁੱਬਣ ਤੋਂ ਪਹਿਲਾਂ ਵਾਪਸ ਆਉਣਾ ਪੈਣਾ ਜਿੱਥੋਂ ਚੱਲਿਆ ਸੀ। ਜਿੰਨੀ ਜਮੀਨ ਦਾ ਚੱਕਰ ਲੱਗਾ ਕੇ ਵਾਪਸ ਆਜੇ ਉਹ ਤੇਰੀ।
ਰਾਤ ਭਰ ਨਾ ਸੋ ਸਕਿਆ ਉਹ ਆਦਮੀ। ਤੁਸੀ ਹੁੰਦੇ ਤਾਂ ਵੀ ਸੋ ਨਾ ਸਕਦੇ, ਏਹਜੇ ਸਮੇਂ ਚ ਕੋਈ ਸੌਂਦਾ ਹੈ ਭਲਾ ? ਯੋਜਨਾਵਾਂ ਬਣਾਉਂਦਾ ਰਿਹਾ ਸਾਰੀ ਰਾਤ ਕਿ ਕਿੰਨੀ ਜਮੀਨ ਘੇਰ ਲਵਾਂ। ਸਵੇਰ ਹੁੰਦੇ ਹੀ ਭੱਜ ਲਿਆ, ਨਾਲ ਸਭ ਰੋਟੀ ਪਾਣੀ ਚੱਕ ਕੇ।
ਸੋਚਿਆ ਸੀ ਕਿ ਬਾਰਾਂ ਵਜੇ ਮੁੜ ਪਊਂ ਵਾਪਸ, ਤਾਂ ਕਿ ਸੂਰਜ ਡੁੱਬਦੇ ਡੁੱਬਦੇ ਪਹੁੰਚ ਜਾਵਾਂ ਵਾਪਸ ਪਿੰਡ। ਬਾਰਾਂ ਵੱਜ ਗਏ, ਕਿੰਨੇ ਹੀ ਮੀਲ ਚੱਲ ਚੁੱਕਿਆ ਸੀ, ਪਰ… ਵਾਸਨਾ ਦਾ ਕੋਈ ਅੰਤ ਹੈ ?
ਉਸਨੇ ਸੋਚਿਆ ਕਿ ਬਾਰਾਂ ਵੱਜ ਗਏ, ਹੁਣ ਮੁੜਨਾ ਚਾਹੀਦਾ। ਪਰ ਫੇਰ ਅਚਾਨਕ ਦਿਮਾਗ ਚ ਆਇਆ ਕਿ ਥੋੜੀ ਜਿਹੀ… ਬਸ ਥੋੜੀ ਜਿਹੀ ਜਮੀਨ ਹੋਰ ਘੇਰ ਲਵਾਂ। ਮੁੜਨ ਲੱਗੇ ਬਸ ਥੋੜਾ ਤੇਜ ਭੱਜਣਾ ਪਊ – ਐਨੀ ਕ੍ ਹੀ ਤਾਂ ਗੱਲ ਐ, ਇੱਕ ਹੀ ਦਿਨ ਦੀ ਤਾਂ ਗੱਲ ਐ !
ਉਸਨੇ ਪਾਣੀ ਵੀ ਨਾ ਪੀਤਾ, ਕਿਉਂਕਿ ਰੁਕਣਾ ਪੈਂਦਾ ਪੀਣ ਲਈ। ਇੱਕ ਦਿਨ ਦੀ ਹੀ ਤਾਂ ਗੱਲ ਐ, ਪਹੁੰਚ ਕੇ ਪੀ ਲਊ, ਫੇਰ ਸਾਰੀ ਉਮਰ ਪੀਂਦੇ ਰਹਾਂਗੇ। ਖਾਣਾ ਵੀ ਨਾ ਖਾਇਆ, ਰੋਟੀ ਪਾਣੀ ਸਭ ਰਸਤੇ ਚ ਹੀ ਸੁੱਟ ਦਿੱਤੇ, ਕਿਉਂਕਿ ਉਹਨਾਂ ਦਾ ਭਾਰ ਚੱਕਣਾ ਪੈ ਰਿਹਾ ਸੀ, ਭੱਜਿਆ ਨੀ ਸੀ ਜਾ ਰਿਹਾ ਚੰਗੀ ਤਰ੍ਹਾਂ।
ਕਰਦਾ ਕਰਦਾ ਦੋ ਵਜੇ ਵਾਪਸ ਮੁੜਿਆ, ਹੁਣ ਘਬਰਾਇਆ। ਸਾਰਾ ਜੋਰ ਲਗਾਇਆ – ਲੇਕਿਨ ਕਿੰਨਾ ਕ੍ ਭੱਜਦਾ ਸਾਰੀ ਤਾਕਤ ਖਤਮ ਹੋ ਚੁੱਕੀ ਸੀ।
ਉਹ ਪੂਰੀ ਜਾਨ ਲਗਾ ਕੇ ਦੌੜਿਆ, ਸਭ ਦਾਅ ਤੇ ਲਗਾ ਕੇ। ਸੂਰਜ ਡੁੱਬਣ ਲੱਗਿਆ। ਲੋਕ ਵੀ ਦਿਖਾਈ ਦੇਣੇ ਸ਼ੁਰੂ ਹੋਗੇ ਸੀ। ਜਿਆਦਾ ਦੂਰੀ ਨਹੀਂ ਸੀ ਰਹਿ ਗਈ।
ਪਿੰਡ ਦੇ ਲੋਕ ਖੜੇ ਸੀ, ਅਵਾਜ਼ਾਂ ਮਾਰ ਰਹੇ ਸੀ, ਉਤਸਾਹ ਵਧਾ ਰਹੇ ਸੀ। ਅਜੀਬ ਸਿੱਧੇ ਸਾਦੇ ਲੋਕ ਨੇ – ਸੋਚਣ ਲੱਗਿਆ ਮਨ ਚ – ਇਨ੍ਹਾਂ ਨੂੰ ਤਾਂ ਸੋਚਣਾ ਚਾਹੀਦਾ ਕਿ ਮੈਂ ਮਰ ਹੀ ਜਾਵਾਂ, ਇਹਨਾਂ ਨੂੰ ਧਨ ਵੀ ਮਿਲ ਜਾਵੇ ਟੇ ਜਮੀਨ ਵੀ ਨਾ ਦੇਣੀ ਪਵੇ।
ਉਸਨੇ ਇੱਕ ਲੰਬਾ ਸਾਹ ਲਿਆ – ਭੱਜਿਆ ਭੱਜਿਆ ਭੱਜਿਆ …! ਸੂਰਜ ਡੁੱਬਣ ਲੱਗਿਆ, ਡੁੱਬਦੇ ਡੁੱਬਦੇ ਆਦਮੀ ਉਹ ਡਿੱਗ ਪਿਆ ਧਰਤੀ ਤੇ। ਬਸ ਪੰਜ-ਸੱਤ ਗਜ ਦੂਰੀ ਹੀ ਬਾਕੀ ਸੀ।
ਘਸੀਟ ਘਸੀਟ ਕੇ ਓਹ ਉਸ ਰੇਖਾ ਤੱਕ ਪਹੁੰਚਿਆ ਜਿੱਥੋਂ ਭੱਜਿਆ ਸੀ। ਸੂਰਜ ਡੁੱਬ ਗਿਆ, ਤੇ ਏਧਰ ਇਹ ਆਦਮੀ ਵੀ ਮਰ ਗਿਆ।
ਪਿੰਡ ਦੇ ਸਿੱਧੇ-ਸਾਦੇ ਲੋਕ ਜਿੰਨਾ ਨੂੰ ਉਹ ਸਮਝਦਾ ਸੀ, ਹੱਸਣ ਲੱਗੇ – ਕਿ ਪਾਗਲ ਲੋਕ ਐਥੇ ਆਉਂਦੇ ਹੀ ਰਹਿੰਦੇ ਨੇ। ਇਹ ਕੋਈ ਪਹਿਲੀ ਘਟਨਾ ਨਹੀਂ ਸੀ, ਅਕਸਰ ਲੋਕ ਆਉਂਦੇ ਸੀ, ਤੇ ਇਸੇ ਤਰਾਂ ਮਰਦੇ ਸੀ। ਕੋਈ ਵੀ ਅੱਜ ਤੱਕ ਜਮੀਨ ਘੇਰ ਕੇ ਮਾਲਿਕ ਨਹੀਂ ਬਣ ਪਾਇਆ।
ਇਹ ਕਹਾਣੀ ਤੁਹਾਡੀ ਕਹਾਣੀ ਹੈ, ਸਭ ਦੀ ਜਿੰਦਗੀ ਦੀ ਕਹਾਣੀ ਹੈ। ਇਹੀ ਤਾਂ ਤੁਸੀਂ ਕਰ ਰਹੇ ਹੋਂ – ਦੌੜ ਰਹੇ ਓ ਕਿ ਸਭ ਕੁੱਝ ਪਾ ਲਈਏ – ਸਮਾਂ ਵੀ ਪੂਰਾ ਹੋਣ ਲੱਗਦਾ – ਪਰ ਸੋਚਦੇ ਹਾਂ ਕਿ ਥੋੜਾ ਹੋਰ ਦੌੜ ਲਈਏ। ਜਿਉਣ ਦਾ ਸਮਾਂ ਕਿੱਥੇ ਹੈ।
ਗਰੀਬ ਮਰ ਜਾਂਦੇ ਨੇ ਭੁੱਖੇ , ਅਮੀਰ ਮਰ ਜਾਂਦੇ ਨੇ ਭੁੱਖੇ, ਕਦੇ ਕੋਈ ਨਹੀਂ ਜੀ ਪਾਉਂਦਾ। ਜੀਉਣ ਲਈ ਥੋੜੀ ਸਮਝ ਚਾਹੀਦੀ ਆ, ਥੋੜੀ ਸਹਿਜਤਾ।
