Osho Punjabi Stories
ਇੱਕ ਸੂਫੀ ਕਹਾਣੀ ਤੁਹਾਡੇ ਨਾਲ ਸਾਂਝੀ ਕਰੀਏ । ਇੱਕ ਆਦਮੀ ਜੰਗਲ ਗਿਆ । ਸ਼ਿਕਾਰੀ ਸੀ । ਕਿਸੇ ਝਾੜ ਦੇ ਹੇਠਾਂ ਬੈਠਾ ਸੀ ਥੱਕਿਆ – ਟੁੱਟਿਆ, ਕੋਲ ਹੀ ਇੱਕ ਖੋਪੜੀ ਪਈ ਸੀ, ਕਿਸੇ ਆਦਮੀ ਦੀ ।
ਅਜਿਹਾ, ਕਦੇ – ਕਦੇ ਹੋ ਜਾਂਦਾ ਹੈ, ਕਿ ਤੁਸੀ ਵੀ ਆਪਣੇ ਗੁਸਲ਼ਖਾਨੇ ਵਿੱਚ ਆਪਣੇ ਨਾਲ ਹੀ ਗੱਲ ਕਰਨ ਲੱਗਦੇ ਹੋ, ਸ਼ੀਸ਼ੇ ਦੇ ਸਾਹਮਣੇ ਖੜੇ ਹੋਕੇ ਮੂੰਹ ਵਿੰਗੇ ਟੇਢੇ ਜਿਹੇ ਬਣਾਉਣ ਲੱਗਦੇ ਹੋ । ਆਦਮੀ ਦਾ ਬਚਪਨਾ ਕਿਤੇ ਜਾਂਦਾ ਤਾਂ ਨਹੀਂ ।
ਖੋਪੜੀ ਕੋਲ ਪਈ ਸੀ, ਇੰਜ ਹੀ ਬੈਠੇ, ਕੁੱਝ ਕੰਮ ਤਾਂ ਸੀ ਨਹੀਂ, ਉਸਨੇ ਕਿਹਾ : ਹੈਲੋ ! ਕੀ ਕਰ ਰਹੇ ਹੋ ? ਮਜਾਕ ਵਿੱਚ ਹੀ ਕਿਹਾ ਸੀ । ਆਪਣੇ ਨਾਲ ਹੀ ਮਜਾਕ ਕਰ ਰਿਹਾ ਸੀ । ਵੇਹਲਾ ਬੈਠਾ ਸੀ, ਕੁੱਝ ਖਾਸ ਕੰਮ ਵੀ ਨਹੀਂ ਸੀ, ਆਸ ਵੀ ਨਹੀਂ ਸੀ ਕਿ ਖੋਪੜੀ ਬੋਲੇਗੀ ।
ਖੋਪੜੀ ਬੋਲੀ : ਹੈਲੋ !
ਘਬਰਾ ਗਿਆ ਇੱਕਦਮ ! ਹੁਣ ਕੁੱਝ ਪੁੱਛਣਾ ਜਰੂਰੀ ਸੀ, ਕਿਉਂਕਿ ਜਦੋਂ ਖੋਪੜੀ ਬੋਲੀ ਤਾਂ ਹੁਣ ਕੁੱਝ ਨਹੀਂ ਪੁੱਛਿਆ ਤਾਂ ਵੀ ਭੈੜਾ ਲੱਗੇਗਾ ।
ਤਾਂ ਪੁੱਛਿਆ ਉਸਨੇ ਕਿ ਤੁਹਾਡੀ ਇਹ ਗਤੀ (ਹਾਲਤ,ਅਵਸਥਾ) ਕਿਵੇਂ ਹੋਈ ?
ਤਾਂ ਉਸ ਖੋਪੜੀ ਨੇ ਕਿਹਾ : ਬਕਵਾਸ ਕਰਨ ਨਾਲ ।
ਭੱਜਿਆ ਸ਼ਹਿਰ ਵੱਲ ਘਬਰਾਹਟ ਵਿੱਚ । ਭਰੋਸਾ ਤਾਂ ਨਹੀਂ ਆਉਂਦਾ ਸੀ, ਪਰ ਬਿਲਕੁੱਲ ਕੰਨ ਨਾਲ ਸੁਣਿਆ ਸੀ, ਅੱਖ ਨਾਲ ਵੇਖਿਆ ਸੀ ।
ਸੋਚਿਆ ਜਾ ਕੇ ਰਾਜੇ ਨੂੰ ਕਹਿ ਦੇਵਾਂ । ਕੁੱਝ ਇਨਾਮ ਵੀ ਮਿਲੇਗਾ, ਅਜਿਹੀ ਖੋਪੜੀ ਅਦਭੁੱਤ ਹੈ ! ਰਾਜ ਮਹਿਲ ਵਿੱਚ ਹੋਣੀ ਚਾਹੀਦੀ ਹੈ ।
ਰਾਜੇ ਨੂੰ ਜਾ ਕੇ ਕਿਹਾ ਕਿ ਅਜਿਹੀ ਖੋਪੜੀ ਵੇਖੀ ਹੈ ।
ਰਾਜੇ ਨੇ ਕਿਹਾ : ਫਿਜੂਲ ਦੀ ਬਕਵਾਸ ਨਾ ਕਰ ।
ਉਸਨੇ ਕਿਹਾ : ਨਹੀਂ, ਬਕਵਾਸ ਨਹੀਂ ਕਰ ਰਿਹਾ ਹਾਂ । ਆਪਣੇ ਕੰਨਾਂ ਨਾਲ ਸੁਣ ਕੇ, ਆਪਣੀ ਅੱਖ ਨਾਲ ਵੇਖਕੇ ਆ ਰਿਹਾ ਹਾਂ । ਭੱਜਿਆ ਭੱਜਿਆ ਆਇਆ ਹਾਂ ਤੁਹਾਨੂੰ ਖਬਰ ਦੇਣ ।
ਸਮਰਾਟ ਨੇ ਪਹਿਲਾਂ ਤਾਂ ਟਾਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਸ਼ਿਕਾਰੀ ਅੜਿਆ ਹੋਇਆ ਸੀ, ਤੇ ਪ੍ਰਸਿੱਧ ਸ਼ਿਕਾਰੀ ਸੀ । ਸਮਰਾਟ ਉਸਨੂੰ ਜਾਣਦਾ ਵੀ ਸੀ, ਝੂਠ ਬੋਲੇਗਾ ਵੀ ਨਹੀਂ । ਰਾਜਾ ਲੈ ਕੇ ਆਪਣੇ ਦਰਬਾਰੀਆਂ ਨੂੰ ਮੌਕੇ ਤੇ ਅੱਪੜਿਆ । ਸ਼ਿਕਾਰੀ ਅੱਗੇ – ਅੱਗੇ ਪ੍ਰਸੰਨਤਾ ਨਾਲ . . .
ਉਸਨੇ ਜਾ ਕੇ ਉਸ ਖੋਪੜੀ ਨੂੰ ਕਿਹਾ : ਹਲੋ !
ਖੋਪੜੀ ਕੁੱਝ ਵੀ ਨਹੀਂ ਬੋਲੀ ।
ਉਸਨੇ ਫਿਰ ਕਿਹਾ : ਹੈਲੋ ! ਖੋਪੜੀ ਬਿਲਕੁੱਲ ਨਹੀਂ ਬੋਲੀ ।
ਹਿਲਾਇਆ ਖੋਪੜੀ ਨੂੰ, ਕਿਹਾ : ਹੈਲੋ !
ਬਾਰ – ਬਾਰ ਕਿਹਾ ।
ਪਰ ਖੋਪੜੀ ਇੱਕਦਮ ਸੰਨਾਟੇ ਵਿੱਚ ਹੋ ਗਈ । ਥੋੜ੍ਹਾ ਘਬਰਾਇਆ ।
ਰਾਜੇ ਨੇ ਕਿਹਾ : ਮੈਨੂੰ ਪਹਿਲਾਂ ਹੀ ਪਤਾ ਸੀ । ਆਪਣੇ ਦਰਬਾਰੀਆਂ ਨੂੰ ਹੁਕਮ ਦਿੱਤਾ : ਉਤਾਰੋ ਇਸਦੀ ਗਰਦਨ । ਉਸਦੀ ਗਰਦਨ ਕਟਵਾ ਦਿੱਤੀ ।
ਜਦੋਂ ਰਾਜਾ ਪਰਤ ਗਿਆ ਗਰਦਨ ਕਟਵਾ ਕੇ ਤਾਂ ਉਹ ਖੋਪੜੀ ਬੋਲੀ : ਹੈਲੋ ! ਤੁਹਾਡੀ ਇਹ ਗਤੀ ਕਿਵੇਂ ਹੋਈ ?
