ਸਾਡੀ ਤਾਂ ਬੀਬੀ ਲਾਡਲੀ ਅੱਧੀ ਰਾਤ ਮੰਗੇ ਖੀਰ
ਬੀਬੀ ਦਾ ਬਾਬਲ ਐਂ ਬੈਠਾ ਜਿਵੇਂ ਰਾਜਿਆਂ ਅੱਗੇ ਬਜੀਰ
ਲਾੜਾ ਲਾਡਲਾ ਭੈਣੋਂ ਨੀ ਅੱਧੀ ਰਾਤ ਮੰਗੇ ਲੱਡੂ
ਲਾੜੇ ਦਾ ਬਾਪੂ ਐਂ ਬੈਠਾ ਜਿਵੇਂ ਟੋਭੇ ਕਿਨਾਰੇ ਡੱਡੂ
ਲਾੜਾ ਲਾਡਲਾ ਨੀ ਅੱਧੀ ਰਾਤ ਮੰਗੇ ਪਿੱਛ
ਲਾੜੇ ਦਾ ਬਾਪੂ ਐਂ ਬੈਠਾ ਜਿਵੇਂ ਕਿੱਲੇ ਬੰਨ੍ਹਿਆ ਰਿੱਛ
ਲਾੜਾ ਲਾਡਲਾ ਨੀ ਰੋਟੀ ਖਾ ਕੇ ਮੰਗੇ ਖੋਪਾ
ਲਾੜੇ ਦਾ ਬਾਪੂ ਐਂ ਬੈਠਾ ਜਿਵੇਂ ਕਿੱਲੇ ਬੰਨ੍ਹਿਆ ਝੋਟਾ
punjabi funny sithniyan
ਕੁੜਮਾਂ ਬੇ ਤੂੰ ਸਨੀ ਦੇ ਢਈਏ ਦਿਆ ਮਾਰਿਆ
ਕਾਲੇ ਮਾਹਾਂ ਦਾ ਕਰ ਲੈ ਤੂੰ ਦਾਨ ਬੇ
ਮਾਂਹ ਤਾਂ ਬੀਬੀ ਮਹਿੰਗੇ ਮੁੱਲ ਮਿਲਦੇ
ਨੀ ਮੈਂ ਜੋਰੂ ਦਾ ਕਰ ਦਿਆ ਦਾਨ ਨੀ
ਕੁੜਮਾਂ ਬੇ ਤੂੰ ਸਾੜ੍ਹਸਤੀ ਦਿਆ ਮਾਰਿਆ ਬੇ
ਕਾਲਾ ਕੱਪੜਾ ਤਾਂ ਕਰ ਲੈ ਤੂੰ ਦਾਨ ਬੇ
ਕਾਲੇ ਕੱਪੜੇ ਦਾ ਬੀਬੀ ਕੱਛਾ ਸਮਾਮਾਂਗੇ
ਮੈਂ ਜੋਰੂ ਦਾ ਕਰ ਦਿਆ ਦਾਨ ਨੀ
ਕੁੜਮਾਂ ਬੇ ਤੂੰ ਕਿਹੜੇ ਗਰੋਹ ਦਾ ਜੰਮਿਆ ਬੇ
ਤੂੰ ਤੁਰਦੈਂ ਝੋਲੇ ਖਾ ਖਾ ਕੇ
ਬੀਬੀ ਨੀ ਮੈਂ ਤਾਂ ਜੰਮਿਆ ਸਰਪ ਗਰੋਹ ਦਾ
ਤਾਹੀਂ ਤੁਰਦਾਂ ਬੋਲੇ ਖਾ ਖਾ ਕੇ
ਲਾੜੇ ਦਾ ਬਾਪੂ ਭਲਮਾਨ ਸੁਣੀਦਾ
ਨੀ ਉਹ ਮੁੰਗਲੀਆਂ ਫੇਰੇ
ਪਾਵੇ ਲੰਗੋਟੀ ਤੇਲ ਝੱਸੇ ਪਿੰਡੇ ਨੂੰ
ਨੀ ਖਾਂਦਾ ਤਿੱਤਰ ਬਟੇਰੇ
ਢਾਹ ‘ਲੀ ਨੀ ਉਹਨੇ ਲਾੜੇ ਦੀ ਬੇਬੇ
ਨੀ ਖਲਕਤ ਜੁੜ ‘ਗੀ ਚੁਫੇਰੇ
ਲਾੜਾ ਡੁਸਕੀਂ ਰੋਵੇ ਨਾਲੇ ਸਮਝਾਵੇ
ਬਾਪੂ ਤੈਂ ਏਹਦੇ ਨਾਲ ਲਏ ਸੀ ਫੇਰੇ