ਸਿਰਫ ਬੁੱਧ ਪੁਰਸ਼ ਜਿਉਂ ਪਾਉਂਦੇ ਨੇ। ਕਿਉਂਕਿ ਉਹ ਠਹਿਰ ਗਏ, ਕਿਉਂਕਿ ਉਹਨਾਂ ਦਾ ਚਿੱਤ ਹੁਣ ਚੰਚਲ ਨਹੀਂ। ਜਮੀਨ ਘੇਰ ਕੇ ਕਰੋਗੇ ਕੀ ? ਸਭ ਇੱਥੇ ਹੀ ਰਹਿ ਜਾਂਦਾ, ਨਾ ਕੁੱਛ ਲੈਕੇ ਆਉਂਦੇ ਹਾਂ , ਨਾ ਲੈਕੇ ਜਾਵਾਂਗੇ।
– ਓਸ਼ੋ
ਮੈਂ ਸੁਣਿਆ ਹੈ। ਇੱਕ ਛੋਟੇ ਜਿਹੇ ਸਕੂਲ ਵਿੱਚ ਭੂਗੋਲ ਦਾ ਇੱਕ ਅਨੋਖਾ ਅਧਿਆਪਕ ਸੀ। ਉਸ ਨੇ ਦੁਨੀਆਂ ਦੇ ਨਕਸ਼ੇ ਦੇ ਬਹੁਤ ਸਾਰੇ ਟੁਕੜੇ ਕੱਟ ਰੱਖੇ ਸਨ। ਉਹ ਉਨ੍ਹਾਂ ਟੁਕੜਿਆਂ ਨੂੰ ਰਲਾ ਦਿੰਦਾ ਅਤੇ ਬੱਚਿਆਂ ਨੂੰ ਕਹਿੰਦਾ ਕਿ ਦੁਨੀਆਂ ਦਾ ਨਕਸ਼ਾ ਜਮਾਓ।
ਬੜਾ ਕਠਨ ਹੈ, ਦੁਨੀਆ ਦਾ ਨਕਸ਼ਾ ਜਮਾਉਣਾ। ਦੁਨੀਆਂ ਵੱਡੀ ਚੀਜ਼ ਹੈ। ਇੱਕ ਘਰ ਨੂੰ ਜਮਾਉਣਾ ਮੁਸ਼ਕਿਲ ਹੋ ਜਾਂਦਾ ਹੈ। ਸਾਰੀ ਦੁਨੀਆਂ ਦਾ ਨਕਸ਼ਾ ਜਮਾਉਣਾ ਬਹੁਤ ਹੀ ਮੁਸ਼ਕਿਲ ਹੈ।
ਛੋਟੇ-ਛੋਟੇ ਟੁਕੜੇ ਸਨ। ਜਮਾਉਣਾ ਤਾਂ ਬਹੁਤ ਮੁਸ਼ਕਿਲ ਸੀ। ਲੇਕਿਨ ਇੱਕ ਲੜਕਾ ਬਹੁਤ ਹੁਸ਼ਿਆਰ ਰਿਹਾ ਹੋਵੇਗਾ। ਉਸ ਨੇ ਉਨ੍ਹਾਂ ਟੁਕੜਿਆਂ ਨੂੰ ਉਲਟਾ ਕੇ ਦੇਖਿਆ , ਅਤੇ ਦੇਖ ਕੇ ਹੈਰਾਨ ਹੋਇਆ। ਇੱਕ ਪਾਸੇ ਦੁਨੀਆਂ ਦਾ ਨਕਸ਼ਾ ਸੀ। ਅਤੇ ਉਸ ਦੇ ਦੂਜੇ ਪਾਸੇ ਆਦਮੀ ਦੀ ਤਸਵੀਰ ਸੀ। ਉਸ ਨੇ ਨਕਸ਼ੇ ਦੇ ਸਾਰੇ ਟੁਕੜੇ ਉਲਟਾ ਦਿੱਤੇ। ਆਦਮੀ ਦੀ ਤਸਵੀਰ ਜਮਾ ਦਿੱਤੀ। ਉਹ ਆਦਮੀ ਦੀ ਤਸਵੀਰ ਕੁੰਜੀ ਸੀ। ਪਿੱਛੇ ਆਦਮੀ ਦੀ ਤਸਵੀਰ ਜੰਮ ਗਈ। ਦੂਜੇ ਪਾਸੇ ਦੁਨੀਆ ਦਾ ਨਕਸ਼ਾ ਜੰਮ ਗਿਆ।
ਅਸੀਂ ਸਾਰੇ ਲੋਕ ਵੀ ਦੁਨੀਆ ਦਾ ਨਕਸ਼ਾ ਜਮਾਉਣ ਵਿੱਚ ਲੱਗੇ ਹੋਏ ਹਾਂ। ਲੇਕਿਨ ਉਹ ਜੋ ਕੁੰਜੀ ਹੈ , ਉਹ ਜੋ key ਹੈ। ਦੁਨੀਆਂ ਦੇ ਨਕਸ਼ੇ ਨੂੰ ਜਮਾਉਣ ਦੀ, ਉਸ ਨੂੰ ਆਦਮੀ ਬਿਲਕੁਲ ਭੁੱਲ ਗਿਆ ਹੈ। ਉਸ ਨੂੰ ਜਮਾਉਣਾ ਅਸੀਂ ਭੁੱਲ ਗਏ ਹਾਂ।
ਆਦਮੀ ਜੰਮ ਜਾਵੇ ਤਾਂ ਦੁਨੀਆਂ ਜੰਮ ਸਕਦੀ ਹੈ। ਆਦਮੀ ਠੀਕ ਹੋ ਜਾਵੇ ਤਾਂ ਦੁਨੀਆਂ ਠੀਕ ਹੋ ਸਕਦੀ ਹੈ। ਜੇ ਆਦਮੀ ਅੰਦਰੋਂ ਅਰਾਜਕ ਹੋ ਜਾਵੇ। ਹਿੱਸਾ-ਹਿੱਸਾ ਹੋ ਜਾਵੇ, ਛਿੱਟ-ਪੁੱਟ ਹੋ ਜਾਵੇ ਤਾਂ ਸਾਡੀ ਦੁਨੀਆਂ ਦੇ ਜਮਾਉਣ ਦਾ ਕੋਈ ਵੀ ਅਰਥ ਨਹੀਂ ਹੋ ਸਕਦਾ। ਨਾ ਅੱਜ ਤੱਕ ਅਰਥ ਹੋਇਆ ਹੀ ਹੈ।
ਅਸੀਂ ਜ਼ਿੰਦਗੀ ਦਾ ਬਹੁਤ ਸਮਾਂ ਦੁਨੀਆ ਨੂੰ ਜਮਾਉਣ ਵਿੱਚ ਨਸ਼ਟ ਕਰ ਦਿਦੇ ਹਾਂ। ਇੱਕ ਆਦਮੀ ਜਿੰਨੀ ਆਪਣੇ ਘਰ ਦੇ ਫਰਨੀਚਰ ਨੂੰ ਜਮਾਉਣ ਦੇ ਲਈ ਚਿੰਤਾ ਉਠਾਉਂਦਾ ਹੈ। ਓਨੀ ਉਸ ਨੇ ਆਪਣੀ ਆਤਮਾ ਨੂੰ ਜਮਾਉਣ ਦੀ ਵੀ ਚਿੰਤਾ ਕਦੇ ਨਹੀਂ ਉਠਾਈ। ਹੈਰਾਨੀ ਹੁੰਦੀ ਹੈ, ਇਹ ਜਾਣ ਕੇ ਕਿ ਆਦਮੀ ਨਿਗੁਣੇ ਦੇ ਨਾਲ ਕਿੰਨਾ ਸਮਾਂ ਨਸ਼ਟ ਕਰਦਾ ਹੈ। ਅਤੇ ਖੁਦ ਨੂੰ ਬਿਲਕੁਲ ਹੀ ਭੁੱਲ ਜਾਂਦਾ ਹੈ। ਜੋ ਵਿਰਾਟ ਹੈ । ਕੀ ਫਾਇਦਾ ਜੇ ਸਾਰੀ ਦੁਨੀਆਂ ਵੀ ਜੰਮ ਜਾਵੇ ਅਤੇ ਆਦਮੀ ਨਾ ਹੋਵੇ, ਤਾਂ ਉਸ ਦੁਨੀਆਂ ਦਾ ਅਸੀਂ ਕੀ ਕਰਾਂਗੇ ।
ਜੀਸਸ ਨੇ ਪੁੱਛਿਆ ਹੈ ਬਾਈਬਲ ਵਿੱਚ।
ਸਾਰੀ ਦੁਨੀਆਂ ਦਾ ਰਾਜ ਮਿਲ ਜਾਵੇ
ਅਤੇ ਜੇ ਮੈਂ ਖੁਦ ਨੂੰ ਖੋਹ ਦੇਵਾ ਉਸ ਰਾਜ ਨੂੰ ਪਾਣ ਵਿੱਚ
ਤਾਂ ਅਜਿਹੀ ਦੁਨੀਆਂ ਨੂੰ ਪਾ ਕੇ ਵੀ ਕੀ ਕਰਾਂਗਾ।
ਇਹੀ ਹੋਇਆ ਹੈ। ਆਦਮੀ ਨੇ ਖੁਦ ਨੂੰ ਵੇਚ ਦਿੱਤਾ ਹੈ ਅਤੇ ਚੀਜ਼ਾਂ ਖਰੀਦ ਲਈਆਂ ਹਨ ।
ਓਸ਼ੋ ।
ਵਾਸਤਵਿਕ ਰੂਪ
ਇੱਕ ਯੁਵਕ, ਇੱਕ ਯੁਵਤੀ ਦੇ ਪ੍ਰੇਮ ਵਿੱਚ ਪੈਂਦਾ ਹੈ। ਤਾਂ ਯੁਵਕ ਆਪਣਾ ਉਹ ਚਿਹਰਾ ਦਿਖਾਉਂਦਾ ਹੈ, ਜੋ ਅਸਲੀ ਨਹੀਂ ਹੈ।
ਕਿਉਂਕਿ ਇਹ ਅਸਲੀ ਚਿਹਰਾ ਤਾਂ ਉਸ ਨੂੰ ਯੁਵਤੀ ਤੋਂ ਦੂਰ ਕਰ ਦੇਵੇਗਾ। ਤਾਂ ਉਹ ਆਪਣੀ ਸਰਵ-ਸੁੰਦਰ ਪ੍ਰਤਿਮਾ ਪ੍ਰਗਟ ਕਰਦਾ ਹੈ ।
ਯੁਵਤੀ ਵੀ ਆਪਣੀ , ਉਹ ਪ੍ਰਤਿਮਾ ਪ੍ਰਗਟ ਕਰਦੀ ਹੈ, ਜੋ ਵਾਸਤਵਿਕ ਨਹੀਂ ਹੈ।