ਉਸਨੇ ਕਿਹਾ : ਬਕਵਾਸ ਕਰਨ ਨਾਲ ।
ਸੁਚੇਤ ਰਹਿਨਾ ! ਜੋ ਤੁਸੀਂ ਨਹੀਂ ਜਾਣਦੇ ਹੋ, ਨਾ ਕਹੋ । ਜੋ ਤੁਹਾਡਾ ਆਪਣਾ ਅਨੁਭਵ ਨਹੀਂ ਹੈ, ਉਸਨੂੰ ਨਾ ਕਹਿਣ ਵਿੱਚ ਹੀ ਭਲਾਈ ਹੈ । ਕਹਿਣ ਦਾ ਬਹੁਤ ਮਨ ਹੁੰਦਾ ਹੈ । ਕਹਿਣ ਦੀ ਵੱਡੀ ਉਤਸੁਕਤਾ ਹੁੰਦੀ ਹੈ ।
ਕਹਿਣ ਦਾ ਬਹੁਤ ਮਜਾ ਹੈ, ਰਸ ਹੈ । ਹੈਂਕੜ ਨੂੰ ਵੱਡੀ ਤ੍ਰਿਪਤੀ ਮਿਲਦੀ ਹੈ ।
ਹੈਂਕੜ ਨੂੰ ਗਿਆਨ ਵਿਖਾਉਣ ਨਾਲ ਜ਼ਿਆਦਾ ਹੋਰ ਕਿਸੇ ਗੱਲ ਵਿੱਚ ਤ੍ਰਿਪਤੀ ਨਹੀਂ ਮਿਲਦੀ ਹੈ ।
ਅਤੇ ਜਿਸਨੂੰ ਗਿਆਨੀ ਹੋਣਾ ਹੈ, ਜਿਸਨੇ ਸੱਚ ਵਿੱਚ ਹੀ ਗਿਆਨ ਪਾਉਣਾ ਹੈ, ਉਸਨੂੰ ਇਸ ਹੈਰਾਨ ਪਰੇਸ਼ਾਨ ਵਾਸਨਾ ਤੋਂ ਬਚਣਾ ਚਾਹੀਦਾ ਹੈ ।
-ਓਸ਼ੋ
ਟਾਲਸਟਾਏ ਦੀ ਇੱਕ ਪ੍ਰਸਿੱਧ ਕਹਾਣੀ ਹੈ। ਕਹਿੰਦੇ ਕੇਰਾਂ ਇੱਕ ਆਦਮੀ ਦੇ ਘਰ ਇੱਕ ਸੰਨਿਆਸੀ ਮਹਿਮਾਨ ਹੋਇਆ।
ਰਾਤ ਨੂੰ ਖਾਣਾ ਖਾਕੇ ਬੈਠਿਆਂ ਦਾ ਹਾਸੀ-ਮਜਾਕ ਚੱਲ ਰਿਹਾ ਸੀ, ਸੰਨਿਆਸੀ ਨੇ ਸਹਿਜ ਸੁਭਾਏ ਹੀ ਕਹਿਤਾ ਕਿ ਤੂੰ ਕੀ ਐਥੇ ਖੇਤੀ ਕਰਨ ਲੱਗਿਆਂ। ਸਾਇਬੇਰੀਆ ਜਾ ! ਜ਼ਮੀਨ ਬਹੁਤ ਸਸਤੀ ਆ ਉੱਥੇ – ਮੁਫ਼ਤ ਹੀ ਮੰਨ । ਐਥੋਂ ਬੇਚ ਕੇ ਸਾਇਬੇਰੀਆ ਚਲਾ ਜਾ, ਹਜਾਰਾਂ ਏਕੜ ਜਮੀਨ ਆਜੂ ਓਧਰ, ਫੇਰ ਐਸ਼ ਕਰੀਂ। ਉੱਥੇ ਲੋਕ ਐਨੇ ਭੋਲ਼ੇ ਨੇ ਕਿ ਸਮਝ ਲੈ ਜਮੀਨ ਮੁਫ਼ਤ ਵਾਂਗੂ ਹੀ ਦੇ ਦਿੰਦੇ ਨੇ।
ਉਸ ਆਦਮੀ ਚ ਵਾਸਨਾ ਜਗੀ। ਅਗਲੇ ਦਿਨ ਤੜਕੇ ਹੀ ਜਮੀਨ ਬੇਚ ਕੇ, ਜੁੱਲੀ-ਬਿਸਤਰਾ ਬੰਨ੍ਹ ਕੇ ਚੜ੍ਹ ਗਿਆ ਗੱਡੇ ਤੇ ਪਹੁੰਚ ਗਿਆ ਆਥਣ ਨੂੰ ਸਾਇਬੇਰੀਆ।
ਜਦ ਪਹੁੰਚਿਆ ਤਾਂ ਗੱਲ ਉਸਨੂੰ ਸੱਚੀ ਲੱਗੀ ਸੰਨਿਆਸੀ ਦੀ। ਆਦਮੀ ਨੇ ਜਾਕੇ ਕਿਹਾ ਕਿ ਮੈਂ ਐਥੇ ਜਮੀਨ ਖਰੀਦਣੀ ਚਾਹੁੰਨਾ, ਤਾਂ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਜੇਕਰ ਜਮੀਨ ਖਰੀਦਣੀ ਹੈ, ਤਾਂ ਪਹਿਲਾਂ ਤਾਂ ਆਹ ਪੈਸਿਆਂ ਦੀ ਪੋਟਲੀ ਪਾਸੇ ਰੱਖਦੇ।
ਜਮੀਨ ਖਰੀਦਣ ਦਾ ਇੱਕੋ ਉਪਾਅ ਆ ਬਸ ! ਕੱਲ ਸਵੇਰੇ ਤੁਰਪੀਂ ਐਥੋਂ, ਜਿੱਥੇ ਤੱਕ ਜਮੀਨ ਤੁਰਕੇ ਘੇਰ ਲਵੇਂ ਉਹ ਤੇਰੀ, ਬਸ ਸ਼ਰਤ ਇਹ ਆ ਕਿ ਸੂਰਜ ਡੁੱਬਣ ਤੋਂ ਪਹਿਲਾਂ ਵਾਪਸ ਆਉਣਾ ਪੈਣਾ ਜਿੱਥੋਂ ਚੱਲਿਆ ਸੀ। ਜਿੰਨੀ ਜਮੀਨ ਦਾ ਚੱਕਰ ਲੱਗਾ ਕੇ ਵਾਪਸ ਆਜੇ ਉਹ ਤੇਰੀ।
ਰਾਤ ਭਰ ਨਾ ਸੋ ਸਕਿਆ ਉਹ ਆਦਮੀ। ਤੁਸੀ ਹੁੰਦੇ ਤਾਂ ਵੀ ਸੋ ਨਾ ਸਕਦੇ, ਏਹਜੇ ਸਮੇਂ ਚ ਕੋਈ ਸੌਂਦਾ ਹੈ ਭਲਾ ? ਯੋਜਨਾਵਾਂ ਬਣਾਉਂਦਾ ਰਿਹਾ ਸਾਰੀ ਰਾਤ ਕਿ ਕਿੰਨੀ ਜਮੀਨ ਘੇਰ ਲਵਾਂ। ਸਵੇਰ ਹੁੰਦੇ ਹੀ ਭੱਜ ਲਿਆ, ਨਾਲ ਸਭ ਰੋਟੀ ਪਾਣੀ ਚੱਕ ਕੇ।
ਸੋਚਿਆ ਸੀ ਕਿ ਬਾਰਾਂ ਵਜੇ ਮੁੜ ਪਊਂ ਵਾਪਸ, ਤਾਂ ਕਿ ਸੂਰਜ ਡੁੱਬਦੇ ਡੁੱਬਦੇ ਪਹੁੰਚ ਜਾਵਾਂ ਵਾਪਸ ਪਿੰਡ। ਬਾਰਾਂ ਵੱਜ ਗਏ, ਕਿੰਨੇ ਹੀ ਮੀਲ ਚੱਲ ਚੁੱਕਿਆ ਸੀ, ਪਰ… ਵਾਸਨਾ ਦਾ ਕੋਈ ਅੰਤ ਹੈ ?
ਉਸਨੇ ਸੋਚਿਆ ਕਿ ਬਾਰਾਂ ਵੱਜ ਗਏ, ਹੁਣ ਮੁੜਨਾ ਚਾਹੀਦਾ। ਪਰ ਫੇਰ ਅਚਾਨਕ ਦਿਮਾਗ ਚ ਆਇਆ ਕਿ ਥੋੜੀ ਜਿਹੀ… ਬਸ ਥੋੜੀ ਜਿਹੀ ਜਮੀਨ ਹੋਰ ਘੇਰ ਲਵਾਂ। ਮੁੜਨ ਲੱਗੇ ਬਸ ਥੋੜਾ ਤੇਜ ਭੱਜਣਾ ਪਊ – ਐਨੀ ਕ੍ ਹੀ ਤਾਂ ਗੱਲ ਐ, ਇੱਕ ਹੀ ਦਿਨ ਦੀ ਤਾਂ ਗੱਲ ਐ !
ਉਸਨੇ ਪਾਣੀ ਵੀ ਨਾ ਪੀਤਾ, ਕਿਉਂਕਿ ਰੁਕਣਾ ਪੈਂਦਾ ਪੀਣ ਲਈ। ਇੱਕ ਦਿਨ ਦੀ ਹੀ ਤਾਂ ਗੱਲ ਐ, ਪਹੁੰਚ ਕੇ ਪੀ ਲਊ, ਫੇਰ ਸਾਰੀ ਉਮਰ ਪੀਂਦੇ ਰਹਾਂਗੇ। ਖਾਣਾ ਵੀ ਨਾ ਖਾਇਆ, ਰੋਟੀ ਪਾਣੀ ਸਭ ਰਸਤੇ ਚ ਹੀ ਸੁੱਟ ਦਿੱਤੇ, ਕਿਉਂਕਿ ਉਹਨਾਂ ਦਾ ਭਾਰ ਚੱਕਣਾ ਪੈ ਰਿਹਾ ਸੀ, ਭੱਜਿਆ ਨੀ ਸੀ ਜਾ ਰਿਹਾ ਚੰਗੀ ਤਰ੍ਹਾਂ।
ਕਰਦਾ ਕਰਦਾ ਦੋ ਵਜੇ ਵਾਪਸ ਮੁੜਿਆ, ਹੁਣ ਘਬਰਾਇਆ। ਸਾਰਾ ਜੋਰ ਲਗਾਇਆ – ਲੇਕਿਨ ਕਿੰਨਾ ਕ੍ ਭੱਜਦਾ ਸਾਰੀ ਤਾਕਤ ਖਤਮ ਹੋ ਚੁੱਕੀ ਸੀ।
ਉਹ ਪੂਰੀ ਜਾਨ ਲਗਾ ਕੇ ਦੌੜਿਆ, ਸਭ ਦਾਅ ਤੇ ਲਗਾ ਕੇ। ਸੂਰਜ ਡੁੱਬਣ ਲੱਗਿਆ। ਲੋਕ ਵੀ ਦਿਖਾਈ ਦੇਣੇ ਸ਼ੁਰੂ ਹੋਗੇ ਸੀ। ਜਿਆਦਾ ਦੂਰੀ ਨਹੀਂ ਸੀ ਰਹਿ ਗਈ।
ਪਿੰਡ ਦੇ ਲੋਕ ਖੜੇ ਸੀ, ਅਵਾਜ਼ਾਂ ਮਾਰ ਰਹੇ ਸੀ, ਉਤਸਾਹ ਵਧਾ ਰਹੇ ਸੀ। ਅਜੀਬ ਸਿੱਧੇ ਸਾਦੇ ਲੋਕ ਨੇ – ਸੋਚਣ ਲੱਗਿਆ ਮਨ ਚ – ਇਨ੍ਹਾਂ ਨੂੰ ਤਾਂ ਸੋਚਣਾ ਚਾਹੀਦਾ ਕਿ ਮੈਂ ਮਰ ਹੀ ਜਾਵਾਂ, ਇਹਨਾਂ ਨੂੰ ਧਨ ਵੀ ਮਿਲ ਜਾਵੇ ਟੇ ਜਮੀਨ ਵੀ ਨਾ ਦੇਣੀ ਪਵੇ।
