ਦਿਲ ਵਿੱਚ ਵੱਸਦੇ ਸੱਜਣਾ
ਕਿਉਂ ਰਹਿੰਦਾ ਏ ਅੱਖੀਆਂ ਤੋਂ ਦੂਰ
punjabi shayari love
ਨੀਂਦ ਚੈਨ ਸਭ ਖੋਹ ਗਿਆ
ਕਾਹਦਾ ਇਸ਼ਕ ਤੇਰੇ ਨਾਲ ਹੋ ਗਿਆ
ਇਸ਼ਕ ਦਾ ਕੀ ਨਜ਼ਾਰਾ ਏ
ਏ ਗੁਨਾਹ ਤੇ ਜਾਨੋ ਪਿਆਰਾ ਏ
ਮੇਰੇ ਕਦਮੀ ਜੰਨੱਤ ਆਣ ਡਿੱਗੀ
ਤੂੰ ਸੁਪਨੇ ‘ਚ ਫੜਿਆ ਜਦ ਹੱਥ ਮੇਰਾ
ਪਤਾ ਨਹੀਂ ਕਿਹੋ ਜਿਹਾ ਰਿਸ਼ਤਾ ਏ ਨਾਲ ਤੇਰੇ
ਤੈਨੂੰ ਪਾਉਣ ਦੀ ਖਵਾਹਿਸ਼ ਵੀ ਕੁਝ ਜ਼ਿਆਦਾ ਨਹੀਂ
ਤੈਨੂੰ ਖੋਹਣ ਤੋਂ ਵੀ ਬੇਹੱਦ ਡਰਦੇ ਹਾਂ
ਤੂੰ ਰਹੇ ਨਜ਼ਰਾਂ ਦੇ ਸਾਹਮਣੇ ਇਬਾਦਤ ਕਰਦਾ ਰਹੇ ਤੇਰੀ
ਦਿਲ ਹੱਟਦਾ ਨਹੀਂ ਪਿੱਛੇ ਰੋਕਾਂ ਟੋਕਾਂ ਦੇ ਨਾਲ
ਅਲੱਗ ਜਿਹਾ ਰਿਸ਼ਤਾ ਏ ਦੁਨੀਆਂ ਤੋਂ ਸਾਡਾ
ਐਵੇਂ ਤੁਲਨਾ ਨਾ ਕਰਿਆ ਕਰ ਲੋਕਾਂ ਦੇ ਨਾਲ
ਗੱਲ ਕਰਨੀ ਵੀ ਏ ਨਾਲੇ ਬੋਲਦਾ ਵੀ ਨਹੀਂ
ਕਿਉਂ ਜਿੰਦ ਮੇਰੀ ਨੂੰ ਤੜਫਾਉਦਾ ਏ
ਤੂੰ ਛੱਡਣਾ ਵੀ ਨਹੀਂ ਮੈਨੂੰ ਰੱਖਣਾ ਵੀ ਨਹੀਂ
ਫਿਰ ਦੱਸ ਸੱਜਣਾ ਕੀ ਚਾਹੁੰਦਾ ਏ
ਲੱਗਦਾ ਨਾਂ ਮੇਰਾ ਕਿਤੇ ਅੱਜਕੱਲ ਦਿਲ
ਜ਼ਰਾ ਚੈਨ ਵੀ ਨਾ ਚੰਦਰਾ ਪਾਉਂਦਾ ਏ
ਇੱਕ ਚੰਨ ਜਿਹਾ ਸੱਜਣ ਏ ਦਿੱਤਾ ਰੱਬ ਨੇ
ਦਿਨ ਰਾਤ ਜੋ ਯਾਦ ਬਸ ਆਉਂਦਾ ਏ
ਅੱਜ ਪਿਆਰ ਦੇ ਇਕੱਠ ਵਿੱਚ ਮੇਰਾ ਜ਼ਿਕਰ ਹੈ
ਮੈਨੂੰ ਅਜੇ ਵੀ ਯਾਦ ਹੈ ਇਹ ਰੱਬ ਦਾ ਸ਼ੁਕਰ ਹੈ
ਬੁੱਲ ਤਾਂ ਮੇਰੇ ਨੇ ਪਰ ਉਹਨਾਂ ਤੇ ਮੁਸਕਾਨ ਤੇਰੀ ਕਿਉਂ ਹੈ
ਲਫਜ਼ ਤਾਂ ਮੇਰੇ ਨੇਂ ਪਰ ਉਹਨਾਂ ਵਿੱਚ ਗੱਲਾਂ ਤੇਰੀਆਂ ਕਿਉਂ ਨੇ
ਧੜਕਣਾਂ ਨੂੰ ਕੁੱਝ ਤਾਂ ਕਾਬੂ ਵਿੱਚ ਰੱਖ ਦਿਲਾ
ਹਾਲੇ ਤਾਂ ਸਿਰਫ਼ ਪਲਕਾਂ ਝੁਕਾਈਆਂ ਨੇਂ
ਮੁਸਕੁਰਾਓਣਾ ਅਜੇ ਬਾਕੀ ਏ
ਹੁਣ ਰਹਿਣ ਵੀ ਦੇ ਦਿਲਾ ਕਦੇ ਖ਼ਤਮ ਨੀ ਹੁੰਦੀ
ਇਹ ਮੁਹੱਬਤ ਏ ਬੱਸ ਸ਼ੁਰੂ ਹੁੰਦੀ ਆ