ਦੋਵੇਂ ਇੱਕ ਦੂਜੇ ਨੂੰ ਆਕਰਸ਼ਤ ਕਰਨ ਵਿੱਚ ਲੱਗਦੇ ਹਨ। ਉਨ੍ਹਾਂ ਦੀ ਬੋਲ ਬਾਣੀ ਮਧੁਰ ਹੈ ,ਫਿਕੀ ਨਹੀਂ। ਉਨ੍ਹਾਂ ਦੀ ਦੇਹ ਸੁਸਜਿਤ ਹੈ , ਸੁਗੰਧਿਤ ਹੈ । ਪਸੀਨੇ ਦੀ ਬਦਬੂ ਨਹੀਂ ਆਉਂਦੀ । ਉਹ ਤਾਜੇ ਕੱਪੜੇ ਪਹਿਨਦੇ ਹਨ । ਇਸ਼ਨਾਨ ਕਰਕੇ ਮਿਲਦੇ ਹਨ । ਅਤੇ ਇਹ ਮਿਲਣਾ ਕਦੀ ਘੜੀ ਦੋ ਘੜੀ ਦਾ ਕਿਸੇ ਸਮੁੰਦਰ ਦੇ ਕਿਨਾਰੇ ਹੈ। ਕਿਸੇ ਬਗੀਚੇ ਵਿੱਚ ਹੈ । ਬਗ਼ੀਚੇ ਵਿੱਚ ਕੋਈ ਚੌਵੀ ਘੰਟੇ ਨਹੀਂ ਰਹਿੰਦਾ। ਸਮੁੰਦਰ ਦੇ ਕਿਨਾਰੇ ਕੋਈ ਚੌਵੀ ਘੰਟੇ ਨਹੀਂ ਬੈਠ ਸਕਦਾ। ਇਹ ਝੂਠਾ ਹੈ। ਇਹ ਉੱਪਰ ਦੀ ਤਹਿ ਹੈ।
ਫਿਰ ਕੱਲ੍ਹ ਉਹ ਸ਼ਾਦੀਸ਼ੁਦਾ ਹੋ ਜਾਂਦੇ ਹਨ। ਤਦ ਜ਼ਿੰਦਗੀ ਦਾ ਪੂਰਾ ਢਾਂਚਾ ਬਦਲਦਾ ਹੈ । ਉੱਪਰ ਦੀ ਤਹਿ ਨੂੰ ਚੌਵੀ ਘੰਟੇ ਸੰਭਾਲਣਾ ਬਹੁਤ ਮੁਸ਼ਕਿਲ ਹੈ। ਅੰਤ ਉਹ ਬੋਝ ਮਹਿਸੂਸ ਹੋਵੇਗੀ। ਆਦਮੀ ਨੂੰ ਅਸਲੀ ਹੋਣਾ ਹੀ ਪਵੇਗਾ। ਤਦ ਹੀ ਉਹ ਰਿਲੈਕਸ ਹੋ ਸਕਦਾ ਹੈ । ਤਦ ਹੀ ਵਿਸ਼ਰਾਮ ਕਰ ਸਕਦਾ ਹੈ।
ਹੌਲੀ-ਹੌਲੀ ਉੱਪਰ ਦਾ ਚਿਹਰਾ ਉਤਾਰ ਕੇ ਰੱਖ ਦਿੱਤਾ ਜਾਵੇਗਾ। ਇਸਤਰੀ ਆਪਣੇ ਰੂਪ ਵਿੱਚ ਪ੍ਰਗਟ ਹੋਵੇਗੀ। ਪੁਰਸ਼ ਆਪਣੇ ਰੂਪ ਵਿੱਚ ਪ੍ਰਗਟ ਹੋਵੇਗਾ। ਕਲੇਸ਼ ਸ਼ੁਰੂ ਹੋ ਜਾਵੇਗਾ । ਸਰੀਰ ਤੋਂ ਬਦਬੂ ਆਉਣ ਲੱਗੇਗੀ। ਸਰੀਰ ਵਿੱਚ ਖਾਮੀਆਂ ਦਿਖਾਈ ਪੈਣ ਲੱਗਣਗੀਆਂ। ਆਵਾਜ਼ ਦੀ ਮਧੁਰਤਾ ਚਲੀ ਜਾਏਗੀ।
ਇਸ ਤਰ੍ਹਾਂ, ਇਕ ਵਿਅਕਤੀ ਪ੍ਰੇਮ ਵਿੱਚ ਪੈ ਜਾਂਦਾ ਹੈ। ਤਾਂ ਜਦ ਉਹ ਕਿਸੇ ਦੇ ਪ੍ਰੇਮ ਵਿੱਚ ਪੈਂਦਾ ਹੈ। ਜਾਂ ਕਿਸੇ ਦੀ ਮਿੱਤਰਤਾ ਵਿੱਚ ਪੈਂਦਾ ਹੈ। ਤਦ ਉਹ ਆਪਣਾ ਦੂਸਰਾ ਹੀ ਰੂਪ ਪ੍ਰਗਟ ਕਰਦਾ ਹੈ। ਜੋ ਉਸ ਦਾ ਵਾਸਤਵਿਕ ਰੂਪ ਨਹੀਂ ਹੈ। ਇਸ ਲਈ ਸਾਰੇ ਪ੍ਰੇਮ ਵਿਆਹ ਕਰੀਬ-ਕਰੀਬ ਅਸਫਲ ਹੋ ਜਾਂਦੇ ਹਨ। ਪ੍ਰੇਮ ਵਿਆਹ ਦਾ ਸਫਲ ਹੋਣਾ ਬੜੀ ਦੁਰਲੱਭ ਘਟਨਾ ਹੈ।
ਓਸ਼ੋ ।
ਇੱਕ ਸ਼ਹਿਰ ਚ ਇੱਕ ਨਵੀਂ ਦੁਕਾਨ ਖੁੱਲੀ। ਜਿੱਥੇ ਕੋਈ ਵੀ ਨੌਜਵਾਨ ਜਾਕੇ ਆਪਣੇ ਲਈ ਯੋਗ ਪਤਨੀ ਲੱਭ ਸਕਦਾ ਸੀ। ਇੱਕ ਨੌਜਵਾਨ ਉਸ ਦੁਕਾਨ ਤੇ ਪਹੁੰਚਿਆ।
ਦੁਕਾਨ ਦੇ ਅੰਦਰ ਉਸਨੂੰ ਦੋ ਦਰਵਾਜੇ ਮਿਲੇ, ਇੱਕ ਤੇ ਲਿਖਿਆ ਸੀ ਜਵਾਨ ਪਤਨੀ ਤੇ ਦੂਜੇ ਤੇ ਲਿਖਿਆ ਸੀ ਜਿਆਦਾ ਉਮਰ ਆਲੀ ਪਤਨੀ। ਨੌਜਵਾਨ ਨੇ ਪਹਿਲੇ ਦਰਵਾਜੇ ਨੂੰ ਧੱਕਾ ਮਾਰਿਆ ਤੇ ਅੰਦਰ ਪਹੁੰਚਿਆ। ਫੇਰ ਅੰਦਰ ਦੋ ਦਰਵਾਜੇ ਮਿਲੇ, ਪਤਨੀ ਵਗੈਰਾ ਕੁੱਛ ਵੀ ਨਾ ਮਿਲੀ; ਫੇਰ ਦੋ ਦਰਵਾਜੇ! ਪਹਿਲੇ ਤੇ ਲਿਖਿਆ ਸੀ ਸੋਹਣੀ, ਦੂਜੇ ਤੇ ਲਿਖਿਆ ਸੀ ਸਾਧਾਰਣ। ਜਵਾਨ ਫੇਰ ਪਹਿਲੇ ਦਰਵਾਜੇ ਚ ਦਾਖਿਲ ਹੋਇਆ। ਨਾ ਕੋਈ ਸੋਹਣੀ ਸੀ ਉੱਥੇ ਨਾ ਸਾਧਾਰਣ।
ਸਾਹਮਣੇ ਫੇਰ ਦੋ ਦਰਵਾਜੇ ਸੀ; ਜਿੰਨਾ ਤੇ ਲਿਖਿਆ ਸੀ, ਚੰਗਾ ਭੋਜਨ ਬਣਾਉਣ ਵਾਲੀ, ਤੇ ਭੋਜਨ ਨਾ ਬਣਾਉਣ ਵਾਲੀ। ਜਵਾਨ ਨੇ ਫੇਰ ਪਹਿਲਾ ਦਰਵਾਜਾ ਚੁਣਿਆ। ਸੁਭਾਵਿਕ… ! ਤੁਸੀਂ ਵੀ ਇਹੀ ਕਰਦੇ। ਸਾਹਮਣੇ ਫਿਰ ਦੋ ਦਰਵਾਜੇ, ਜਿਨ੍ਹਾਂ ਤੇ ਲਿਖਿਆ ਸੀ; ਚੰਗਾ ਗਾਉਣ ਵਾਲੀ, ਤੇ ਨਾ ਗਾਉਣ ਵਾਲੀ। ਜਵਾਨ ਨੇ ਫੇਰ ਪਹਿਲੇ ਦੁਆਰ ਦਾ ਸਹਾਰਾ ਲਿਆ। ਇਸ ਵਾਰ ਫੇਰ ਦੋ ਦਰਵਾਜੇ; ਲਿਖਿਆ ਸੀ: ਦਾਜ ਲਿਆਉਣ ਵਾਲੀ, ਦਾਜ ਨਾ ਲਿਆਉਣ ਵਾਲੀ। ਜਵਾਨ ਨੇ ਇਸ ਵਾਰ ਵੀ ਪਹਿਲਾ ਦਰਵਾਜਾ ਚੁਣਿਆ।
ਠੀਕ ਹਿਸਾਬ ਨਾਲ ਚੱਲਿਆ, ਗਣਿਤ ਨਾਲ ਚਲਿਆ, ਸਮਝਦਾਰੀ ਨਾਲ ਚੱਲਿਆ। ਪਰ ਇਸ ਵਾਰ ਉਸਦੇ ਅੱਗੇ ਇੱਕ ਸ਼ੀਸ਼ਾ ਲੱਗਿਆ ਸੀ; ਤੇ ਉਸ ਤੇ ਲਿਖਿਆ ਸੀ,” ਤੁਸੀਂ ਬਹੁਤ ਜਿਆਦਾ ਗੁਣਾਂ ਦੇ ਚਾਹਵਾਨ ਹੋ, ਸਮਾਂ ਆ ਗਿਆ ਹੈ ਇੱਕ ਵਾਰ ਆਪਣਾ ਚਿਹਰਾ ਵੀ ਦੇਖ ਲਓ।”