ਉਸਨੇ ਇੱਕ ਲੰਬਾ ਸਾਹ ਲਿਆ – ਭੱਜਿਆ ਭੱਜਿਆ ਭੱਜਿਆ …! ਸੂਰਜ ਡੁੱਬਣ ਲੱਗਿਆ, ਡੁੱਬਦੇ ਡੁੱਬਦੇ ਆਦਮੀ ਉਹ ਡਿੱਗ ਪਿਆ ਧਰਤੀ ਤੇ। ਬਸ ਪੰਜ-ਸੱਤ ਗਜ ਦੂਰੀ ਹੀ ਬਾਕੀ ਸੀ।
ਘਸੀਟ ਘਸੀਟ ਕੇ ਓਹ ਉਸ ਰੇਖਾ ਤੱਕ ਪਹੁੰਚਿਆ ਜਿੱਥੋਂ ਭੱਜਿਆ ਸੀ। ਸੂਰਜ ਡੁੱਬ ਗਿਆ, ਤੇ ਏਧਰ ਇਹ ਆਦਮੀ ਵੀ ਮਰ ਗਿਆ।
ਪਿੰਡ ਦੇ ਸਿੱਧੇ-ਸਾਦੇ ਲੋਕ ਜਿੰਨਾ ਨੂੰ ਉਹ ਸਮਝਦਾ ਸੀ, ਹੱਸਣ ਲੱਗੇ – ਕਿ ਪਾਗਲ ਲੋਕ ਐਥੇ ਆਉਂਦੇ ਹੀ ਰਹਿੰਦੇ ਨੇ। ਇਹ ਕੋਈ ਪਹਿਲੀ ਘਟਨਾ ਨਹੀਂ ਸੀ, ਅਕਸਰ ਲੋਕ ਆਉਂਦੇ ਸੀ, ਤੇ ਇਸੇ ਤਰਾਂ ਮਰਦੇ ਸੀ। ਕੋਈ ਵੀ ਅੱਜ ਤੱਕ ਜਮੀਨ ਘੇਰ ਕੇ ਮਾਲਿਕ ਨਹੀਂ ਬਣ ਪਾਇਆ।
ਇਹ ਕਹਾਣੀ ਤੁਹਾਡੀ ਕਹਾਣੀ ਹੈ, ਸਭ ਦੀ ਜਿੰਦਗੀ ਦੀ ਕਹਾਣੀ ਹੈ। ਇਹੀ ਤਾਂ ਤੁਸੀਂ ਕਰ ਰਹੇ ਹੋਂ – ਦੌੜ ਰਹੇ ਓ ਕਿ ਸਭ ਕੁੱਝ ਪਾ ਲਈਏ – ਸਮਾਂ ਵੀ ਪੂਰਾ ਹੋਣ ਲੱਗਦਾ – ਪਰ ਸੋਚਦੇ ਹਾਂ ਕਿ ਥੋੜਾ ਹੋਰ ਦੌੜ ਲਈਏ। ਜਿਉਣ ਦਾ ਸਮਾਂ ਕਿੱਥੇ ਹੈ।
ਗਰੀਬ ਮਰ ਜਾਂਦੇ ਨੇ ਭੁੱਖੇ , ਅਮੀਰ ਮਰ ਜਾਂਦੇ ਨੇ ਭੁੱਖੇ, ਕਦੇ ਕੋਈ ਨਹੀਂ ਜੀ ਪਾਉਂਦਾ। ਜੀਉਣ ਲਈ ਥੋੜੀ ਸਮਝ ਚਾਹੀਦੀ ਆ, ਥੋੜੀ ਸਹਿਜਤਾ।
ਸਿਰਫ ਬੁੱਧ ਪੁਰਸ਼ ਜਿਉਂ ਪਾਉਂਦੇ ਨੇ। ਕਿਉਂਕਿ ਉਹ ਠਹਿਰ ਗਏ, ਕਿਉਂਕਿ ਉਹਨਾਂ ਦਾ ਚਿੱਤ ਹੁਣ ਚੰਚਲ ਨਹੀਂ। ਜਮੀਨ ਘੇਰ ਕੇ ਕਰੋਗੇ ਕੀ ? ਸਭ ਇੱਥੇ ਹੀ ਰਹਿ ਜਾਂਦਾ, ਨਾ ਕੁੱਛ ਲੈਕੇ ਆਉਂਦੇ ਹਾਂ , ਨਾ ਲੈਕੇ ਜਾਵਾਂਗੇ।
– ਓਸ਼ੋ
ਮੈਂ ਸੁਣਿਆ ਹੈ। ਇੱਕ ਛੋਟੇ ਜਿਹੇ ਸਕੂਲ ਵਿੱਚ ਭੂਗੋਲ ਦਾ ਇੱਕ ਅਨੋਖਾ ਅਧਿਆਪਕ ਸੀ। ਉਸ ਨੇ ਦੁਨੀਆਂ ਦੇ ਨਕਸ਼ੇ ਦੇ ਬਹੁਤ ਸਾਰੇ ਟੁਕੜੇ ਕੱਟ ਰੱਖੇ ਸਨ। ਉਹ ਉਨ੍ਹਾਂ ਟੁਕੜਿਆਂ ਨੂੰ ਰਲਾ ਦਿੰਦਾ ਅਤੇ ਬੱਚਿਆਂ ਨੂੰ ਕਹਿੰਦਾ ਕਿ ਦੁਨੀਆਂ ਦਾ ਨਕਸ਼ਾ ਜਮਾਓ।
ਬੜਾ ਕਠਨ ਹੈ, ਦੁਨੀਆ ਦਾ ਨਕਸ਼ਾ ਜਮਾਉਣਾ। ਦੁਨੀਆਂ ਵੱਡੀ ਚੀਜ਼ ਹੈ। ਇੱਕ ਘਰ ਨੂੰ ਜਮਾਉਣਾ ਮੁਸ਼ਕਿਲ ਹੋ ਜਾਂਦਾ ਹੈ। ਸਾਰੀ ਦੁਨੀਆਂ ਦਾ ਨਕਸ਼ਾ ਜਮਾਉਣਾ ਬਹੁਤ ਹੀ ਮੁਸ਼ਕਿਲ ਹੈ।
ਛੋਟੇ-ਛੋਟੇ ਟੁਕੜੇ ਸਨ। ਜਮਾਉਣਾ ਤਾਂ ਬਹੁਤ ਮੁਸ਼ਕਿਲ ਸੀ। ਲੇਕਿਨ ਇੱਕ ਲੜਕਾ ਬਹੁਤ ਹੁਸ਼ਿਆਰ ਰਿਹਾ ਹੋਵੇਗਾ। ਉਸ ਨੇ ਉਨ੍ਹਾਂ ਟੁਕੜਿਆਂ ਨੂੰ ਉਲਟਾ ਕੇ ਦੇਖਿਆ , ਅਤੇ ਦੇਖ ਕੇ ਹੈਰਾਨ ਹੋਇਆ। ਇੱਕ ਪਾਸੇ ਦੁਨੀਆਂ ਦਾ ਨਕਸ਼ਾ ਸੀ। ਅਤੇ ਉਸ ਦੇ ਦੂਜੇ ਪਾਸੇ ਆਦਮੀ ਦੀ ਤਸਵੀਰ ਸੀ। ਉਸ ਨੇ ਨਕਸ਼ੇ ਦੇ ਸਾਰੇ ਟੁਕੜੇ ਉਲਟਾ ਦਿੱਤੇ। ਆਦਮੀ ਦੀ ਤਸਵੀਰ ਜਮਾ ਦਿੱਤੀ। ਉਹ ਆਦਮੀ ਦੀ ਤਸਵੀਰ ਕੁੰਜੀ ਸੀ। ਪਿੱਛੇ ਆਦਮੀ ਦੀ ਤਸਵੀਰ ਜੰਮ ਗਈ। ਦੂਜੇ ਪਾਸੇ ਦੁਨੀਆ ਦਾ ਨਕਸ਼ਾ ਜੰਮ ਗਿਆ।
ਅਸੀਂ ਸਾਰੇ ਲੋਕ ਵੀ ਦੁਨੀਆ ਦਾ ਨਕਸ਼ਾ ਜਮਾਉਣ ਵਿੱਚ ਲੱਗੇ ਹੋਏ ਹਾਂ। ਲੇਕਿਨ ਉਹ ਜੋ ਕੁੰਜੀ ਹੈ , ਉਹ ਜੋ key ਹੈ। ਦੁਨੀਆਂ ਦੇ ਨਕਸ਼ੇ ਨੂੰ ਜਮਾਉਣ ਦੀ, ਉਸ ਨੂੰ ਆਦਮੀ ਬਿਲਕੁਲ ਭੁੱਲ ਗਿਆ ਹੈ। ਉਸ ਨੂੰ ਜਮਾਉਣਾ ਅਸੀਂ ਭੁੱਲ ਗਏ ਹਾਂ।
ਆਦਮੀ ਜੰਮ ਜਾਵੇ ਤਾਂ ਦੁਨੀਆਂ ਜੰਮ ਸਕਦੀ ਹੈ। ਆਦਮੀ ਠੀਕ ਹੋ ਜਾਵੇ ਤਾਂ ਦੁਨੀਆਂ ਠੀਕ ਹੋ ਸਕਦੀ ਹੈ। ਜੇ ਆਦਮੀ ਅੰਦਰੋਂ ਅਰਾਜਕ ਹੋ ਜਾਵੇ। ਹਿੱਸਾ-ਹਿੱਸਾ ਹੋ ਜਾਵੇ, ਛਿੱਟ-ਪੁੱਟ ਹੋ ਜਾਵੇ ਤਾਂ ਸਾਡੀ ਦੁਨੀਆਂ ਦੇ ਜਮਾਉਣ ਦਾ ਕੋਈ ਵੀ ਅਰਥ ਨਹੀਂ ਹੋ ਸਕਦਾ। ਨਾ ਅੱਜ ਤੱਕ ਅਰਥ ਹੋਇਆ ਹੀ ਹੈ।
ਅਸੀਂ ਜ਼ਿੰਦਗੀ ਦਾ ਬਹੁਤ ਸਮਾਂ ਦੁਨੀਆ ਨੂੰ ਜਮਾਉਣ ਵਿੱਚ ਨਸ਼ਟ ਕਰ ਦਿਦੇ ਹਾਂ। ਇੱਕ ਆਦਮੀ ਜਿੰਨੀ ਆਪਣੇ ਘਰ ਦੇ ਫਰਨੀਚਰ ਨੂੰ ਜਮਾਉਣ ਦੇ ਲਈ ਚਿੰਤਾ ਉਠਾਉਂਦਾ ਹੈ। ਓਨੀ ਉਸ ਨੇ ਆਪਣੀ ਆਤਮਾ ਨੂੰ ਜਮਾਉਣ ਦੀ ਵੀ ਚਿੰਤਾ ਕਦੇ ਨਹੀਂ ਉਠਾਈ। ਹੈਰਾਨੀ ਹੁੰਦੀ ਹੈ, ਇਹ ਜਾਣ ਕੇ ਕਿ ਆਦਮੀ ਨਿਗੁਣੇ ਦੇ ਨਾਲ ਕਿੰਨਾ ਸਮਾਂ ਨਸ਼ਟ ਕਰਦਾ ਹੈ। ਅਤੇ ਖੁਦ ਨੂੰ ਬਿਲਕੁਲ ਹੀ ਭੁੱਲ ਜਾਂਦਾ ਹੈ। ਜੋ ਵਿਰਾਟ ਹੈ । ਕੀ ਫਾਇਦਾ ਜੇ ਸਾਰੀ ਦੁਨੀਆਂ ਵੀ ਜੰਮ ਜਾਵੇ ਅਤੇ ਆਦਮੀ ਨਾ ਹੋਵੇ, ਤਾਂ ਉਸ ਦੁਨੀਆਂ ਦਾ ਅਸੀਂ ਕੀ ਕਰਾਂਗੇ ।
ਜੀਸਸ ਨੇ ਪੁੱਛਿਆ ਹੈ ਬਾਈਬਲ ਵਿੱਚ।
