ਮੇਰੀ ਦਾਦੀ ਅਨਪੜ ਸੀ, ਗੁਰਮੁੱਖੀ ਪੜ ਨਹੀ ਸਕਦੀ ਸੀ ।ਸੁਣ ਸੁਣ ਕੇ ੳਸਨੂੰ ਗੁਰਬਾਣੀ ਦੀਆ ਕੁਝ ਸਤਰਾ ਯਾਦ ਸਨ। ਉਹ ਜਪੁਜੀ ਸਾਹਿਬ ਪੜਦੀ ਪੜਦੀ, ਜਾਪੁ ਸਾਹਿਬ ਸੁਰੂ ਕਰ ਦਿੰਦੀ ਤੇ ਜਾਪੁ ਸਾਹਿਬ ਤੋ ਹਨੂੰਮਾਨ ਚਲੀਸਾ ਤੇ ਹਨੂੰਮਾਨ ਚਲੀਸਾ ਤੋ ਤਾਤੀ ਬਾ ਨਾ ਲਗਈ ਕਹਿੰਦੀ ਰਾਮ ਰਾਮ ਸ਼ੁਰੂ ਕਰ ਦਿੰਦੀ ।
ਕੀ ਮੇਰੀ ਦਾਦੀ ਨੂੰ ਸ਼ੁੱਧ ਬਾਣੀ ਨਾ ਪੜਣ ਦੀ ਸਜਾ ਮਿਲਣੀ ਚਾਹੀਦੀ ਸੀ? ਕਿਉਕੀ ਸ਼ੁੱਧ ਬਾਣੀ ਪੜਨਾ ਬਹੁਤ ਜਰੂਰੀ ਹੈ, ਬਿੰਦੀ ਜਾ ਵਿਸ਼ਰਾਮ ਨਾਲ ਹੀ ਅਰਥ ਬਦਲ ਜਾਂਦੇ ਨੇ, ਭਾਵ ਬਦਲ ਜਾਂਦੇ ਨੇ ।
ਮੈਨੂੰ ਹਲੇ ਵੀ ਯਾਦ ਜਦੋ ਮੇਰੀ ਬੇਟੀ ਨੇ ਬੋਲਣਾ ਸ਼ੁਰੂ ਕੀਤਾ ਉਹ ਪਾਪਾ ਨਹੀ ਕਾਪਾ ਕਹਿੰਦੀ ਸੀ ਉਸਦੇ ਮੂੰਹੋ ਕਾਪਾ ਸੁਨਣਾ ਹੀ ਬੜਾ ਅਚਰਜ਼ ਲੱਗਦਾ ਸੀ ….ਹੋਲੀ ਹੋਲੀ ਉਸਦੀ ਬੁੱਧੀ ਵਿਕਸਤ ਹੁੰਦੀ ਗਈ ਉਹ ਪਾਪਾ ਕਹਿਣ ਲੱਗ ਪਈ, ਮਮ ਤੋ ਪਾਣੀ ਤੇ ਪਹੁੰਚ ਗਈ ਫੂ ਫਾਏ ਤੋ ਫਵਾਰੇ ਤੇ ਪਹੁੰਚ ਗਈ।
ਅੱਜ ਸਾਡੀ ਸਮੱਸਿਆ ਕੀ ਹੈ, ਅਸੀ ਕਹਿੰਦੇ ਹਾਂ ਭਾਵਨਾ ਨਾਲ ਵਾਹਿਗੁਰੂ ਕਹੋ ਤੇ ਸਹੀ, ਭਾਵਨਾ ਨਾਲ ਪਾਠ ਕਰੋ ਤੇ ਸਹੀ ਵਾਹਿਗੁਰੂ ਭਾਵਨਾ ਦੀ ਕਦਰ ਕਰਦਾ ਹੈ …ਪਰ ਅਸੀ ਵਿਆਕਰਣ ਉਲਝੇ ਡਾਂਟ ਡਾਂਟ ਕੇ ਉਸਦੇ ਤੁਰਣ ਦਾ ਅਨੰਦ ਮਾਰ ਦਿੰਦੇ ਹਾਂ …. ਸਮਝਦਾਰੋ, ਨੰਨੇ ਨੰਨੇ ਕਦਮਾ ਨੂੰ ਸਹਾਰਾ ਦੇ ਕੇ ਭੱਜਣ ਦੇ ਯੋਗ ਬਨਾਉ ।ਸਾਬਾਸ਼ੀ ਦੇ ਕੇ, ਨਾਲ ਨਾਲ ਗਲਤੀ ਦੱਸ ਕੇ ਅੱਗੇ ਵਧਾਉ ……ਕਿਤੇ ਇਹ ਨਾ ਹੋਵੇ ਵਿਆਕਰਣ ਦੇ ਸਖਤ ਨੇਮ ਉਸਦੀ ਭਾਵਨਾ ਦੇ ਖੰਭ ਨਾ ਕੱਟ ਦੇਵੇ ।
ਅਗਿਆਤ