ਅਜਿਹੀ ਹੀ ਜ਼ਿੰਦਗੀ ਹੈ : ਚਾਹ , ਚਾਹ , ਚਾਹ! ਦਰਵਾਜਿਆਂ ਦੀ ਟਟੋਲ। ਭੁੱਲ ਹੀ ਗਏ, ਆਪਣਾ ਚਿਹਰਾ ਦੇਖਣਾ ਹੀ ਭੁੱਲ ਗਏ। ਜਿਸਨੇ ਆਪਣਾ ਚਿਹਰਾ ਦੇਖਿਆ ਉਸਦੀ ਚਾਹ ਗਿਰੀ। ਜੋ ਚਾਹ ਚ ਚੱਲਿਆ, ਉਹ ਹੌਲੀ ਹੌਲੀ ਆਪਣਾ ਚਿਹਰਾ ਦੇਖਣਾ ਹੀ ਭੁੱਲ ਗਿਆ। ਜਿਸਨੇ ਚਾਹ ਦਾ ਸਹਾਰਾ ਫੜ ਲਿਆ, ਉਸਨੂੰ ਇੱਕ ਚਾਹ ਦੂਜੀ ਤੇ ਲੈ ਗਈ, ਹਰ ਦਰਵਾਜਾ ਦੋ ਦਰਵਾਜਿਆਂ ਤੇ ਲੈ ਗਿਆ,ਪਰ ਕੋਈ ਮਿਲਦਾ ਨਹੀਂ। ਜ਼ਿੰਦਗੀ ਬਸ ਖਾਲੀ ਹੈ। ਏਥੇ ਕੋਈ ਕਦੇ ਕਿਸੇ ਨੂੰ ਨਹੀਂ ਮਿਲਿਆ। ਹਾਂ.. ਹਰ ਦਰਵਾਜੇ ਤੇ ਆਸ ਲੱਗੀ ਆ ਕਿ ਅੱਗੇ ਹੋਰ ਦਰਵਾਜੇ ਨੇ। ਪਰ ਅੰਤ ਚ ਖਾਲੀ ਹੀ ਰਹੇ। ਹੁਣ ਸਮਾਂ ਆ ਗਿਆ, ਤੁਸੀਂ ਵੀ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਦੇਖੋ। ਖੁਦ ਨੂੰ ਪਹਿਚਾਣੋ।
ਜਿਸਨੇ ਆਪਣੇ ਆਪ ਨੂੰ ਪਹਿਚਾਣ ਲਿਆ, ਉਹ ਸੰਸਾਰ ਤੋਂ ਫੇਰ ਕੁੱਛ ਵੀ ਨੀ ਮੰਗਦਾ। ਕਿਉਂਕਿ ਏਥੇ ਕੁੱਛ ਮੰਗਣ ਯੋਗ ਹੈ ਹੀ ਨਹੀਂ। ਜਿਸਨੇ ਆਪਣੇ ਆਪ ਨੂੰ ਪਹਿਚਾਣਿਆ, ਉਸਨੂੰ ਸਭ ਮਿਲ ਜਾਂਦਾ ਹੈ, ਮੰਗਿਆ ਸੀ ਭਾਵੇਂ ਨਹੀਂ ਮੰਗਿਆ ਸੀ। ਤੇ ਜੋ ਮੰਗਦਾ ਹੀ ਚਲਾ ਜਾਂਦਾ ਹੈ, ਉਸਨੂੰ ਕੁੱਛ ਵੀ ਨਹੀਂ ਮਿਲਦਾ।
– ਓਸ਼ੋ
ਮਾਰਕਸ ਅਤੇ ਫ੍ਰਾਈਡ ਆਤਮ-ਬਦਲਾਹਟ ਨੂੰ , ਆਤਮ- ਕ੍ਰਾਂਤੀ ਨੂੰ ਭਿਆਨਕ ਰੂਪ ਨਾਲ਼ ਹਾਨੀ ਪਹੁੰਚਾਉਣ ਵਾਲ਼ੇ ਵਿਚਾਰਕ ਹਨ। ਕਿਉਂਕੀ ਉਹ ਦੋਸ਼ ਦੂਜਿਆਂ ਉੱਪਰ ਮੜ੍ਹ ਦਿੰਦੇ ਹਨ।
ਸਮਝੋ, ਇੱਕ ਸੱਤ ਮੰਜਿਲਾ ਮਕਾਨ ਹੈ ਅਤੇ ਇੱਕ ਆਦਮੀ ਨੇ ਖਿੜਕੀ ਤੋਂ ਕੁੱਦ ਕਿ ਆਤਮਹੱਤਿਆ ਕਰ ਲਈ ਹੈ। ਕੌਣ ਦੋਸ਼ੀ ਹੈ ? ਫ੍ਰਾਈਡ ਨੂੰ ਪੁੱਛੋ , ਉਹ ਬਚਪਨ ਵਿੱਚ ਖੋਜੇਗਾ। ਕੋਈ ਬਚਪਨ ਟ੍ਰਾੱਮਾ, ਕੋਈ ਬਚਪਨ ਦੀ ਦੁਖਦ ਘਟਨਾ ਨੇ ਇਸਨੂੰ ਆਤਮਘਾਤੀ ਬਣਾ ਦਿੱਤਾ ਹੈ। ਉਹ ਬਚਪਨ ਵਿੱਚ ਜਾਏਗਾ। ਫ੍ਰਾਈਡ ਦੇ ਜੋ ਬਹੁਤ ਗਹਿਰੇ ਅਨੁਆਈ ਹਨ , ਉਨ੍ਹਾਂ ਵਿੱਚੋਂ ਇੱਕ ਹੈ ਆੱਟੋ ਰੈਂਕ। ਉਹ ਤਾਂ ਬਚਪਨ ਵਿੱਚ ਹੀ ਨਹੀਂ ਜਾਂਦਾ , ਗਰਭ ਦੀ ਅਵਸਥਾ ਤੱਕ ਜਾਂਦਾ ਹੈ !!!
ਅਗਰ ਮਾਰਕਸ ਨੂੰ ਪੁੱਛੋ ਤਾਂ ਉਹ ਕਹੇਗਾ ਕੋਈ ਆਰਥਿਕ , ਕੋਈ ਸਮਾਜਿਕ , ਗਰੀਬੀ ਹੋਵੇਗੀ , ਦੁਕਾਨ ਦਾ ਦੀਵਾਲ਼ਾ ਨਿਕਲਣ ਦੇ ਕਰੀਬ ਹੋਵੇਗਾ। ਮਾਰਕਸ ਖੋਜੇਗਾ ਧਨ ਵਿੱਚ , ਫਰਾਈਡ ਖੋਜੇਗਾ ਅਤੀਤ ਦੀਆਂ ਯਾਦਾਂ ਵਿੱਚ। ਲੇਕਿਨ ਇਹ ਆਦਮੀ ਸਿੱਧਾ ਜਿੰਮੇਵਾਰ ਹੈ ਕੋਈ ਵੀ ਨਾ ਕਹੇਗਾ।
ਇਸਲਈ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਜਦ ਵੀ ਤੁਸੀਂ ਅਪਦੇ ਦੁਖ ਲਈ ਦੂਜੇ ਨੂੰ ਜਿੰਮੇਵਾਰ ਠਹਿਰਾਉਂਦੇ ਹੋ, ਤਾਂ ਤੁਸੀਂ ਦੂਸਰੇ ਨੂੰ ਮਾਲਿਕ ਬਣਾ ਰਹੇ ਹੋਂ।
ਫ੍ਰਾਈਡ ਅਤੇ ਮਾਰਕਸ ਅਤੇ ਉਹ ਸਾਰੇ ਲੋਕ ਜੋ ਕਹਿੰਦੇ ਹਨ ਦੂਸਰਾ ਜਿੰਮੇਵਾਰ ਹੈ, ਉਹ ਤੁਹਾਡੀ ਮਾਲਕੀਅਤ ਖੋਹ ਰਹੇ ਹਨ। ਉਹ ਤੁਹਾਨੂੰ ਗੁਲਾਮ ਬਣਾ ਰਹੇ ਹਨ। ਫ੍ਰਾਈਡ ਅਤੇ ਮਾਰਕਸ ਦੀ ਸਾਰੀ ਧਾਰਣਾ ਮਨੁੱਖ ਨੂੰ ਗੁਲਾਮ ਔਰ ਗਹਿਰਾ ਗੁਲਾਮ ਬਣਾਏਗੀ , ਆਤਮਵਾਨ ਨਹੀਂ।
ਜਿਸ ਪਲ ਤੁਸੀਂ ਕਹਿੰਦੇ ਹੋਂ ਕਿ ਜਿੰਮੇਵਾਰ ਮੈਂ ਹਾਂ , ਤੁਸੀਂ ਮਾਲਿਕ ਬਣਨੇ ਸ਼ੁਰੂ ਹੋ ਗਏ। ਤੁਹਾਡੇ ਅੰਦਰ ਰੂਪਾਂਤ੍ਰਣ ਸ਼ੁਰੂ ਹੋਇਆ। ਹੁਣ ਤੁਸੀਂ ਕੇਵਲ ਨਾ ਸੁੱਖ ਵਿੱਚ , ਨਾ ਕੇਵਲ ਦੁੱਖ ਵਿੱਚ ਬਲਕਿ ਹਰ ਹਾਲਿਤ ਵਿੱਚ ਹਰ ਮਨੋਦਸ਼ਾ ਵਿੱਚ, ਤੁਸੀਂ ਆਪਣੇ ਆਪ ਨੂੰ ਹੀ ਕਾਰਣ ਸਮਝੋਗੇ।