ਸਾਰੀ ਦੁਨੀਆਂ ਦਾ ਰਾਜ ਮਿਲ ਜਾਵੇ
ਅਤੇ ਜੇ ਮੈਂ ਖੁਦ ਨੂੰ ਖੋਹ ਦੇਵਾ ਉਸ ਰਾਜ ਨੂੰ ਪਾਣ ਵਿੱਚ
ਤਾਂ ਅਜਿਹੀ ਦੁਨੀਆਂ ਨੂੰ ਪਾ ਕੇ ਵੀ ਕੀ ਕਰਾਂਗਾ।
ਇਹੀ ਹੋਇਆ ਹੈ। ਆਦਮੀ ਨੇ ਖੁਦ ਨੂੰ ਵੇਚ ਦਿੱਤਾ ਹੈ ਅਤੇ ਚੀਜ਼ਾਂ ਖਰੀਦ ਲਈਆਂ ਹਨ ।
ਓਸ਼ੋ ।
ਵਾਸਤਵਿਕ ਰੂਪ
ਇੱਕ ਯੁਵਕ, ਇੱਕ ਯੁਵਤੀ ਦੇ ਪ੍ਰੇਮ ਵਿੱਚ ਪੈਂਦਾ ਹੈ। ਤਾਂ ਯੁਵਕ ਆਪਣਾ ਉਹ ਚਿਹਰਾ ਦਿਖਾਉਂਦਾ ਹੈ, ਜੋ ਅਸਲੀ ਨਹੀਂ ਹੈ।
ਕਿਉਂਕਿ ਇਹ ਅਸਲੀ ਚਿਹਰਾ ਤਾਂ ਉਸ ਨੂੰ ਯੁਵਤੀ ਤੋਂ ਦੂਰ ਕਰ ਦੇਵੇਗਾ। ਤਾਂ ਉਹ ਆਪਣੀ ਸਰਵ-ਸੁੰਦਰ ਪ੍ਰਤਿਮਾ ਪ੍ਰਗਟ ਕਰਦਾ ਹੈ ।
ਯੁਵਤੀ ਵੀ ਆਪਣੀ , ਉਹ ਪ੍ਰਤਿਮਾ ਪ੍ਰਗਟ ਕਰਦੀ ਹੈ, ਜੋ ਵਾਸਤਵਿਕ ਨਹੀਂ ਹੈ।
ਦੋਵੇਂ ਇੱਕ ਦੂਜੇ ਨੂੰ ਆਕਰਸ਼ਤ ਕਰਨ ਵਿੱਚ ਲੱਗਦੇ ਹਨ। ਉਨ੍ਹਾਂ ਦੀ ਬੋਲ ਬਾਣੀ ਮਧੁਰ ਹੈ ,ਫਿਕੀ ਨਹੀਂ। ਉਨ੍ਹਾਂ ਦੀ ਦੇਹ ਸੁਸਜਿਤ ਹੈ , ਸੁਗੰਧਿਤ ਹੈ । ਪਸੀਨੇ ਦੀ ਬਦਬੂ ਨਹੀਂ ਆਉਂਦੀ । ਉਹ ਤਾਜੇ ਕੱਪੜੇ ਪਹਿਨਦੇ ਹਨ । ਇਸ਼ਨਾਨ ਕਰਕੇ ਮਿਲਦੇ ਹਨ । ਅਤੇ ਇਹ ਮਿਲਣਾ ਕਦੀ ਘੜੀ ਦੋ ਘੜੀ ਦਾ ਕਿਸੇ ਸਮੁੰਦਰ ਦੇ ਕਿਨਾਰੇ ਹੈ। ਕਿਸੇ ਬਗੀਚੇ ਵਿੱਚ ਹੈ । ਬਗ਼ੀਚੇ ਵਿੱਚ ਕੋਈ ਚੌਵੀ ਘੰਟੇ ਨਹੀਂ ਰਹਿੰਦਾ। ਸਮੁੰਦਰ ਦੇ ਕਿਨਾਰੇ ਕੋਈ ਚੌਵੀ ਘੰਟੇ ਨਹੀਂ ਬੈਠ ਸਕਦਾ। ਇਹ ਝੂਠਾ ਹੈ। ਇਹ ਉੱਪਰ ਦੀ ਤਹਿ ਹੈ।
ਫਿਰ ਕੱਲ੍ਹ ਉਹ ਸ਼ਾਦੀਸ਼ੁਦਾ ਹੋ ਜਾਂਦੇ ਹਨ। ਤਦ ਜ਼ਿੰਦਗੀ ਦਾ ਪੂਰਾ ਢਾਂਚਾ ਬਦਲਦਾ ਹੈ । ਉੱਪਰ ਦੀ ਤਹਿ ਨੂੰ ਚੌਵੀ ਘੰਟੇ ਸੰਭਾਲਣਾ ਬਹੁਤ ਮੁਸ਼ਕਿਲ ਹੈ। ਅੰਤ ਉਹ ਬੋਝ ਮਹਿਸੂਸ ਹੋਵੇਗੀ। ਆਦਮੀ ਨੂੰ ਅਸਲੀ ਹੋਣਾ ਹੀ ਪਵੇਗਾ। ਤਦ ਹੀ ਉਹ ਰਿਲੈਕਸ ਹੋ ਸਕਦਾ ਹੈ । ਤਦ ਹੀ ਵਿਸ਼ਰਾਮ ਕਰ ਸਕਦਾ ਹੈ।
ਹੌਲੀ-ਹੌਲੀ ਉੱਪਰ ਦਾ ਚਿਹਰਾ ਉਤਾਰ ਕੇ ਰੱਖ ਦਿੱਤਾ ਜਾਵੇਗਾ। ਇਸਤਰੀ ਆਪਣੇ ਰੂਪ ਵਿੱਚ ਪ੍ਰਗਟ ਹੋਵੇਗੀ। ਪੁਰਸ਼ ਆਪਣੇ ਰੂਪ ਵਿੱਚ ਪ੍ਰਗਟ ਹੋਵੇਗਾ। ਕਲੇਸ਼ ਸ਼ੁਰੂ ਹੋ ਜਾਵੇਗਾ । ਸਰੀਰ ਤੋਂ ਬਦਬੂ ਆਉਣ ਲੱਗੇਗੀ। ਸਰੀਰ ਵਿੱਚ ਖਾਮੀਆਂ ਦਿਖਾਈ ਪੈਣ ਲੱਗਣਗੀਆਂ। ਆਵਾਜ਼ ਦੀ ਮਧੁਰਤਾ ਚਲੀ ਜਾਏਗੀ।
ਇਸ ਤਰ੍ਹਾਂ, ਇਕ ਵਿਅਕਤੀ ਪ੍ਰੇਮ ਵਿੱਚ ਪੈ ਜਾਂਦਾ ਹੈ। ਤਾਂ ਜਦ ਉਹ ਕਿਸੇ ਦੇ ਪ੍ਰੇਮ ਵਿੱਚ ਪੈਂਦਾ ਹੈ। ਜਾਂ ਕਿਸੇ ਦੀ ਮਿੱਤਰਤਾ ਵਿੱਚ ਪੈਂਦਾ ਹੈ। ਤਦ ਉਹ ਆਪਣਾ ਦੂਸਰਾ ਹੀ ਰੂਪ ਪ੍ਰਗਟ ਕਰਦਾ ਹੈ। ਜੋ ਉਸ ਦਾ ਵਾਸਤਵਿਕ ਰੂਪ ਨਹੀਂ ਹੈ। ਇਸ ਲਈ ਸਾਰੇ ਪ੍ਰੇਮ ਵਿਆਹ ਕਰੀਬ-ਕਰੀਬ ਅਸਫਲ ਹੋ ਜਾਂਦੇ ਹਨ। ਪ੍ਰੇਮ ਵਿਆਹ ਦਾ ਸਫਲ ਹੋਣਾ ਬੜੀ ਦੁਰਲੱਭ ਘਟਨਾ ਹੈ।
ਓਸ਼ੋ ।
ਇੱਕ ਸ਼ਹਿਰ ਚ ਇੱਕ ਨਵੀਂ ਦੁਕਾਨ ਖੁੱਲੀ। ਜਿੱਥੇ ਕੋਈ ਵੀ ਨੌਜਵਾਨ ਜਾਕੇ ਆਪਣੇ ਲਈ ਯੋਗ ਪਤਨੀ ਲੱਭ ਸਕਦਾ ਸੀ। ਇੱਕ ਨੌਜਵਾਨ ਉਸ ਦੁਕਾਨ ਤੇ ਪਹੁੰਚਿਆ।
ਦੁਕਾਨ ਦੇ ਅੰਦਰ ਉਸਨੂੰ ਦੋ ਦਰਵਾਜੇ ਮਿਲੇ, ਇੱਕ ਤੇ ਲਿਖਿਆ ਸੀ ਜਵਾਨ ਪਤਨੀ ਤੇ ਦੂਜੇ ਤੇ ਲਿਖਿਆ ਸੀ ਜਿਆਦਾ ਉਮਰ ਆਲੀ ਪਤਨੀ। ਨੌਜਵਾਨ ਨੇ ਪਹਿਲੇ ਦਰਵਾਜੇ ਨੂੰ ਧੱਕਾ ਮਾਰਿਆ ਤੇ ਅੰਦਰ ਪਹੁੰਚਿਆ। ਫੇਰ ਅੰਦਰ ਦੋ ਦਰਵਾਜੇ ਮਿਲੇ, ਪਤਨੀ ਵਗੈਰਾ ਕੁੱਛ ਵੀ ਨਾ ਮਿਲੀ; ਫੇਰ ਦੋ ਦਰਵਾਜੇ! ਪਹਿਲੇ ਤੇ ਲਿਖਿਆ ਸੀ ਸੋਹਣੀ, ਦੂਜੇ ਤੇ ਲਿਖਿਆ ਸੀ ਸਾਧਾਰਣ। ਜਵਾਨ ਫੇਰ ਪਹਿਲੇ ਦਰਵਾਜੇ ਚ ਦਾਖਿਲ ਹੋਇਆ। ਨਾ ਕੋਈ ਸੋਹਣੀ ਸੀ ਉੱਥੇ ਨਾ ਸਾਧਾਰਣ।
ਸਾਹਮਣੇ ਫੇਰ ਦੋ ਦਰਵਾਜੇ ਸੀ; ਜਿੰਨਾ ਤੇ ਲਿਖਿਆ ਸੀ, ਚੰਗਾ ਭੋਜਨ ਬਣਾਉਣ ਵਾਲੀ, ਤੇ ਭੋਜਨ ਨਾ ਬਣਾਉਣ ਵਾਲੀ। ਜਵਾਨ ਨੇ ਫੇਰ ਪਹਿਲਾ ਦਰਵਾਜਾ ਚੁਣਿਆ। ਸੁਭਾਵਿਕ… ! ਤੁਸੀਂ ਵੀ ਇਹੀ ਕਰਦੇ। ਸਾਹਮਣੇ ਫਿਰ ਦੋ ਦਰਵਾਜੇ, ਜਿਨ੍ਹਾਂ ਤੇ ਲਿਖਿਆ ਸੀ; ਚੰਗਾ ਗਾਉਣ ਵਾਲੀ, ਤੇ ਨਾ ਗਾਉਣ ਵਾਲੀ। ਜਵਾਨ ਨੇ ਫੇਰ ਪਹਿਲੇ ਦੁਆਰ ਦਾ ਸਹਾਰਾ ਲਿਆ। ਇਸ ਵਾਰ ਫੇਰ ਦੋ ਦਰਵਾਜੇ; ਲਿਖਿਆ ਸੀ: ਦਾਜ ਲਿਆਉਣ ਵਾਲੀ, ਦਾਜ ਨਾ ਲਿਆਉਣ ਵਾਲੀ। ਜਵਾਨ ਨੇ ਇਸ ਵਾਰ ਵੀ ਪਹਿਲਾ ਦਰਵਾਜਾ ਚੁਣਿਆ।