ਕੁੜਮਾ ਤੂੰ ਝੋਟੇ ਦਾ ਝੂਟਾ
ਪਾਟਣ ਤੇ ਆਇਆ ਲੰਗੋਟਾ
ਮਾਰੋ ਤੇੜ ਤੇ ਟਕਾਮਾਂ ਸੋਟਾ
ਏਹਨੂੰ ਸਰਮ ਦਾ ਭੋਰਾ ਨਾ
ਜੋਰੋ ਭੱਜ ਗੀ ਨਾਲ ਮਰਾਸੀ
ਏਹਨੂੰ ਕੋਈ ਝੋਰਾ ਨਾ
ਸਾਡਾ ਕੁੜਮ ਦੈਂਗੜੇ ਵਰਗਾ
ਇਹਤੋਂ ਚੱਕੀ ਪਸਾਮਾਂਗੇ
ਸਾਡਾ ਕੁੜਮ ਬਹਿੜਕੇ ਵਰਗਾ
ਏਹਤੋਂ ਗਾਹ ਜੁੜਵਾਮਾਂਗੇ
ਸਾਡਾ ਕੁੜਮ ਘੋਟਣੇ ਵਰਗਾ
ਇਹਤੋਂ ਸਾਗ ਘਟਾਮਾਂਗੇ
ਸਾਡਾ ਕੁੜਮ ਬਛੇਰੇ ਵਰਗਾ
ਏਹਤੋਂ ਘਾਣੀ ਕਢਾਮਾਂਗੇ
ਤੇਰੇ ਬੇ ਅਸੀਂ ਰੂਪ ਦੀ ਜੀਜਾ
ਵੇ ਕੋਈ ਮਾਲਾ ਲਈਏ ਵੇ ਪਰੋ
ਵਿਚ ਪਰੋਈਏ ਬੈਟਰੀ
ਜੀਹਦਾ ਮਹਿਲਾਂ ਚਾਨਣ
ਤੇ ਅਨਤੋਂ ਪਿਆਰਿਆ ਬੇ-ਹੋ
ਦੋ ਖਰਬੂਜੇ ਬਾਰਾਂ ਫਾੜੀਏ
ਕੋਈ ਮਿੱਠੇ ਉਹਨਾਂ ਦੇ ਬੀ
ਜੇ ਤੂੰ ਪੁੱਤ ਬਜੀਰ ਦਾ
ਸਾਡੀ ਭੈਣ ਰਾਜੇ ਦੀ
ਬੇ ਜੀਜਾ ਮੇਰਿਆ ਬੇ-ਧੀ
ਜੁੱਤੀ ਤਾਂ ਜੀਜਾ ਤੇਰੀ ਕੱਢਮੀਂ
ਵੇ ਕੋਈ ਵਿਚ ਤਿੱਲੇ ਦੀ ਤਾਰ
ਜੇ ਤੂੰ ਪੜ੍ਹਿਆ ਫਾਰਸੀ
ਮੇਰੀ ਭੈਣ ਕਸੀਦੇ
ਵੇ ਸਮਝ ਗਿਆਨੀਆ ਬੇ ਕਾਰ
ਡੱਬੀ ਵੀ ਜੀਜਾ ਕੰਚ ਦੀ
ਵੇ ਕੋਈ ਵਿਚ ਸੋਨੇ ਦੀ ਡਲੀ
ਜੀਜਾ ਤੂੰ ਤਾਂ ਫੁੱਲ ਗੁਲਾਬ ਦਾ
ਸਾਡੀ ਭੈਣ ਚੰਬੇ ਦੀ
ਵੇ ਅੱਜ ਦਿਨ ਖੁਸ਼ੀ ਦਾ ਵੇ-ਡਲੀ
ਉਚਾ ਬੁਰਜ ਲਾਹੌਰ ਦਾ
ਵੇ ਮੈਂ ਖੜੀ ਸੁਕਾਮਾਂ ਕੇਸ
ਰੋਂਦੀ ਭੈਣ ਨੂੰ ਲੈ ਚੱਲਿਆ
ਕੋਈ ਸਾਡੀ ਨਾ ਜਾਂਦੀ
ਵੇ ਜੀਜਾ ਮੇਰਿਆ ਵੇ-ਪੇਸ਼
ਤੜਕੇ ਦੀ ਮੈਂ ਡੀਕਦੀ ਜੀਜਾ ਵੇ
ਵੇ ਤੂੰ ਆਇਉਂ ਪਿਛਲੀ ਵੇ ਰਾਤ
ਤੈਂ ਕਿੱਥੇ ਭੈਣਾਂ ਬੇਚੀਆਂ
ਵੇ ਦੱਲੀ ਮਾਂ ਦਿਆ ਸਰਬਣਾ
ਕੋਈ ਕਿੱਥੇ ਭਰੀ ਬੇ-ਜੁਗਾਤ