ਮਨ ਦੀ ਬੜੀ ਤਰਕੀਬ ਹੈ ਜਿੰਮੇਵਾਰੀ ਨੂੰ ਕਿਤੇ ਹੋਰ ਟਾਲ਼ ਦੇਣਾ। ਇਹ ਤਰਕੀਬ ਐਨੀ ਗਹਿਰੀ ਹੈ–ਆਸਤਿਕ ਭਗਵਾਨ ਉੱਪਰ ਜਾਂ ਕਿਸਮਤ ਉੱਪਰ ਟਾਲ਼ ਦਿੰਦਾ ਹੈ। ਨਾਸਤਿਕ ਕੁਦਰਤ ਉੱਪਰ ਟਾਲ਼ ਦਿੰਦਾ ਹੈ। ਕਮਿਊਨਿਸਟ ਇਤਿਹਾਸ ਉੱਪਰ ਟਾਲ਼ ਦਿੰਦਾ ਹੈ, ਫਰਾਈਡ ਅਚੇਤਨ ਮਨ ਉੱਪਰ ਟਾਲ਼ ਦਿੰਦਾ ਹੈ। ਕੋਈ ਅਰਥ-ਸ਼ਾਸ਼ਤਰ ਉੱਪਰ ਟਾਲ਼ ਦਿੰਦਾ ਹੈ , ਕੋਈ ਰਾਜਨੀਤੀ ਉੱਪਰ ਟਾਲ਼ ਦਿੰਦਾ ਹੈ। ਕੋਈ ਕਰਮ ਦੇ ਸਿਧਾਂਤ ਉੱਪਰ ਟਾਲ਼ ਦਿੰਦਾ ਹੈ
ਜੋ ਇਸਤਰੀ ਆਪਣੇ ਇਸਤਰੀ ਧਰਮ ਤੋ ਗੀਰ ਜਾਦੀ ਹੈ, ਉਹ ਇਸਤਰੀ ਆਕਰਸ਼ਕ ਨਹੀ ਰਹਿੰਦੀ। ਅਗਰ ਕੋਈ ਇਸਤਰੀ ਤੁਹਾਡੇ ਪਿਛੇ ਹੀ ਪੈ ਜਾਵੇ ਅਤੇ ਪ੍ਰੇਮ ਦਾ ਨਿਵੇਦਨ ਕਰਨ ਲੱਗੇ ਤਾ ਤੁਸੀਂ ਘਬਰਾ ਜਾਓਗੇ ਅਤੇ ਉਸ ਤੋ ਦੋੜੋਗੇ ਕਿੳਕਿ ਉਹ ਇਸਤਰੀ ਪੁਰਸ਼ ਵਰਗਾ ਵਿਹਾਰ ਕਰ ਰਹੀ ਹੈ । ਉਹ ਇਸ਼ਤਤਰੈਣ ਨਹੀ ਇਸਤਰੀ ਦਾ ਇਸ਼ਤਤਰੈਣ ਹੋਣਾ ਹੀ ਉਸ ਦੀ ਮਾਧੁਰਤਾ ਹੈ | ਉਹ ਸਿਰਫ ਉਡੀਕ ਕਰਦੀ ਹੈ ਤੁਹਾਨੂੰ ਉਕਸਾਉਦੀ ਹੈ ਲੇਕਿਨ ਵਾਰ ਨਹੀ ਕਰਦੀ। ਉਹ ਤੁਹਾਨੂੰ ਬੁਲਾਉਂਦੀ ਹੈ ਲੇਕਿਨ ਚੀਕਦੀ ਨਹੀ। ਉਸ ਦਾ ਬਲਾਵਾ ਵੀ ਬੜਾ ਮੌਨ ਹੈ। ਉਹ ਤੁਹਾਨੂੰ ਸਭ ਤਰਾਂ ਨਾਲ ਘੈਰ ਲੈਂਦੀ ਹੈ ਲੇਕਿਨ ਤੁਹਾਨੂੰ ਪਤਾ ਨਹੀ ਲੱਗਦਾ ਉਸ ਦੀਆ ਜ਼ੰਜੀਰਾ ਬਹੁਤ ਸੂਖਮ ਹਨ ਉਹ ਦਿਖਾਈ ਨਹੀ ਪੈਦਿਆ ਉਹ ਬੜੇ ਸੂਖਮ ਤੇ ਪਤਲੇ ਧਾਗੇ ਨਾਲ ਤੁਹਾਨੂੰ ਸਭ ਪਾਸੇ ਤੋ ਬੰਨ ਲੈਂਦੀ ਹੈ। ਲੇਕਿਨ ਉਸ ਦਾ ਬੰਧਨ ਕਿਤੇ ਦਿਖਾਈ ਨਹੀ ਪੈਦਾ। ਇਸਤਰੀ ਆਪਣੇ ਆਪ ਨੂੰ ਨੀਵਾਂ ਰੱਖਦੀ ਹੈ। ਲੋਕ ਗਲਤ ਸੋਚਦੇ ਹਨ ਕਿ ਪੁਰਸ਼ਾਂ ਨੇ ਇਸਤਰੀਆ ਨੂੰ ਦਾਸੀ ਬਣਾ ਲਿਆ ਨਹੀ, ਇਸਤਰੀ ਦਾਸੀ ਬਣਨ ਦੀ ਇਕ ਕਲਾਂ ਹੈ ਮਗਰ ਤੁਹਾਨੂੰ ਪਤਾ ਨਹੀ ਉਸਦੀ ਕਲਾਂ ਬੜੀ ਮਹਤਵਪੂਰਣ ਹੈ। ਕੋਈ ਪੁਰਸ਼ ਕਿਸੇ ਇਸਤਰੀ ਨੂੰ ਦਾਸੀ ਨਹੀ ਬਣਾਉਦਾ ਦੁਨੀਆਂ ਦੇ ਕਿਸੇ ਵੀ ਕੋਨੇ ਚ ਜਦ ਵੀ ਕੋਈ ਇਸਤਰੀ ਕਿਸੇ ਪੁਰਸ਼ ਦੇ ਪਰੇਮ ਵਿਚ ਪੈਂਦੀ ਹੈ ਤਾ ਤਤਸ਼ਣ ਆਪਣੇ ਆਪ ਨੂੰ ਦਾਸੀ ਬਣਾ ਲੈਂਦੀ ਹੈ, ਕਿਉਂਕਿ ਦਾਸੀ ਹੋਣਾ ਹੀ ਗਹਿਰੀ ਮਾਲਕੀ ਹੈ। ਇਸਤਰੀ ਜੀਵਨ ਦਾ ਰਾਜ ਸਮਝਦੀ ਹੈ। ਇਸਤਰੀ ਆਪਣੇ ਆਪ ਠੂੰ ਨੀਵਾਂ ਰਖਦੀ ਹੈ ਚਰਣਾ ਚ ਰੱਖਦੀ ਹੈ ਅਤੇ ਤੁਸੀ ਦੇਖਿਆ ਹੈ ਕਿ ਜਦ ਵੀ ਕੋਈ ਇਸਤਰੀ ਆਪਣੇ ਨੂੰ ਤੁਹਾਡੇ ਚਰਣਾ ਚ ਰਖ ਦੇਂਦੀ ਹੈ ਤਦ ਆਚਰਨਕ ਤੁਹਾਡੇ ਸਿਰ ਤੇ ਤਾਜ ਦੀ ਤਰਾਂ ਬੈਠ ਜਾਦੀ ਹੈ , ਰਹਿੰਦੀ ਚਰਣਾ ਚ ਹੈ, ਪਹੁੰਚ ਜਾਦੀ ਹੈ ਬਹੁਤ ਗਹਿਰੇ ,ਬਹੁਤ ੳਪਰ । ਤੁਸੀਂ ਚੌਵੀ ਘੰਟੇ ਉਸ ਦਾ ਹੀ ਚਿੰਤਨ ਕਰਨ ਲਗਦੇ ਹੋ ਉਹ ਰਖ ਦੇਂਦੀ ਆਪਣੇ ਆਪ ਨੂੰ ਤੁਹਾਡੇ ਚਰਨਾ ਚ ਤੇ ਤੁਹਾਡਾ ਪਰਛਾਵਾਂ ਬਣ ਜਾਦੀ ਹੈ ਅਤੇ ਤੁਹਾਨੂੰ ਪਤਾ ਵੀ ਲਗਦਾ ਕਿ ਉਹ ਪਰਛਾਵਾਂ ਕਦੋਂ ਤੁਹਾਨੂੰ ਚਲਾਉਣ ਲਗਾ ਅਤੇ ਤੁਸੀਂ ਪਰਛਾਵੇਂ ਦੇ ਇਸਾਰੇ ਤੇ ਚੱਲਣ ਲਗ ਜਾਦੇ ਹੋ । ਇਸਤਰੀ ਕਦੀ ਵੀ ਸਿਧਾ ਇਹ ਨਹੀ ਕਹਿੰਦੀ ਕੀ ਇਹ ਕਰੋ। ਲੇਕਿਨ ਉਹ ਜੋ ਚਾਹੁੰਦੀ ਹੈ ਕਰਵਾ ਲੈਦੀ ਹੈ ਇਹ ਕਦੀ ਨਹੀ ਕਹਿੰਦੀ ਕੀ ਇੰਝ ਹੀ ਹੋਵੇ ਲੇਕਿਨ ਉਹ ਜਿਵੇ ਦਾ ਚਾਹੁੰਦੀ ਹੈ ਤਿਵੇ ਕਰਵਾ ਲੈਂਦੀ ਹੈ ਅਤੇ ਉਸ ਦੀ ਸ਼ਕਤੀ ਇਹੀ ਹੈ ਕਿ ਉਹ ਦਾਸੀ ਹੈ, ਸ਼ਕਤੀ ਉਸ ਦੀ ਇਹੀ ਹੈ ਕਿ ਉਹ ਪਰਛਾਵਾਂ ਹੋ ਗਈ ਹੈ, ਵੱਡੇ ਤੋ ਵੱਡੇ ਸ਼ਕਤੀਸ਼ਾਲੀ ਪੁਰਸ਼ ਵੀ ਇਸਤਰੀ ਦੇ ਪ੍ਰੇਮ ਵਿੱਚ ਪੈ ਜਾਦੇ ਹਨ।
ਜੀਵਨ ਸੰਗੀਤ!