ਠੀਕ ਹਿਸਾਬ ਨਾਲ ਚੱਲਿਆ, ਗਣਿਤ ਨਾਲ ਚਲਿਆ, ਸਮਝਦਾਰੀ ਨਾਲ ਚੱਲਿਆ। ਪਰ ਇਸ ਵਾਰ ਉਸਦੇ ਅੱਗੇ ਇੱਕ ਸ਼ੀਸ਼ਾ ਲੱਗਿਆ ਸੀ; ਤੇ ਉਸ ਤੇ ਲਿਖਿਆ ਸੀ,” ਤੁਸੀਂ ਬਹੁਤ ਜਿਆਦਾ ਗੁਣਾਂ ਦੇ ਚਾਹਵਾਨ ਹੋ, ਸਮਾਂ ਆ ਗਿਆ ਹੈ ਇੱਕ ਵਾਰ ਆਪਣਾ ਚਿਹਰਾ ਵੀ ਦੇਖ ਲਓ।”
ਅਜਿਹੀ ਹੀ ਜ਼ਿੰਦਗੀ ਹੈ : ਚਾਹ , ਚਾਹ , ਚਾਹ! ਦਰਵਾਜਿਆਂ ਦੀ ਟਟੋਲ। ਭੁੱਲ ਹੀ ਗਏ, ਆਪਣਾ ਚਿਹਰਾ ਦੇਖਣਾ ਹੀ ਭੁੱਲ ਗਏ। ਜਿਸਨੇ ਆਪਣਾ ਚਿਹਰਾ ਦੇਖਿਆ ਉਸਦੀ ਚਾਹ ਗਿਰੀ। ਜੋ ਚਾਹ ਚ ਚੱਲਿਆ, ਉਹ ਹੌਲੀ ਹੌਲੀ ਆਪਣਾ ਚਿਹਰਾ ਦੇਖਣਾ ਹੀ ਭੁੱਲ ਗਿਆ। ਜਿਸਨੇ ਚਾਹ ਦਾ ਸਹਾਰਾ ਫੜ ਲਿਆ, ਉਸਨੂੰ ਇੱਕ ਚਾਹ ਦੂਜੀ ਤੇ ਲੈ ਗਈ, ਹਰ ਦਰਵਾਜਾ ਦੋ ਦਰਵਾਜਿਆਂ ਤੇ ਲੈ ਗਿਆ,ਪਰ ਕੋਈ ਮਿਲਦਾ ਨਹੀਂ। ਜ਼ਿੰਦਗੀ ਬਸ ਖਾਲੀ ਹੈ। ਏਥੇ ਕੋਈ ਕਦੇ ਕਿਸੇ ਨੂੰ ਨਹੀਂ ਮਿਲਿਆ। ਹਾਂ.. ਹਰ ਦਰਵਾਜੇ ਤੇ ਆਸ ਲੱਗੀ ਆ ਕਿ ਅੱਗੇ ਹੋਰ ਦਰਵਾਜੇ ਨੇ। ਪਰ ਅੰਤ ਚ ਖਾਲੀ ਹੀ ਰਹੇ। ਹੁਣ ਸਮਾਂ ਆ ਗਿਆ, ਤੁਸੀਂ ਵੀ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਦੇਖੋ। ਖੁਦ ਨੂੰ ਪਹਿਚਾਣੋ।
ਜਿਸਨੇ ਆਪਣੇ ਆਪ ਨੂੰ ਪਹਿਚਾਣ ਲਿਆ, ਉਹ ਸੰਸਾਰ ਤੋਂ ਫੇਰ ਕੁੱਛ ਵੀ ਨੀ ਮੰਗਦਾ। ਕਿਉਂਕਿ ਏਥੇ ਕੁੱਛ ਮੰਗਣ ਯੋਗ ਹੈ ਹੀ ਨਹੀਂ। ਜਿਸਨੇ ਆਪਣੇ ਆਪ ਨੂੰ ਪਹਿਚਾਣਿਆ, ਉਸਨੂੰ ਸਭ ਮਿਲ ਜਾਂਦਾ ਹੈ, ਮੰਗਿਆ ਸੀ ਭਾਵੇਂ ਨਹੀਂ ਮੰਗਿਆ ਸੀ। ਤੇ ਜੋ ਮੰਗਦਾ ਹੀ ਚਲਾ ਜਾਂਦਾ ਹੈ, ਉਸਨੂੰ ਕੁੱਛ ਵੀ ਨਹੀਂ ਮਿਲਦਾ।
– ਓਸ਼ੋ
ਇੱਕ ਕੈਥੋਲਿਕ ਪਾਦਰੀ…. ਸ਼ਰਾਬ ਦੀ ਮਨਾਹੀ ਹੈ। ਸ਼ਰਾਬ ਪੀਤੀ ਵੀ ਨਹੀਂ ਕਦੀ। ਸ਼ਰਾਬ ਵਿੱਚ ਬੜਾ ਰਸ ਸੀ।
ਜੋ ਵੀ ਨਾ ਭੋਗਿਆ ਹੋਵੇ। ਉਸ ਵਿੱਚ ਰਸ ਹੁੰਦਾ ਹੈ । ਉਸ ਦੀ ਕਮੀ ਰੜਕਦੀ ਹੈ।
ਸ਼ਰਾਬ ਕਦੀ ਪੀਤੀ ਨਹੀਂ ਸੀ। ਉਸ ਵਿੱਚ ਬੜਾ ਰਸ ਸੀ ਬੜਾ। ਪ੍ਰੇਸ਼ਾਨ ਸੀ, ਚੌਵੀ ਘੰਟੇ ਬਸ ਸ਼ਰਾਬ ਦਾ ਹੀ ਖਿਆਲ ਆਉਂਦਾ ਸੀ। ਕੀ ਲੋਕ ਨਾ ਜਾਣੇ ਕਿੰਨੇ ਮਜ਼ੇ ਲੈ ਰਹੇ ਹਨ? ਰਸਤੇ ਚ’ ਸ਼ਰਾਬੀ ਝੂਮਦਾ ਨਿਕਲਦਾ ਹੈ। ਪਤਾ ਨਹੀਂ ਅੰਦਰ ਕਿਵੇਂ ਦੀ ਮਸਤੀ ਚੱਲ ਰਹੀ ਹੈ ? ਉਦਾਸ ਚਿਹਰੇ ਹੱਸਦੇ ਹਨ। ਜੋ ਕਦੀ ਚੱਲ ਵੀ ਨਹੀਂ ਸਕਦਾ ਸੀ। ਉਹ ਵੀ ਨੱਚਦਾ ਮਾਲੂਮ ਪੈਂਦਾ ਹੈ। ਬੁਝੇ-ਬੁਝੇ ਮੁਰਝਾਏ ਚਿਹਰਿਆਂ ਤੇ ਵੀ ਰੌਣਕ ਆ ਜਾਂਦੀ ਹੈ। ਪਤਾ ਨਹੀਂ ਸ਼ਰਾਬ ਅੰਦਰ ਜਾ ਕੇ ਕੀ ਕਰਦੀ ਹੈ?
ਚੌਵੀ ਘੰਟੇ ਉਹ ਸ਼ਰਾਬ ਦਾ ਹੀ ਸੋਚਦਾ ਸੀ। ਅੰਤ ਉਸ ਤੋਂ ਰਹਿਆ ਨਾ ਗਿਆ। ਤਾਂ ਉਸ ਨੇ ਸ਼ਰਾਬ ਚੋਰੀ ਨਾਲ ਚੱਖ ਲਈ। ਬੜਾ ਆਨੰਦ ਆਇਆ। ਆਨੰਦ ਇੰਨਾ ਆਇਆ ਕਿ ਉਸ ਨੇ ਸੋਚਿਆ , ਕਿ ਹੁਣ ਇਹ ਚੋਰੀ ਕਦ ਤਕ ਚੱਲੇਗੀ?
ਤਾਂ ਉਹ ਕੈਥੋਲਿਕ ਈਸਾਈ ਤੋਂ ਪ੍ਰੋਟੈਸਟੈਂਟ ਈਸਾਈ ਹੋ ਗਿਆ। ਕਿਉਂਕਿ ਉਥੇ ਸ਼ਰਾਬ ਦੀ ਪਾਬੰਦੀ ਨਹੀਂ ਸੀ। ਉੱਥੇ ਦਿਲ ਖੋਲ੍ਹ ਕੇ ਸ਼ਰਾਬ ਪੀਣ ਲੱਗਾ।
ਕੁਝ ਦਿਨਾਂ ਬਾਅਦ ਉਸ ਨੇ ਆਪਣੀ ਡਾਇਰੀ ਵਿੱਚ ਲਿਖਿਆ। ਕਿ ਜੋ ਮਜ਼ਾ ਕੈਥੋਲਿਕ ਹੋ ਕੇ ਸ਼ਰਾਬ ਪੀਣ ਵਿੱਚ ਸੀ। ਉਹ ਪ੍ਰੋਟੈਸਟੈਂਟ ਹੋਣ ਵਿੱਚ ਨਹੀਂ।
ਉਸ ਨੇ ਲਿਖਿਆ ਕਿ ਹੁਣ ਮੈਂ ਸਮਝਦਾ ਹਾਂ, ਕਿ ਉਹ ਚੀਜ਼ ਹੀ ਆਨੰਦ ਪੂਰਨ ਹੋ ਸਕਦੀ ਹੈ। ਜਿਸ ਨੂੰ ਸਮਾਜ ਪਾਪ ਕਹਿੰਦਾ ਹੈ।
ਵਿਅਰਥ ਦੀ ਚੀਜ਼ ਵੀ ਆਨੰਦ ਪੂਰਨ ਹੋ ਜਾਏਗੀ। ਅਗਰ ਪਾਪ ਕਹਿ ਦਿੱਤੀ ਜਾਵੇ। ਪਾਪ ਵਿੱਚ ਜਿਹਾ ਰਸ ਹੈ। ਉਹ ਪੁੰਨ ਵਿੱਚ ਕਿੱਥੇ। ਹੁਣ ਇਹ ਬੜੇ ਮਜ਼ੇ ਦੀ ਗੱਲ ਹੈ, ਕਿ ਜਿਸ-ਜਿਸ ਨੂੰ ਤੁਸੀਂ ਕਹਿੰਦੇ ਹੋ ਬੁਰਾ ਹੈ। ਉਸ-ਉਸ ਵਿੱਚ ਹੀ ਰਸ ਪੈਦਾ ਹੁੰਦਾ ਹੈ। ਜਿਸ ਚੀਜ਼ ਵਿੱਚ ਕਿਸੇ ਨੂੰ ਵੀ ਰਸ ਨਾ ਹੋਵੇ। ਉਸ ਨੂੰ ਵੀ ਤੁਸੀਂ ਕਿਹ ਦੋ ਪਾਪ ਹੈ। ਉਸ ਵਿੱਚ ਰਸ ਆਂ ਜਾਵੇਗਾ ।
ਓਸ਼ੋ ।
ਗ਼ਰੀਬ ਵਿਦਿਆਰਥੀ ਹੋਣ ਕਰਕੇ ਮੈਂ ਪੱਤਰਕਾਰੀ ਦਾ ਕੰਮ ਕਰਦਾ ਸੀ…ਜਵਾਂ ਰੱਦੀ ਕੰਮ ਹੈ ਇਹ …ਪਰ ਹੋਰ ਕੋਈ ਚਾਰਾ ਈ ਨਹੀਂ ਸੀ।ਈਵਨਿੰਗ ਕਾਲਜ ਚ ਦਾਖ਼ਲਾ ਲੈਣ ਲਈ ਪੈਸੇ ਚਾਹੀਦੇ ਸਨ ,ਦਿਨੇ ਸਾਰਾ ਦਿਨ ਪੱਤਰਕਾਰੀ ਕਰਦਾ ,ਰਾਤੀਂ ਕਾਲਜ ਪੜ੍ਹਨ ਜਾਂਦਾ। ਮੇਰੇ ਨਾਮ ਦਾ ਸਬੰਧ ਵੀ ਰਾਤ ਨਾਲ਼ ਹੈ,ਰਜਨੀ ਮਾਇਨੇ ਰਾਤ ,ਈਸ਼ ਮਾਇਨੇ ਮਾਲਕ, ਰੱਬ ,ਚੰਦਰਮਾ ਦਾ ਨਾਮ ਰਜਨੀਸ਼ ਹੈ, ਰਾਤ ਦਾ ਰਾਜਾ।
