ਪਿਛਲੇ ਹਫ਼ਤੇ ਬਲਦੇਵ ਪਟਵਾਰੀ ਨੂੰ ਇੱਕ ਟੀਮ ਨੇ ਛਾਪਾ ਮਾਰ ਕੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਸੀ। ਪਰ ਉਹ ਦੋ- ਕੁ ਦਿਨਾਂ ਮਗਰੋਂ ਹੀ ਮੁੜ ਡਿਊਟੀ ‘ਤੇ ਹਾਜਰ ਹੋ ਗਿਆ। ਓਹਨੂੰ ਦਫਤਰ ਵਿੱਚ ਟੌਹਰ ਨਾਲ਼ ਬੈਠਿਆਂ ਦੇਖ ਕੇ ਮੱਘਰ ਨੰਬਰਦਾਰ ਕਹਿਣ ਲੱਗਾ,
” ਵਾਹ ਪਟਵਾਰੀ ਸਾਹਿਬ!! ਆਹ ਤਾਂ ਮੇਰੀਆਂ ਅੱਖਾਂ ਨੂੰ ਯਕੀਨ ਨੀਂ ਆ ਰਿਹਾ , ਏਹੋ ਜਾ ਕਿਹੜਾ ਮੰਤਰ ਮਾਰ ਕੇ ਤੁਸੀਂ ਐਨੇ ਕਸੂਤੇ ਜਾਲ ‘ਚੋਂ ਨਿਕਲ ਆਏ ? “
ਇਹ ਸੁਣ ਕੇ ਬਲਦੇਵ ਪਟਵਾਰੀ ਦਾੜ੍ਹੀ ਖੁਰਕਦਾ ਬੋਲਿਆ,
” ਓ ਭਰਾਵਾਂ!! ਤੈਨੂੰ ਤਾਂ ਪਤੈ ਹੀ ਐ !! ਜਿਵੇਂ ਲੋਹਾ ਨੂੰ ਲੋਹੇ ਕੱਟਦਾ ਓਵੇਂ ਰਿਸ਼ਵਤ ਨੂੰ ਰਿਸ਼ਵਤ ਕੱਟਦੀ ਐ !! ਓਨ੍ਹਾ ਨੇ ਮੈਨੂੰ ਦਸ ਹਜ਼ਾਰ ਰੂਪੈ ਲੈਂਦੇ ਹੋਏ ਫੜਿਆ ਸੀ ਅਤੇ ਆਪਾਂ ਵੀਹ ਹਜ਼ਾਰ ਰੂਪੈ ਦੇ ਕੇ ਛੁੱਟ ਗਏ !! “
ਮਾਸਟਰ ਸੁਖਵਿੰਦਰ ਦਾਨਗੜ੍ਹ