ਇਕ ਨੌ ਜਵਾਨ ਨੇ ਮੈਨੂੰ ਪੁਛਿਆ, ਜੀਵਨ ਵਿਚ ਬਚਾਉਣ ਵਰਗੀ ਕੀ ਚੀਜ ਹੈ ?
ਮੈ ਕਿਹਾ ਖੁਦ ਦੀ ਆਤਮਾ ਅਤੇ ਉਸ ਦਾ ਸੰਗੀਤ! ਜੋ ਉਸ ਨੂੰ ਬਚਾ ਲੈਂਦਾ ਹੈ , ਉਹ ਸਭ ਬਚਾ ਲੈਂਦਾ ਹੈ !
ਇਕ ਬਿਰਧ ਸੰਗੀਤਕਾਰ ਕਿਸੇ ਜੰਗਲ ਵਿਚੋ ਦੀ ਜਾ ਰਹਿਆ ਸੀ ! ਉਸ ਦੇ ਕੋਲ ਬਹੁਤ ਸਾਰੀਆਂ ਸੋਨੇ ਦੀਆ ਅਸ਼ਰਫੀਆ ਸਨ! ਰਾਹ ਚ ਕੁਝ ਡਾਕੂਆ ਨੇ ਉਸ ਨੂੰ ਫੜ ਲਿਆ! ਉਹਨਾ ਨੇ ਉਸ ਦਾ ਸਾਰਾ ਧਨ ਤਾ ਖੋਹ ਹੀ ਲਿਆ, ਨਾਲ ਹੀ ਉਸ ਦਾ ਸਿਤਾਰ ਵੀ ਲੈ ਲਿਆ! ਉਹ ਸੰਗੀਤਕਾਰ ਸਿਤਾਰ ਦਾ ਬੜਾ ਕੁਸ਼ਲ ਵਾਦਕ ਸੀ ! ਉਸ ਬਿਰਧ ਸੰਗੀਤਕਾਰ ਨੇ ਬੜੀ ਨਿਮਰਤਾ ਦੇ ਨਾਲ ਡਾਕੂਆਂ ਨੂੰ ਬੇਨਤੀ ਕੀਤੀ ਕਿ ਮੇਰਾ ਸ਼ਿਤਾਰ ਬਸ ਵਾਪਸ ਕਰ ਦੋ , ਡਾਕੂ ਬਹੁਤ ਹੈਰਾਨ ਹੋਏ ਕਿ ਬਿਰਧ ਇਸ ਅਤਿ ਸਧਾਰਨ ਸ਼ਿਤਾਰ ਵਾਪਸ ਲੈਣ ਦੀ ਹੀ ਕਿਉ ਮੰਗ ਕਰ ਰਹਿਆ ਹੈ? ਫਿਰ ਉਹਨਾਂ ਨੇ ਸੋਚਿਆ ਕਿ ਇਹ ਵਾਜਾ ਉਹਨੇ ਦੇ ਕਿਸੇ ਕੰਮ ਨਹੀ ਅਤੇ ਉਹਨਾਂ ਨੇ ਸ਼ਿਤਾਰ ਬਿਰਧ ਨੂੰ ਵਾਪਸ ਕਰ ਦਿੱਤਾ ! ਬਿਰਧ ਸ਼ਿਤਾਰ ਵਾਪਸ ਪਾ ਕੇ ਨੱਚਣ ਲਗ ਪਿਆ ਅਤੇ ਉਸ ਨੇ ਉਥੇ ਹੀ ਬੈਠ ਕੇ ਸ਼ਿਤਾਰ ਵਜਾਉਣਾ ਸੁਰੂ ਕਰ ਦਿਤਾ !
ਮੱਸਿਆ ਦੀ ਰਾਤ ਸੀ , ਸੁੰਨ ਸਾਨ ਜੰਗਲ ਸੀ , ਉਸ ਪੂਰਣ ਅੰਧਕਾਰ ਅਤੇ ਸ਼ਾਂਤ ਦਿਸਾ ਚ ਉਸ ਦੀ ਸ਼ਿਤਾਰ ਦੇ ਸੁਰ ਆਲੋਕੀਕ ਹੋ ਕੇ ਗੂੰਜਣ ਲਗੇ!
ਸੁਰੂ ਚ ਤਾ ਡਾਕੂ ਉਪਰਲੇ ਮਨ ਤੋ ਸੁਣਦੇ ਰਹੇ ! ਫਿਰ ਉਹਨਾਂ ਦੀਆ ਅੱਖਾਂ ਚ ਵੀ ਨਰਮੀ ਆ ਗਈ! ਉਹਨਾਂ ਦਾ ਚਿੱਤ ਵੀ ਸੰਗੀਤ ਦੀ ਰਸ ਧਾਰ ਵਿਚ ਵਹਿਣ ਲੱਗਾ! ਅੰਤ ਉਹ ਭਾਵਕ ਹੋ ਕੇ ਉਸ ਬਿਰਧ ਸ਼ੰਗੀਤਕਾਰ ਦੇ ਪੈਰਾ ਚ ਡਿੱਗ ਪਏ! ਉਹਨਾਂ ਨੇ ਉਸ ਦਾ ਸਾਰਾ ਧਨ ਵਾਪਸ ਕਰ ਦਿਤਾ ! ਇਹੀ ਨਹੀ ਉਹ ਉਸ ਨੂੰ ਹੋਰ ਵੀ ਧਨ ਭੇਟ ਕਰ ਕੇ ਵਣ ਦੇ ਬਾਹਰ ਸੁਰੱਖਿਅਤ ਥਾ ਤੇ ਛੱਡ ਗਏ!
ਕੀ ਇੰਝ ਦੀ ਸਥਿਤੀ ਹਰ ਇਕ ਮਨੁੱਖ ਦੀ ਨਹੀ ਹੈ ? ਅਤੇ ਕੀ ਹਰ ਵਿਅਕਤੀ ਰਹ ਦਿਨ ਲੁਟਿਆ ਨਹੀ ਜਾ ਰਹੀਆਂ ਹੈ ? ਪਰ ਕਿੰਨੇ ਹਨ ਜੋ ਕਿ ਸੰਪਤੀ ਨਹੀ , ਖੁਦ ਦੇ ਸੰਗੀਤ ਅਤੇ ਉਸ ਸ਼ਿਤਾਰ ਨੂੰ ਬਚਾ ਲੈਣ ਦਾ ਵਿਚਾਰ ਕਰ ਰਹੇ ਹਨ?
ਸਭ ਛਡੋ ਅਤੇ ਖੁਦ ਦੇ ਸੰਗੀਤ ਨੂੰ ਬਚਾਓ ਅਤੇ ਸ਼ਿਤਾਰ ਨੂੰ ਜਿਸ ਤੋ ਜੀਵਨ
ਸੰਗੀਤ ਪੈਦਾ ਹੋ ਰਹਿਆ ਹੈ ! ਜਿਹਨਾਂ ਨੂੰ ਥੋੜੀ ਵੀ ਸਮਝ ਹੈ , ਉਹ ਇਹੀ ਕਰਦੇ ਹਨ, ਅਤੇ ਜੋ ਇਹ ਨਹੀ ਕਰ ਪਾੳਦੇ ਉਹ ਸੰਸਾਰ ਭਰ ਦੀ ਸੰਪਤੀ ਵੀ ਪਾ ਲੈਣ ਉਸ ਦਾ ਕੋਈ ਮੁੱਲ ਨਹੀ , ਯਾਦ ਰਹੇ ਕਿ ਖੁਦ ਦੇ ਸੰਗੀਤ ਤੋ ਵੱਡੀ ਕੋਈ ਵੀ ਸੰਪਤੀ ਨਹੀ ਹੈ !
ਓਸ਼ੋ !
ਪੰਧ ਕੇ ਪਰਦੀਪ!
ਪੁਰਸ਼ ਦੋ ਗੁਣਾ ਜਿਆਦਾ ਪਾਗਲ ਹੁੰਦੇ ਹਨ, ਇਸਤਰੀਆਂ ਦੇ ਮੁਕਾਬਲੇ, ਇਹ ਤੁਹਾਨੂੰ ਪਤਾ ਹੈ ? ਅਤੇ ਪੁਰਸ਼ ਦੋ ਗੁਣਾ ਜਿਆਦਾ ਆਤਮਹੱਤਿਆ ਕਰਦੇ ਹਨ, ਇਸਤਰੀਆਂ ਦੇ ਮੁਕਾਬਲੇ, ਇਹ ਤੁਹਾਨੂੰ ਪਤਾ ਹੈ ?
ਮਨੋਵਿਗਿਆਨਕ ਕਹਿੰਦੇ ਹਨ ਕਾਰਣ ਕੀ ਹੋਵੇਗਾ , ਇੰਨੇ ਜਿਆਦਾ ਫਰਕ ਦਾ ? ਕਾਰਣ ਸਿਰਫ ਇਹੀ ਹੈ , ਇਸਤਰੀ ਅੱਜ ਵੀ ਰੋਣਾ ਭੁੱਲ ਨਹੀ ਗਈ ਹੈ ? ਥੋੜਾ ਬਹੁਤਾ ਰੋ ਲੈਂਦੀ ਹੈ , ਅਤੇ ਹਲਕੀ ਹੋ ਜਾਦੀ ਹੈ ! ਉਹਦੇ ਰੋਣ ਵਿੱਚ ਕੋਈ ਬਹੁਤਾ ਅਧਿਆਤਮ ਨਹੀ ਹੈ , ਛੋਟੀਆਂ ਛੋਟੀਆਂ ਗੱਲਾ ਵਿੱਚ ਵੀ ਰੋਂਦੀ ਰਹਿੰਦੀ ਹੈ, ਮਗਰ ਫਿਰ ਵੀ ਤਾ ਹਲਕਾ ਹੋ ਹੀ ਜਾਦੀ ਹੈ ! ਕਾਸ਼ ! ਉਸਦੇ ਹੰਝੂਆਂ ਨੂੰ ਠੀਕ ਦਿਸਾ ਮਿਲ ਜਾਏ, ਤਾ ਉਹ ਹਲਕੀ ਹੀ ਨਾ ਹੋਵੇ ਉਸ ਨੂੰ ਖੰਭ ਵੀ ਲੱਗ ਜਾਣ!