ਮਜ਼ਾਕ ਕਰਦੇ ਲੋਕ ਹੱਸਦੇ …ਅਜੀਬ ਹੈਂ ਤੂੰ ਸਾਰਾ ਦਿਨ ਕੰਮ ਕਰਦੈਂ ,ਰਾਤੀਂ ਪੜ੍ਹਨ ਚਲਾ ਜਾਨੈ, ਆਪਣੇ ਨਾਮ ਦੇ ਮਾਅਨੇ ਸਹੀ ਸਿੱਧ ਕਰਨ ਲੱਗਿਆਂ ਕਿ?ਹੁਣ ਕੀ ਜਵਾਬ ਦੇ ਸਕਦਾਂ ਹਾਂ। ਸਾਰੀ ਉਮਰ ਮੈਂ ਆਪਣੇ ਨਾਮ ਦੇ ਮਾਇਨੇ ਸਹੀ ਕਰਨ ਚ ਲਾ ਦਿੱਤੀ,ਪੂਰਨਮਾਸ਼ੀ ਦੇ ਚੰਨ ਤੋਂ ਸੋਹਣਾ ਹੋਰ ਹੋ ਵੀ ਕੀ ਸਕਦੈ? ਸੋ ਉਹਨੀ ਦਿਨੀ ਇਸ ਗ਼ਰੀਬ ਰਜਨੀਸ਼ ਵਿਦਿਆਰਥੀ ਨੂੰ ਸਾਰਾ ਦਿਨ ਕੰਮ ਕਰਨਾ ਪੈਂਦਾ ।ਗ਼ਰੀਬੀ ਜਾਂ ਅਮੀਰੀ ਕੀ ਕਰੇਗੀ ਮੇਰਾ, ਮੈਂ ਤਾਂ ਹਾਂ ਹੀ ਪੂਰਾ ਸ਼ੈਦਾਈ ਜਦੋਂ।
ਮੰਗ ਮੰਗ ਕੇ ਕਿਤਾਬਾਂ ਪੜ੍ਹਨੀਆਂ ਮੈਨੂੰ ਪਸੰਦ ਨਹੀਂ। ਸੱਚ ਪੁੱਛੋਂ ਤਾਂ ਲਾਇਬਰੇਰੀ ਵਿਚੋਂ ਕਿਤਾਬ ਇਸ਼ੂ ਕਰਵਾਉਣ ਤੋਂ ਵੀ ਮੈਨੂੰ ਨਫ਼ਰਤ ਹੈ, ਲਾਇਬਰੇਰੀ ਦੀ ਕਿਤਾਬ ਨੂੰ ਕੋਠੇ ਵਾਲੀ ਔਰਤ ਹੀ ਸਮਝੋ ,ਲੋਕ ਇਹਨਾਂ ਦੇ ਵਾਕਾਂ ਹੇਠ ਲਕੀਰਾਂ ਲਾ ਦਿੰਦੇ ਨੇ ,ਮੈਨੂੰ ਇਹ ਬੁਰਾ ਲੱਗਦਾ,ਮੈਨੂੰ ਹਮੇਸ਼ਾਂ ਤਾਜ਼ੀ ਕਿਤਾਬ ਚਾਹੀਦੀ ਹੈ, ਜਵਾਂ ਦੁੱਧ ਵਰਗੀ ਚਿੱਟੀ।
Tertium organum ਭਾਰਤ ਵਿੱਚ ਮਹਿੰਗੀ ਕਿਤਾਬ ਸੀ, ਤੇ ਮੇਰੀ ਤਨਖ਼ਾਹ 70 ਰੁਪਏ ਮਹੀਨਾ ਸੀ, ਇਤਿਫ਼ਾਕ ਦੇਖੋ ਕਿਤਾਬ ਦੀ ਕੀਮਤ ਵੀ 70 ਰੁਪਏ ਈ ਸੀ!ਪਰ ਮੈਂ ਖ਼ਰੀਦ ਲਈ।ਬੁੱਕਸੇਲਰ ਹੈਰਾਨ ਹੋ ਗਿਆ ,ਕਹਿੰਦਾ..ਸਾਡਾ ਤਾਂ ਕੋਈ ਅਮੀਰਜ਼ਾਦਾ ਵੀ ਨਾ ਖ਼ਰੀਦੇ ਇਹਨੂੰ ….ਕਹਿੰਦਾ ਮੈਂ ਪੰਜ ਸਾਲ ਹੋ ਗਏ ਧਰ ਰੱਖੀ ਆ,ਕੋਈ ਗਾਹਕ ਨਹੀਂ ਆਇਆ…ਲੋਕ ਆਉਂਦੇ ਨੇ ਰੇਟ ਦੇਖ ਕੇ ਭੱਜ ਜਾਂਦੇ ਨੇ।ਤੂੰ ਸਾਰਾ ਦਿਨ ਮਿਹਨਤ ਕਰਦਾਂ ਰਾਤੀਂ ਪੜ੍ਹਦਾਂ ਤੂੰ ਕਿਵੇਂ ਖ਼ਰੀਦ ਲਈ?
ਮੈਂ ਕਿਹਾ…ਜ਼ਿੰਦਗ਼ੀ ਵੱਟੇ ਵੀ ਜੇ ਲੈਣੀ ਪਵੇ ਤਾਂ ਮੈਂ ਤਾਂ ਵੀ ਨਾ ਛੱਡਾਂ। ਇਹਦੀ ਪਹਿਲੀ ਲਾਇਨ ਹੀ ਕਾਫ਼ੀ ਹੈ ਮੇਰੇ ਲਈ,ਜੋ ਮਰਜ਼ੀ ਕੀਮਤ ਹੋਵੇ ਲੈਣੀ ਹੀ ਲੈਣੀ ਹੈ।
ਓਸਪੈਂਸਕੀ ਦਾ ਇਹ ਵਾਕ ਪੜ੍ਹ ਕੇ ਮੈਂ ਦੰਗ ਰਹਿ ਗਿਆ—“ਮੇਰਾ ਇਹ ਗ੍ਰੰਥ ਅਰਸਤੂ ਦੇ ਗ੍ਰੰਥ ਤੋਂ ਵੀ ਪਹਿਲਾਂ ਦਾ ਹੈ”।ਉਸਦੇ ਇਸ ਵਾਕ ਨੇ ਮੇਰੇ ਸੀਨੇ ਵਿੱਚ ਗੋਲ਼ੀ ਦਾਗ਼ ਦਿੱਤੀ।
ਬੁੱਕਸੇਲਰ ਦੇ ਹੱਥ ਤੇ ਮੈਂ ਮਹੀਨੇ ਦੀ ਤਨਖ਼ਾਹ ਰੱਖੀ, ਤੁਸੀਂ ਮੰਨਣਾ ਨਹੀਂ ਈਸ਼ ਸੌਦੇ ਕਾਰਨ ਮੇਰਾ ਪੂਰਾ ਮਹੀਨਾ ਫ਼ਾਕਾਕਸ਼ੀ ਚ ਬੀਤਿਆ,ਇਹ ਹੋਣਾ ਹੀ ਸੀ। ਉਹ ਖ਼ੂਬਸੂਰਤ ਮਹੀਨਾ ਮੈਨੂੰ ਹੁਣ ਕਿਹੜਾ ਭੁੱਲਦੈ?ਨਾ ਖਾਣ ਨੂੰ, ਨਾ ਪਹਿਨਣ ਨੂੰ, ਨਾ ਸਿਰ ਤੇ ਛੱਤ।ਕਿਰਾਇਆ ਨਾ ਦਿੱਤਾ ਗਿਆ ਮਕਾਨ ਮਾਲਕ ਨੇ ਬਾਹਰ ਕੱਢ ਦਿੱਤਾ ,ਨੀਲੇ ਆਕਾਸ਼ ਹੇਠ ਮੇਰੇ ਹੱਥ tertium organum ਸੀ, ਮੈਂ ਪੂਰਾ ਖ਼ੁਸ਼ ਸਾਂ, ਸੜਕ ਦੇ ਖੰਬੇ ਦੀ ਲਾਈਟ ਹੇਠ ਬੈਠ ਕੇ ਪੜ੍ਹੀ ਸਾਰੀ…ਇਹੀ ਮੇਰਾ ਇਕਬਾਲੀਆ ਬਿਆਨ ਹੈ, ਇਹ ਕਿਤਾਬ ਮੇਰਾ ਜੀਵਨ ਹੋ ਗਈ। ਇਹ ਕਿਤਾਬ ਇਸ ਕਰਕੇ ਪਿਆਰੀ ਹੈ, ਸੋਹਣੀ ਹੈ ਕਿ ਇਸ ਦੇ ਕਰਤਾ ਓਸਪੈਂਸਕੀ ਨੂੰ ਵੀ ਨਹੀਂ ਪਤਾ ਕਿ ਕੀ ਲਿਖ ਗਿਆ,ਸੂਫ਼ੀ ਇਸਨੂੰ ਖਿਜ਼ਰ ਆਖਦੇ ਹਨ ਜਿਨ੍ਹਾਂ ਭਟਕੇ ਮੁਸਾਫ਼ਰਾਂ ਨੂੰ ਰਸਤਾ ਨਹੀਂ ਮਿਲਦਾ ,ਖ਼ੁਆਜਾ ਖਿਜ਼ਰ ਉਹਨਾਂ ਦੀ ਉਂਗਲ ਫ਼ੜਦਾ ਹੈ।
ਇੱਕ ਧਰਮਗੁਰੁ ਕੁੱਛ ਬੱਚਿਆਂ ਨੂੰ ਸਾਹਸ ਦੇ ਬਾਰੇ ਸਮਝਾ ਰਿਹਾ ਸੀ। ਬੱਚਿਆਂ ਨੇ ਕਿਹਾ : ਕੋਈ ਉਦਾਹਰਣ ਦਿਓ। ਧਰਮਗੁਰੁ ਬੋਲਿਆ : ਮੰਨ ਲਓ, ਇੱਕ ਪਹਾੜੀ ਸਰਾਂ ਦੇ ਇੱਕ ਹੀ ਕਮਰੇ ਚ ਬਾਰਾਂ ਬੱਚੇ ਰੁਕੇ ਹੋਏ ਨੇ। ਸਰਦੀ ਦੀ ਰਾਤ ਹੈ, ਤੇ ਜਦੋਂ ਉਹ ਦਿਨ ਭਰ ਦੇ ਥੱਕੇ ਰਾਤ ਨੂੰ ਸੌਣ ਲਗਦੇ ਨੇ ਤਾਂ ਗਿਆਰਾਂ ਬੱਚੇ ਤਾਂ ਕੰਬਲ ਚ ਲੁੱਕ ਕੇ ਸੌ ਜਾਂਦੇ ਨੇ, ਪਰ ਇੱਕ ਲੜਕਾ ਉਸ ਸਰਦੀ ਦੀ ਰਾਤ ਨੂੰ ਸੌਣ ਤੋਂ ਪਹਿਲਾਂ ਪ੍ਰਾਰਥਨਾ ਕਰਨ ਲਈ ਇੱਕ ਖੁੰਝੇ ਚ ਗੋਡਿਆਂ ਭਾਰ ਬੈਠ ਜਾਂਦਾ। ਇਸ ਨੂੰ ਮੈਂ ਸਾਹਸ ਕਹਿੰਦਾ ਹਾਂ।
ਕੀ ਇਹ ਸਾਹਸ ਨਹੀਂ ਹੈ ?
ਤੇ ਤਦੇ ਇੱਕ ਬੱਚਾ ਉੱਠਿਆ ਤੇ ਬੋਲਿਆ : ਮੰਨ ਲਓ ਉਸੇ ਸਰਾਂ ਚ ਬਾਰਾਂ ਪਾਦਰੀ ਨੇ। ਗਿਆਰਾਂ ਪਾਦਰੀ ਤਾਂ ਪ੍ਰਾਰਥਨਾ ਕਰਨ ਲਈ ਸਰਦ ਰਾਤ ਚ ਠੰਡੇ ਫਰਸ਼ ਤੇ ਗੋਡਿਆਂ ਭਾਰ ਬੈਠ ਗਏ, ਪਰ ਇੱਕ ਪਾਦਰੀ ਕੰਬਲ ਲਪੇਟ ਕੇ ਬਿਸਤਰੇ ਤੇ ਅਰਾਮ ਨਾਲ ਲੇਟ ਗਿਆ। ਕੀ ਇਹ ਵੀ ਸਾਹਸ ਨਹੀਂ ?
ਮੈਨੂੰ ਨਹੀਂ ਪਤਾ ਕਿ ਉਸ ਪਾਦਰੀ ਨੇ ਕੀ ਉੱਤਰ ਦਿੱਤਾ, ਪਰ ਇੱਕ ਗੱਲ ਜ਼ਰੂਰ ਜਾਣਦਾ ਹਾਂ, ਕਿ ਖ਼ੁਦ ਹੋਣ, ਸਵੈ ਹੋਣ ਦੀ ਸ਼ਕਤੀ ਦਾ ਨਾਮ ਹੀ ਸਾਹਸ ਹੈ। ਭੀੜ ਮੁਕਤ ਹੋਣ ਦਾ ਨਾਮ ਹੀ ਸਾਹਸ ਹੈ।
ਸਾਹਸ ਦੇ ਨਾਲ ਸਿਖਾਓ : ਵਿਵੇਕ ਤੇ ਜਾਗਰੂਕਤਾ। ਵਿਵੇਕ ਨਾ ਹੋਵੇ ਤਾਂ ਸਾਹਸ ਖਤਰਨਾਕ ਹੈ। ਇਸਤੋਂ ਬਿਨਾਂ ਸਾਹਸ ਵੀ ਹੰਕਾਰ ਦਾ ਰੂਪ ਲੈ ਲੈਂਦਾ।
ਸਾਹਸ ਸ਼ਕਤੀ ਹੈ, ਵਿਵੇਕ ਅੱਖ ਹੈ। ਸਾਹਸ ਚਲਾਉਂਦਾ ਹੈ, ਵਿਵੇਕ ਦੇਖਦਾ ਹੈ।
ਜੋ ਇਸਤਰੀ ਆਪਣੇ ਇਸਤਰੀ ਧਰਮ ਤੋ ਗੀਰ ਜਾਦੀ ਹੈ, ਉਹ ਇਸਤਰੀ ਆਕਰਸ਼ਕ ਨਹੀ ਰਹਿੰਦੀ। ਅਗਰ ਕੋਈ ਇਸਤਰੀ ਤੁਹਾਡੇ ਪਿਛੇ ਹੀ ਪੈ ਜਾਵੇ ਅਤੇ ਪ੍ਰੇਮ ਦਾ ਨਿਵੇਦਨ ਕਰਨ ਲੱਗੇ ਤਾ ਤੁਸੀਂ ਘਬਰਾ ਜਾਓਗੇ ਅਤੇ ਉਸ ਤੋ ਦੋੜੋਗੇ ਕਿੳਕਿ ਉਹ ਇਸਤਰੀ ਪੁਰਸ਼ ਵਰਗਾ ਵਿਹਾਰ ਕਰ ਰਹੀ ਹੈ । ਉਹ ਇਸ਼ਤਤਰੈਣ ਨਹੀ ਇਸਤਰੀ ਦਾ ਇਸ਼ਤਤਰੈਣ ਹੋਣਾ ਹੀ ਉਸ ਦੀ ਮਾਧੁਰਤਾ ਹੈ | ਉਹ ਸਿਰਫ ਉਡੀਕ ਕਰਦੀ ਹੈ ਤੁਹਾਨੂੰ ਉਕਸਾਉਦੀ ਹੈ ਲੇਕਿਨ ਵਾਰ ਨਹੀ ਕਰਦੀ। ਉਹ ਤੁਹਾਨੂੰ ਬੁਲਾਉਂਦੀ ਹੈ ਲੇਕਿਨ ਚੀਕਦੀ ਨਹੀ। ਉਸ ਦਾ ਬਲਾਵਾ ਵੀ ਬੜਾ ਮੌਨ ਹੈ। ਉਹ ਤੁਹਾਨੂੰ ਸਭ ਤਰਾਂ ਨਾਲ ਘੈਰ ਲੈਂਦੀ ਹੈ ਲੇਕਿਨ ਤੁਹਾਨੂੰ ਪਤਾ ਨਹੀ ਲੱਗਦਾ ਉਸ ਦੀਆ ਜ਼ੰਜੀਰਾ ਬਹੁਤ ਸੂਖਮ ਹਨ ਉਹ ਦਿਖਾਈ ਨਹੀ ਪੈਦਿਆ ਉਹ ਬੜੇ ਸੂਖਮ ਤੇ ਪਤਲੇ ਧਾਗੇ ਨਾਲ ਤੁਹਾਨੂੰ ਸਭ ਪਾਸੇ ਤੋ ਬੰਨ ਲੈਂਦੀ ਹੈ। ਲੇਕਿਨ ਉਸ ਦਾ ਬੰਧਨ ਕਿਤੇ ਦਿਖਾਈ ਨਹੀ ਪੈਦਾ। ਇਸਤਰੀ ਆਪਣੇ ਆਪ ਨੂੰ ਨੀਵਾਂ ਰੱਖਦੀ ਹੈ। ਲੋਕ ਗਲਤ ਸੋਚਦੇ ਹਨ ਕਿ ਪੁਰਸ਼ਾਂ ਨੇ ਇਸਤਰੀਆ ਨੂੰ ਦਾਸੀ ਬਣਾ ਲਿਆ ਨਹੀ, ਇਸਤਰੀ ਦਾਸੀ ਬਣਨ ਦੀ ਇਕ ਕਲਾਂ ਹੈ ਮਗਰ ਤੁਹਾਨੂੰ ਪਤਾ ਨਹੀ ਉਸਦੀ ਕਲਾਂ ਬੜੀ ਮਹਤਵਪੂਰਣ ਹੈ। ਕੋਈ ਪੁਰਸ਼ ਕਿਸੇ ਇਸਤਰੀ ਨੂੰ ਦਾਸੀ ਨਹੀ ਬਣਾਉਦਾ ਦੁਨੀਆਂ ਦੇ ਕਿਸੇ ਵੀ ਕੋਨੇ ਚ ਜਦ ਵੀ ਕੋਈ ਇਸਤਰੀ ਕਿਸੇ ਪੁਰਸ਼ ਦੇ ਪਰੇਮ ਵਿਚ ਪੈਂਦੀ ਹੈ ਤਾ ਤਤਸ਼ਣ ਆਪਣੇ ਆਪ ਨੂੰ ਦਾਸੀ ਬਣਾ ਲੈਂਦੀ ਹੈ, ਕਿਉਂਕਿ ਦਾਸੀ ਹੋਣਾ ਹੀ ਗਹਿਰੀ ਮਾਲਕੀ ਹੈ। ਇਸਤਰੀ ਜੀਵਨ ਦਾ ਰਾਜ ਸਮਝਦੀ ਹੈ। ਇਸਤਰੀ ਆਪਣੇ ਆਪ ਠੂੰ ਨੀਵਾਂ ਰਖਦੀ ਹੈ ਚਰਣਾ ਚ ਰੱਖਦੀ ਹੈ ਅਤੇ ਤੁਸੀ ਦੇਖਿਆ ਹੈ ਕਿ ਜਦ ਵੀ ਕੋਈ ਇਸਤਰੀ ਆਪਣੇ ਨੂੰ ਤੁਹਾਡੇ ਚਰਣਾ ਚ ਰਖ ਦੇਂਦੀ ਹੈ ਤਦ ਆਚਰਨਕ ਤੁਹਾਡੇ ਸਿਰ ਤੇ ਤਾਜ ਦੀ ਤਰਾਂ ਬੈਠ ਜਾਦੀ ਹੈ , ਰਹਿੰਦੀ ਚਰਣਾ ਚ ਹੈ, ਪਹੁੰਚ ਜਾਦੀ ਹੈ ਬਹੁਤ ਗਹਿਰੇ ,ਬਹੁਤ ੳਪਰ । ਤੁਸੀਂ ਚੌਵੀ ਘੰਟੇ ਉਸ ਦਾ ਹੀ ਚਿੰਤਨ ਕਰਨ ਲਗਦੇ ਹੋ ਉਹ ਰਖ ਦੇਂਦੀ ਆਪਣੇ ਆਪ ਨੂੰ ਤੁਹਾਡੇ ਚਰਨਾ ਚ ਤੇ ਤੁਹਾਡਾ ਪਰਛਾਵਾਂ ਬਣ ਜਾਦੀ ਹੈ ਅਤੇ ਤੁਹਾਨੂੰ ਪਤਾ ਵੀ ਲਗਦਾ ਕਿ ਉਹ ਪਰਛਾਵਾਂ ਕਦੋਂ ਤੁਹਾਨੂੰ ਚਲਾਉਣ ਲਗਾ ਅਤੇ ਤੁਸੀਂ ਪਰਛਾਵੇਂ ਦੇ ਇਸਾਰੇ ਤੇ ਚੱਲਣ ਲਗ ਜਾਦੇ ਹੋ । ਇਸਤਰੀ ਕਦੀ ਵੀ ਸਿਧਾ ਇਹ ਨਹੀ ਕਹਿੰਦੀ ਕੀ ਇਹ ਕਰੋ। ਲੇਕਿਨ ਉਹ ਜੋ ਚਾਹੁੰਦੀ ਹੈ ਕਰਵਾ ਲੈਦੀ ਹੈ ਇਹ ਕਦੀ ਨਹੀ ਕਹਿੰਦੀ ਕੀ ਇੰਝ ਹੀ ਹੋਵੇ ਲੇਕਿਨ ਉਹ ਜਿਵੇ ਦਾ ਚਾਹੁੰਦੀ ਹੈ ਤਿਵੇ ਕਰਵਾ ਲੈਂਦੀ ਹੈ ਅਤੇ ਉਸ ਦੀ ਸ਼ਕਤੀ ਇਹੀ ਹੈ ਕਿ ਉਹ ਦਾਸੀ ਹੈ, ਸ਼ਕਤੀ ਉਸ ਦੀ ਇਹੀ ਹੈ ਕਿ ਉਹ ਪਰਛਾਵਾਂ ਹੋ ਗਈ ਹੈ, ਵੱਡੇ ਤੋ ਵੱਡੇ ਸ਼ਕਤੀਸ਼ਾਲੀ ਪੁਰਸ਼ ਵੀ ਇਸਤਰੀ ਦੇ ਪ੍ਰੇਮ ਵਿੱਚ ਪੈ ਜਾਦੇ ਹਨ।
ਜੀਵਨ ਸੰਗੀਤ!
ਇਕ ਨੌ ਜਵਾਨ ਨੇ ਮੈਨੂੰ ਪੁਛਿਆ, ਜੀਵਨ ਵਿਚ ਬਚਾਉਣ ਵਰਗੀ ਕੀ ਚੀਜ ਹੈ ?
ਮੈ ਕਿਹਾ ਖੁਦ ਦੀ ਆਤਮਾ ਅਤੇ ਉਸ ਦਾ ਸੰਗੀਤ! ਜੋ ਉਸ ਨੂੰ ਬਚਾ ਲੈਂਦਾ ਹੈ , ਉਹ ਸਭ ਬਚਾ ਲੈਂਦਾ ਹੈ !