ਪੁਰਸ਼ ਨੂੰ ਰੋਣਾ ਸਿੱਖਣਾ ਹੀ ਪਵੇਗਾ ! ਅਤੇ ਗਲਤ ਤੁਹਾਨੂੰ ਸਮਝਾਇਆ ਗਿਆ ਹੈ ਕਿ ਰੋਣਾ ਨਾ , ਤੂੰ ਪੁਰਸ਼ ਹੈ ! ਕਿਉਕਿ ਕੁਦਰਤ ਨੇ ਕੋਈ ਭੇਦ ਨਹੀ ਕੀਤਾ ਹੈ ! ਜਿਵੇ ਹੰਝੂਆਂ ਦੀਆ ਗੰਰਥਇਆ ਇਸਤਰੀ ਦੀਆ ਅੱਖਾ ਵਿੱਚ ਹਨ, ਉੰਝ ਹੀ ਹੰਝੂਆਂ ਦੀਆ ਗੰਰਥਇਆ ਪੁਰਸ਼ ਦੀਆ ਅੱਖਾ ਵਿੱਚ ਹਨ, ਇਸ ਲਈ ਕੁਦਰਤ ਨੇ ਤਾ ਬਿਲਕੁਲ ਕੋਈ ਭੇਦ ਨਹੀ ਕੀਤਾ ਹੈ ! ਪੁਰਸ਼ ਦੀਆ ਅੱਖਾ ਵੀ ਉੰਝ ਹੀ ਰੋਣ ਨੂੰ ਬਣੀਆ ਹਨ , ਜਿਵੇ ਇਸਤਰੀ ਦੀਆ !
ਇਸ ਸੰਬੰਧ ਵਿੱਚ ਕੋਈ ਭੇਦ ਨਹੀ ਹੈ ! ਇਸਤਰੀ ਰੋ ਲੈਂਦੀ ਹੈ ਤਾ ਭਾਰ ਉੱਤਰ ਜਾਦਾ ਹੈ ! ਮਗਰ ਭਾਰ ਵੀ ਉਤਾਰਨ ਦਾ ਕੰਮ ਹੀ ਲਿਆ ਇੰਨੀ ਮਹੱਤਵਪੂਰਨ ਘਟਨਾ ਨਾਲ, ਹੰਝੂਆਂ ਨਾਲ, ਤਾ ਕੁਝ ਜਿਆਦਾ ਕੰਮ ਨਹੀ ਲਿਆ! ਹੰਝੂ ਤਾ ਪਰਮਾਤਮਾ ਦੇ ਵੱਲ ਇਸਾਰਾ ਬਣ ਸਕਦੇ ਹਨ! ਸ਼ੂਦਰ ਦੇ ਲਈ ਨਾ ਰੋਣਾ , ਵਿਰਾਟ ਦੇ ਲਈ ਰੋਵੋ ! ਅਤੇ ਕੰਜੂਸੀ ਨਾ ਕਰੋ , ਅਤੇ ਛੁਪਾਓ ਨਾ ਹੰਝੂਆਂ ਨੂੰ ! ਤੁਹਾਡੇ ਕੋਲ ਹਿਰਦੇ ਹੈ , ਇਸ ਵਿੱਚ ਕੁੱਝ ਅਪਮਾਨ ਨਹੀ ਹੈ , ਸਨਮਾਨ ਹੈ…….
ਮੰਦਿਰ, ਚਰਚ, ਮਸਜਿਦ, ਗੁਰਦੁਆਰੇ ਜਾਣ ਦੀ ਚਿੰਤਾ ਛੱਡੋ। ਇੰਨ੍ਹਾ ਲੋਕਾਂ ਨੇ ਤੁਹਾਨੂੰ ਬਹੁਤ ਬੇਵਕੂਫ ਬਣਾ ਲਿਆ ਹੈ। ਇੰਨ੍ਹਾ ਲੋਕਾਂ ਨੂੰ ਸਵਾਲ ਪੁੱਛਣਾ ਬੰਦ ਕਰੋ । ਇੰਨ੍ਹਾ ਪੰਡਿਤਾਂ, ਪਾਦਰੀਆਂ ਅਤੇ ਸਾਧੂਆਂ ਤੋਂ । ਕਿਓਂਕੀ ਇਹ ਲੋਕ ਤੁਹਾਨੂੰ ਹਜਾਰਾਂ ਸਾਲਾਂ ਤੋਂ ਧਰਵਾਸ ਦਿੰਦੇ ਆ ਰਹੇ ਨੇ ਅਤੇ ਇੰਨ੍ਹਾਂ ਦਾ ਸਾਰਾ ਧਰਵਾਸ ਨਪੁੰਸਕ ਸਿੱਧ ਹੋ ਚੁੱਕਿਆ ਹੈ। ਤੁਹਾਨੂੰ ਲੋਕਾਂ ਨੂੰ ਰਾਜਨੇਤਾਵਾਂ ਅਤੇ ਧਾਰਮਿਕ ਲੋਕਾਂ ਤੋਂ ਵਿਗਿਆਨਕਾਂ ਵੱਲ ਆਓਣਾ ਚਾਹੀਦਾ। ਸਾਰੀ ਦੁਨੀਆਂ ਨੂੰ ਵਿਗਿਆਨ ਦੀ ਤਰਫ ਧਿਆਨ ਦੇਣਾ ਚਾਹੀਦਾ,,,,ਅਗਰ ਲੋਕ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਓਣਾ ਚਾਹੁੰਦੇ ਹਨ। ਅਤੇ ਮੇਰਾ ਜੋ ਧਰਮ ਹੈ ਉਸਨੂੰ ਮੈਂ ਕਹੂੰਗਾ Subjctive Science ਆਤਮਾ ਦਾ ਵਿਗਿਆਨ! ਇਹ ਧਰਮ ਨਹੀਂ ਹੈ। ਇਹ ਵਿਗਿਆਨ ਹੀ ਹੈ। ਜਿਂਵੇ science ਬਾਹਰੀ ਸੰਸਾਰ ਵਿੱਚ ਕੰਮ ਕਰਦੀ ਹੈ। ਓਂਵੇ ਹੀ ਇਹ science ਤੁਹਾਡੀ ਆਤਮਿਕ ਸੰਸਾਰ ਵਿੱਚ ਕੰਮ ਕਰਦੀ ਹੈ। ਯਾਦ ਰੱਖੋ! ਬਾਹਰੀ science ਤੁਹਾਡੇ ਦੁੱਖਾਂ ਨੂੰ 90% ਘੱਟ ਕਰ ਸਕਦੀ ਹੈ। ਪਰ ਇੱਕ ਵਾਰ ਜਦ ਤੁਹਾਡੇ 90% ਬਾਹਰੀ ਦੁੱਖ ਜੋ ਕੇ ਸ਼ਰੀਰਕ ਹਨ ਜਾਂ ਦੁਨਿਆਵੀ ਹਨ,,, ਜੋ ਕੇ science ਬਹੁਤ ਆਸਾਨੀ ਨਾਲ੍ਹ ਖਤਮ ਕਰ ਸਕਦੀ ਹੈ। ਤਾਂ ਅੰਤ ਵਿੱਚ 10% ਦੁੱਖ ਤੁਹਾਨੂੰ ਪਹਿਲੀ ਵਾਰ ਸਾਫ ਸਾਫ ਦਿਖਾਈ ਦੇਣਗੇ। ਜਦ ਕਿ ਹੁਣ ਇਹ 10% ਦੁੱਖ ਉਸ 90% ਦੁੱਖਾਂ ਵਿੱਚ ਕਿਤੇ ਰਲ੍ਹਗੱਡ ਹੋਏ ਪਏ ਨੇ। ਤਦ ਤੁਹਾਨੂੰ ਇਹ ਵੀ ਦਿਖਾਈ ਦੇਣ ਲੱਗੇਗਾ ਕਿ ਉਹ 90% ਦੁੱਖ ਕੁਛ ਵੀ ਨਹੀਂ ਹਨ ਇਹ 10% ਦੇ ਸਾਹਮਣੇ। ਇਹ 10% ਅਸਲੀ ਕਸ਼ਟ ਹੈ। ਅਤੇ ਜਿਸਨੂੰ ਸੁੱਖ ਵਿੱਚ ਬਦਲਿਆ ਜਾ ਸਕਦਾ।
Meditation ਨਾਲ੍ਹ, ਜਾਗਰੂਕਤਾ ਨਾਲ੍ਹ, ਚੇਤਨਾ ਨਾਲ੍ਹ। ਪਰ ਇਹ ਜੋ 10% ਦੁੱਖ ਹਨ। ਉਹ ਬਹੁਤ ਜਿਆਦਾ ਭਾਰੀ ਹਨ। 90% ਦੁੱਖ ਕੁਛ ਵੀ ਨਹੀਂ ਹਨ । ਉਹ ਤਾਂ ਬਸ ਭੁੱਖ, ਖਾਣਾ, ਘਰ, ਨੌਕਰੀ ਹਨ। ਜਿਸਨੂੰ science ਆਸਾਨੀ ਨਾਲ੍ਹ ਖਤਮ ਕਰ ਸਕਦੀ ਹੈ। ਪਾਦਰੀਆਂ ਨੂੰ ਪੂਰੀ ਤਰ੍ਹਾਂ ਵਿੱਚੋਂ ਹਟਾ ਦਵੋ। ਭਵਿੱਖ ਵਿੱਚ ਉਨ੍ਹਾਂ ਦਾ ਕੋਈ ਕੰਮ ਨਹੀਂ ਹੈ। ਉਨ੍ਹਾਂ ਨੇ ਪਹਿਲਾਂ ਹੀ ਬਹੁਤ ਸ਼ੈਤਾਨੀਆਂ ਕਰ ਲਈਆਂ ਹਨ। science ਵੱਲ ਧਿਆਨ ਦਵੋ। ਅਤੇ ਜਧੀ ਤੁਸੀਂ ਇੱਕਦਮ ਦੇਖੋਂਗੇ ਇੱਕ ਨਵਾਂ ਦਰਵਾਜਾ ਆਪਣੇ ਅੰਦਰ ਖੁਲ੍ਹਦਾ ਹੋਇਆ। ਜਿਸ ਉੱਪਰ ਤੁਸੀਂ ਪਹਿਲਾਂ ਕਦੇ ਧਿਆਨ ਨਹੀਂ ਦਿੱਤਾ ਸੀ, ਉਹ ਪਰ ਓਥੀ ਸੀ। ਪਰ ਇੱਕ ਭੁੱਖਾ ਆਦਮੀ ਕਿਂਵੇ ਸੋਚ ਸਕਦਾ ਹੈ ਕਿ ਜਿੰਦਗੀ ਦਾ ਕੋਈ ਮਤਲਵ ਹੈ ਜਾਂ ਨਹੀਂ ਹੈ। ਇੱਕ ਭੁੱਖਾ ਆਦਮੀ ਨਹੀਂ ਸੋਚ ਸਕਦਾ ਫੁੱਲ ਸੋਹਣਾ ਹੈ ਜਾਂ ਨਹੀਂ। ਉਹ ਭੁੱਖਾ ਹੈ। ਤੁਸੀਂ ਉਸ ਨਾਲ੍ਹ ਸਾਹਿਤ, ਸੰਗੀਤ, paintings ਦੀ ਗੱਲ ਨਹੀਂ ਕਰ ਸਕਦੇ। ਇਹ ਉਸਦਾ ਮਜਾਕ ਉਡਾਓਣਾ ਹੋਏਗਾ। ਇਹ ਉਸਦਾ ਅਪਮਾਨ ਕਰਨਾ ਹੋਵੇਗਾ, ਬਹੁਤ ਜਿਆਦਾ ਅਪਮਾਨ।
ਪਰ ਇੱਕ ਵਾਰ ਜਦ ਉਸਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਤਾਂ ਉਹ ਜਿੰਦਗੀ ਵਿੱਚ ਪਹਿਲੀ ਵਾਰ ਅਸਤਤਿਵ ਦੇ ਅਸਲੀ ਸਵਾਲਾਂ ਦੇ ਬਾਰੇ ਵਿੱਚ ਖੋਜ ਕਰਨਾ ਸ਼ੁਰੂ ਕਰੇਗਾ। ਜਿਸਦਾ ਜੁਆਬ ਸਿਰਫ ਆਤਮਿਕ science ਦੇ ਸਕਦੀ ਹੈ। ਤਾਂ ਇਸਲਈ ਧਰਮ ਦਾ ਕੋਈ ਭਵਿੱਖ ਨਹੀਂ ਹੈ। ਭਵਿੱਖ ਹੈ objective science ਦਾ ਬਾਹਰੀ ਮਸਲੇ ਹੱਲ ਕਰਨ ਦੇ ਲਈ। ਅਤੇ subjective science ਦਾ ਅੰਦਰੂਨੀ ਮਸਲਿਆਂ ਨੂੰ ਹੱਲ ਕਰਨ ਦੇ ਲਈ। ਇੱਕ ਤੁਹਾਡੇ ਸ਼ਰੀਰ ਦਾ ਧਿਆਨ ਰੱਖੇਗੀ। ਅਤੇ ਦੂਸਰੀ ਤੁਹਾਡੇ ਮਨ ਦਾ ਅਤੇ,,,,, ਤੁਹਾਡੇ ਸਭਤੋਂ ਬੜੇ ਕੇਂਦਰ ਆਤਮਾ ਦਾ।
Sewak Brar ਜੀ ਦੀ ਫੇਸਬੁੱਕ ਵਾਲ ਤੋਂ
ਅਕਸਰ ਮਜਾਕ ਅਸੀਂ ਉਸਦਾ ਉਡਾਉਣੇ ਹਾ ਜਿਸ ਨਾਲ ਸਾਨੂੰ ਈਰਖਾ ਹੁੰਦੀ ਹੈ। ਜਿਵੇਂ ਤੁਸੀਂ ਪਾਉਗੇ ਸਰਦਾਰਾਂ ਦਾ ਮਜਾਕ ਪੂਰੇ ਦੇਸ਼ ਵਿੱਚ ਉਡਾਇਆ ਜਾਦਾ ਹੈ।ਇਸਦੇ ਪਿੱਛੇ ਗਹਿਰਾ ਕਾਰਨ ਹੈ।ਸਰਦਾਰਾਂ ਨਾਲ ਸਾਨੂੰ ਈਰਖਾ ਹੈ । ਈਰਖਾ ਦੇ ਕਾਰਨ ਵੀ ਸਾਫ ਹਨ। ਸਰਦਾਰ ਸਾਡੇ ਤੋ ਮਜਬੂਤ ਹੈ , ਸਾਹਸੀ ਹੈ , ਬਹਾਦੁਰ ਹੈ। ਹਰ ਖੇਤਰ ਵਿੱਚ ਭਾਰਤੀਆਂ ਤੋ ਅੱਗੇ ਹੈ। ਤੋ ਪੂਰਾ ਭਾਰਤ ਸਿੱਖਾਂ ਪ੍ਰਤੀ ਗਹਿਰੀ ਈਰਖਾ ਨਾਲ ਭਰਿਆ ਪਿਆ ਹੈ। ਸਰਦਾਰ ਕੋਲ ਖੜਾ ਹੋਵੇ ਤਾਂ ਸਾਨੂੰ ਬੇਚੈਨੀ ਹੁੰਦੀ ਹੈ ਕਿ ਇਸ ਤੋਂ ਬਦਲਾ ਕਿਵੇਂ ਲਿਆ ਜਾਵੇ ਤਾ ਅਸੀਂ ਮਜਾਕ ਉਠਾਕੇ ਬਦਲਾ ਲੈਦੇ ਹਾ । ਇਹ ਮਜਾਕ ਝੂਠ ਹੈ ਇਹ ਸਿੱਖਾਂ ਪ੍ਰਤੀ ਗਹਿਰੀ ਈਰਖਾ ਦੇ ਕਾਰਨ ਹੈ।ਜਿਵੇਂ ਪੱਛਮ ਵਿੱਚ ਯਹੂਦੀਆਂ ਦਾ ਮਜਾਕ ਉਡਾਇਆ ਜਾਦਾ ਹੈ ਉਸਦੇ ਪਿੱਛੇ ਵੀ ਕਾਰਨ ਹੈ। ਯਹੂਦੀਆਂ ਦੀ ਪ੍ਰੀਤਿਭਾ ਨਾਲ ਬਹੁਤ ਈਰਖਾ ਹੈ।ਜਿਥੇ ਯਹੂਦੀ ਪੈਰ ਰੱਖ ਦੇਵੇ ਉਥੋਂ ਪਿੱਛੇ ਹੱਟਣਾ ਪੈਦਾ ਹੈ। ਜਿੰਨੇ ਨੋਬੇਲ ਪ੍ਰਾਈਜ ਯਹੂਦੀਆਂ ਨੂੰ ਮਿਲੇ ਹਨ ਉਹਨੇ ਦੁਨੀਆਂ ਵਿੱਚ ਕਿਸੇ ਨੂੰ ਨਹੀਂ ਮਿਲੇ। ਇਸ ਸਦੀ ਨੂੰ ਜਿੰਨਾ ਤਿੰਨ ਆਦਮੀਆਂ ਨੇ ਪ੍ਰਭਾਵਿਤ ਕੀਤਾ ਹੈ ਤਿੰਨੋਂ ਯਹੂਦੀ ਸਨ । ਮਾਰਕਸ, ਫਰਾਇਡ , ਤੇ ਐਲਬਰਟ ਆਈਨਸਟਾਈਨ । ਮਾਰਕਸ ਨੇ ਅੱਧੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ , ਫਰਾਇਡ ਨੇ ਸਾਰੇ ਮਨੋਵਿਗਿਆਨ ਤੇ ਕਬਜਾ ਕਰ ਲਿਆ ਤੇ ਆਇਨਸਟਾਈਨ ਤੇ ਸਾਰੇ ਵਿਗਿਆਨ ਤੇ । ਯਹੂਦੀ ਜਿਥੇ ਪੈਰ ਰੱਖ ਦੇਵੇ ਸਭ ਨੂੰ ਪ੍ਰਾਜਿਤ ਕਰ ਦਿੱਦਾ ਹੈ। ਯਹੂਦੀ ਕੋਲ ਪ੍ਰਤਿਭਾ ਹੈ । ਉਸ ਪ੍ਰਤਿਭਾ ਨਾਲ ਬੇਚੈਨੀ ਹੁੰਦੀ ਹੈ। ਈਰਖਾ ਹੁੰਦੀ ਹੈ। ਤੇ ਮਜਾਕ ਨਾਲ ਅਸੀਂ ਬਦਲਾ ਲੈਦੇ ਹਾ । ਤੋ ਪੂਰਾ ਭਾਰਤ ਸਿੱਖਾਂ ਪ੍ਰਤੀ ਈਰਖਾ ਨਾਲ ਭਰਿਆ ਪਿਆ ਹੈ ਕਿਉਂਕਿ ਸਿੱਖ ਸਾਹਸੀ ਹੈ ਸਾਡੇ ਤੋ ਅੱਗੇ ਹੈ । ਅਸੀਂ ਮਜਾਕ ਉਡਾ ਕੇ ਉਸ ਨੂੰ ਆਪਣੇ ਲੈਵਲ ਤੇ ਲਿਆਉਣਾ ਚਾਹੁੰਦੇ ਹਾ।
ਓਸ਼ੋ
ਅਸ਼ਟਾਵਕਰ ਮਹਾਂਗੀਤਾਂ ਚੋ