ਇਕ ਬਿਰਧ ਸੰਗੀਤਕਾਰ ਕਿਸੇ ਜੰਗਲ ਵਿਚੋ ਦੀ ਜਾ ਰਹਿਆ ਸੀ ! ਉਸ ਦੇ ਕੋਲ ਬਹੁਤ ਸਾਰੀਆਂ ਸੋਨੇ ਦੀਆ ਅਸ਼ਰਫੀਆ ਸਨ! ਰਾਹ ਚ ਕੁਝ ਡਾਕੂਆ ਨੇ ਉਸ ਨੂੰ ਫੜ ਲਿਆ! ਉਹਨਾ ਨੇ ਉਸ ਦਾ ਸਾਰਾ ਧਨ ਤਾ ਖੋਹ ਹੀ ਲਿਆ, ਨਾਲ ਹੀ ਉਸ ਦਾ ਸਿਤਾਰ ਵੀ ਲੈ ਲਿਆ! ਉਹ ਸੰਗੀਤਕਾਰ ਸਿਤਾਰ ਦਾ ਬੜਾ ਕੁਸ਼ਲ ਵਾਦਕ ਸੀ ! ਉਸ ਬਿਰਧ ਸੰਗੀਤਕਾਰ ਨੇ ਬੜੀ ਨਿਮਰਤਾ ਦੇ ਨਾਲ ਡਾਕੂਆਂ ਨੂੰ ਬੇਨਤੀ ਕੀਤੀ ਕਿ ਮੇਰਾ ਸ਼ਿਤਾਰ ਬਸ ਵਾਪਸ ਕਰ ਦੋ , ਡਾਕੂ ਬਹੁਤ ਹੈਰਾਨ ਹੋਏ ਕਿ ਬਿਰਧ ਇਸ ਅਤਿ ਸਧਾਰਨ ਸ਼ਿਤਾਰ ਵਾਪਸ ਲੈਣ ਦੀ ਹੀ ਕਿਉ ਮੰਗ ਕਰ ਰਹਿਆ ਹੈ? ਫਿਰ ਉਹਨਾਂ ਨੇ ਸੋਚਿਆ ਕਿ ਇਹ ਵਾਜਾ ਉਹਨੇ ਦੇ ਕਿਸੇ ਕੰਮ ਨਹੀ ਅਤੇ ਉਹਨਾਂ ਨੇ ਸ਼ਿਤਾਰ ਬਿਰਧ ਨੂੰ ਵਾਪਸ ਕਰ ਦਿੱਤਾ ! ਬਿਰਧ ਸ਼ਿਤਾਰ ਵਾਪਸ ਪਾ ਕੇ ਨੱਚਣ ਲਗ ਪਿਆ ਅਤੇ ਉਸ ਨੇ ਉਥੇ ਹੀ ਬੈਠ ਕੇ ਸ਼ਿਤਾਰ ਵਜਾਉਣਾ ਸੁਰੂ ਕਰ ਦਿਤਾ !
ਮੱਸਿਆ ਦੀ ਰਾਤ ਸੀ , ਸੁੰਨ ਸਾਨ ਜੰਗਲ ਸੀ , ਉਸ ਪੂਰਣ ਅੰਧਕਾਰ ਅਤੇ ਸ਼ਾਂਤ ਦਿਸਾ ਚ ਉਸ ਦੀ ਸ਼ਿਤਾਰ ਦੇ ਸੁਰ ਆਲੋਕੀਕ ਹੋ ਕੇ ਗੂੰਜਣ ਲਗੇ!
ਸੁਰੂ ਚ ਤਾ ਡਾਕੂ ਉਪਰਲੇ ਮਨ ਤੋ ਸੁਣਦੇ ਰਹੇ ! ਫਿਰ ਉਹਨਾਂ ਦੀਆ ਅੱਖਾਂ ਚ ਵੀ ਨਰਮੀ ਆ ਗਈ! ਉਹਨਾਂ ਦਾ ਚਿੱਤ ਵੀ ਸੰਗੀਤ ਦੀ ਰਸ ਧਾਰ ਵਿਚ ਵਹਿਣ ਲੱਗਾ! ਅੰਤ ਉਹ ਭਾਵਕ ਹੋ ਕੇ ਉਸ ਬਿਰਧ ਸ਼ੰਗੀਤਕਾਰ ਦੇ ਪੈਰਾ ਚ ਡਿੱਗ ਪਏ! ਉਹਨਾਂ ਨੇ ਉਸ ਦਾ ਸਾਰਾ ਧਨ ਵਾਪਸ ਕਰ ਦਿਤਾ ! ਇਹੀ ਨਹੀ ਉਹ ਉਸ ਨੂੰ ਹੋਰ ਵੀ ਧਨ ਭੇਟ ਕਰ ਕੇ ਵਣ ਦੇ ਬਾਹਰ ਸੁਰੱਖਿਅਤ ਥਾ ਤੇ ਛੱਡ ਗਏ!
ਕੀ ਇੰਝ ਦੀ ਸਥਿਤੀ ਹਰ ਇਕ ਮਨੁੱਖ ਦੀ ਨਹੀ ਹੈ ? ਅਤੇ ਕੀ ਹਰ ਵਿਅਕਤੀ ਰਹ ਦਿਨ ਲੁਟਿਆ ਨਹੀ ਜਾ ਰਹੀਆਂ ਹੈ ? ਪਰ ਕਿੰਨੇ ਹਨ ਜੋ ਕਿ ਸੰਪਤੀ ਨਹੀ , ਖੁਦ ਦੇ ਸੰਗੀਤ ਅਤੇ ਉਸ ਸ਼ਿਤਾਰ ਨੂੰ ਬਚਾ ਲੈਣ ਦਾ ਵਿਚਾਰ ਕਰ ਰਹੇ ਹਨ?
ਸਭ ਛਡੋ ਅਤੇ ਖੁਦ ਦੇ ਸੰਗੀਤ ਨੂੰ ਬਚਾਓ ਅਤੇ ਸ਼ਿਤਾਰ ਨੂੰ ਜਿਸ ਤੋ ਜੀਵਨ
ਸੰਗੀਤ ਪੈਦਾ ਹੋ ਰਹਿਆ ਹੈ ! ਜਿਹਨਾਂ ਨੂੰ ਥੋੜੀ ਵੀ ਸਮਝ ਹੈ , ਉਹ ਇਹੀ ਕਰਦੇ ਹਨ, ਅਤੇ ਜੋ ਇਹ ਨਹੀ ਕਰ ਪਾੳਦੇ ਉਹ ਸੰਸਾਰ ਭਰ ਦੀ ਸੰਪਤੀ ਵੀ ਪਾ ਲੈਣ ਉਸ ਦਾ ਕੋਈ ਮੁੱਲ ਨਹੀ , ਯਾਦ ਰਹੇ ਕਿ ਖੁਦ ਦੇ ਸੰਗੀਤ ਤੋ ਵੱਡੀ ਕੋਈ ਵੀ ਸੰਪਤੀ ਨਹੀ ਹੈ !
ਓਸ਼ੋ !
ਪੰਧ ਕੇ ਪਰਦੀਪ!
ਪੁਰਸ਼ ਦੋ ਗੁਣਾ ਜਿਆਦਾ ਪਾਗਲ ਹੁੰਦੇ ਹਨ, ਇਸਤਰੀਆਂ ਦੇ ਮੁਕਾਬਲੇ, ਇਹ ਤੁਹਾਨੂੰ ਪਤਾ ਹੈ ? ਅਤੇ ਪੁਰਸ਼ ਦੋ ਗੁਣਾ ਜਿਆਦਾ ਆਤਮਹੱਤਿਆ ਕਰਦੇ ਹਨ, ਇਸਤਰੀਆਂ ਦੇ ਮੁਕਾਬਲੇ, ਇਹ ਤੁਹਾਨੂੰ ਪਤਾ ਹੈ ?
ਮਨੋਵਿਗਿਆਨਕ ਕਹਿੰਦੇ ਹਨ ਕਾਰਣ ਕੀ ਹੋਵੇਗਾ , ਇੰਨੇ ਜਿਆਦਾ ਫਰਕ ਦਾ ? ਕਾਰਣ ਸਿਰਫ ਇਹੀ ਹੈ , ਇਸਤਰੀ ਅੱਜ ਵੀ ਰੋਣਾ ਭੁੱਲ ਨਹੀ ਗਈ ਹੈ ? ਥੋੜਾ ਬਹੁਤਾ ਰੋ ਲੈਂਦੀ ਹੈ , ਅਤੇ ਹਲਕੀ ਹੋ ਜਾਦੀ ਹੈ ! ਉਹਦੇ ਰੋਣ ਵਿੱਚ ਕੋਈ ਬਹੁਤਾ ਅਧਿਆਤਮ ਨਹੀ ਹੈ , ਛੋਟੀਆਂ ਛੋਟੀਆਂ ਗੱਲਾ ਵਿੱਚ ਵੀ ਰੋਂਦੀ ਰਹਿੰਦੀ ਹੈ, ਮਗਰ ਫਿਰ ਵੀ ਤਾ ਹਲਕਾ ਹੋ ਹੀ ਜਾਦੀ ਹੈ ! ਕਾਸ਼ ! ਉਸਦੇ ਹੰਝੂਆਂ ਨੂੰ ਠੀਕ ਦਿਸਾ ਮਿਲ ਜਾਏ, ਤਾ ਉਹ ਹਲਕੀ ਹੀ ਨਾ ਹੋਵੇ ਉਸ ਨੂੰ ਖੰਭ ਵੀ ਲੱਗ ਜਾਣ!
ਪੁਰਸ਼ ਨੂੰ ਰੋਣਾ ਸਿੱਖਣਾ ਹੀ ਪਵੇਗਾ ! ਅਤੇ ਗਲਤ ਤੁਹਾਨੂੰ ਸਮਝਾਇਆ ਗਿਆ ਹੈ ਕਿ ਰੋਣਾ ਨਾ , ਤੂੰ ਪੁਰਸ਼ ਹੈ ! ਕਿਉਕਿ ਕੁਦਰਤ ਨੇ ਕੋਈ ਭੇਦ ਨਹੀ ਕੀਤਾ ਹੈ ! ਜਿਵੇ ਹੰਝੂਆਂ ਦੀਆ ਗੰਰਥਇਆ ਇਸਤਰੀ ਦੀਆ ਅੱਖਾ ਵਿੱਚ ਹਨ, ਉੰਝ ਹੀ ਹੰਝੂਆਂ ਦੀਆ ਗੰਰਥਇਆ ਪੁਰਸ਼ ਦੀਆ ਅੱਖਾ ਵਿੱਚ ਹਨ, ਇਸ ਲਈ ਕੁਦਰਤ ਨੇ ਤਾ ਬਿਲਕੁਲ ਕੋਈ ਭੇਦ ਨਹੀ ਕੀਤਾ ਹੈ ! ਪੁਰਸ਼ ਦੀਆ ਅੱਖਾ ਵੀ ਉੰਝ ਹੀ ਰੋਣ ਨੂੰ ਬਣੀਆ ਹਨ , ਜਿਵੇ ਇਸਤਰੀ ਦੀਆ !
ਇਸ ਸੰਬੰਧ ਵਿੱਚ ਕੋਈ ਭੇਦ ਨਹੀ ਹੈ ! ਇਸਤਰੀ ਰੋ ਲੈਂਦੀ ਹੈ ਤਾ ਭਾਰ ਉੱਤਰ ਜਾਦਾ ਹੈ ! ਮਗਰ ਭਾਰ ਵੀ ਉਤਾਰਨ ਦਾ ਕੰਮ ਹੀ ਲਿਆ ਇੰਨੀ ਮਹੱਤਵਪੂਰਨ ਘਟਨਾ ਨਾਲ, ਹੰਝੂਆਂ ਨਾਲ, ਤਾ ਕੁਝ ਜਿਆਦਾ ਕੰਮ ਨਹੀ ਲਿਆ! ਹੰਝੂ ਤਾ ਪਰਮਾਤਮਾ ਦੇ ਵੱਲ ਇਸਾਰਾ ਬਣ ਸਕਦੇ ਹਨ! ਸ਼ੂਦਰ ਦੇ ਲਈ ਨਾ ਰੋਣਾ , ਵਿਰਾਟ ਦੇ ਲਈ ਰੋਵੋ ! ਅਤੇ ਕੰਜੂਸੀ ਨਾ ਕਰੋ , ਅਤੇ ਛੁਪਾਓ ਨਾ ਹੰਝੂਆਂ ਨੂੰ ! ਤੁਹਾਡੇ ਕੋਲ ਹਿਰਦੇ ਹੈ , ਇਸ ਵਿੱਚ ਕੁੱਝ ਅਪਮਾਨ ਨਹੀ ਹੈ , ਸਨਮਾਨ ਹੈ…….