ਅਲੱਗ ਹੁੰਦੀ ਹੈ ਭਾਸ਼ਾ ਭਾਸ਼ਣਾਂ ਦੀ
ਪਰ ਰੋਦੀਆਂ ਮਾਵਾਂ ਤੇ ਭੈਣਾਂ ਦੀ ਭਾਸ਼ਾ ਇੱਕ ਹੁੰਦੀ ਹੈ
ਅਲੱਗ ਹੁੰਦੀ ਹੈ ਭਾਸ਼ਾ, ਭਰੀ ਮਰਦਮਸ਼ਮਾਰੀ ਦੇ ਰਜਿਸਟਰ ਦੀ
ਘਰਾਂ ਚੋਂ ਉਠਦਿਆਂ ਵੈਣਾਂ ਦੀ ਭਾਸ਼ਾ ਇੱਕ ਹੁੰਦੀ ਹੈ
sidhu moose wala song
ਖੋਹ ਕੇ ਸਕਿਓਰਟੀਆਂ ਵਾਜਾ ਵਿੱਚ ਜਹਾਨ ਵਜਾਤਾ।
ਥੋਡੀਆਂ ਰਾਜਨੀਤੀਆਂ ਨੇ ਮਾਂ ਦਾ ਹੀਰਾ ਪੁੱਤ ਮਰਵਾਤਾ
ਨਫਰਤਾਂ ਦੀਆਂ ਗੋਲੀਆਂ,
ਪਾੜ ਜਾਂਦੀਆ ਵੱਖੀਆਂ ਨੂੰ,
ਕਿੱਥੇ ਲੁਕਾ ਕੇ ਰੱਖਣ ਮਾਵਾਂ,
ਪੁੱਤਾਂ ਦੀਆਂ ਤਰੱਕੀਆਂ ਨੂੰ,
ਨਾ ਪੁੱਤ ਦੀ ਹੋਈ ਰੀਸ ਕਿਸੇ ਤੋਂ
ਨਾ ਪਿਉ ਦੀ ਕਾਪੀ ਹੋਣੀ ਆ,
ਸਿਵਿਆਂ ਨੂੰ ਜਾਂਦੇ ਦੱਸੋ ਕਿਸੇ ਨੇ
ਕਦੇ ਮਾਰੀ ਥਾਪੀ ਹੋਣੀ ਆ?
ਤੇਰੇ ਸਿਰ ਤੋਂ ਸੀ ਪੁੱਤਰਾ ਮੈਂ ਪਾਣੀ ਵਾਰਨਾ
ਤੇਰੇ ਪੁੱਤ ਨੂੰ ਖਿਡਾਉਣਾ ਮੇਰੀ ਰੀਝ ਰਹਿ ਗਈ
ਸਿਹਰਾ ਨਹੀਓ ਸਿਰ ਤੇ ਕਫ਼ਨ ਪੈ ਗਿਆ
ਤੈਨੂੰ ਪੁੱਤਰਾ ਵਿਆਹ ਕੇ ਅੱਜ ਮੌਤ ਲੇ ਗਈ
ਫੇਲ ਬੰਦੇ ਨੂੰ ਮਖੌਲ ਨਹੀਂ ਛੱਡਦੇ ਤੇ
ਕਾਮਯਾਬ ਨੂੰ ਪਿਸਤੌਲ
ਲੱਗੀ ਹੋਸ਼ੋਰ ਏ-ਕਾਂਵਾਂ ਦੀ
ਦੁਨੀਆਂ ਤੋਂ ਪੁੱਤ ਤੁਰ ਗਏ
ਰੂਹ ਕੰਬ ਗਈ ਮਾਂਵਾਂ ਦੀ
ਮੇਰੀ ਕਬਰ ਪੇ ਤਮਾਸ਼ਾ ਨਾ ਬਨਾਇਆ ਜਾਏ
ਅਗਰ ਕੋਈ ਇਤਨਾ ਖੈਰ-ਖਵਾਹ ਹੋ ਤੋ ਸਾਥ ਦਫਨਾਇਆ ਜਾਏ” ਜੌਹਨ ਐਲੀਆ,
ਅਲਵਿਦਾ ਝੋਟੇਆ .. ਤੇਰਾ ਨਵਾਂ ਨੂੰ ਆ ,
“ਪੰਜਾਬੀਆਂ ਦਾ Titanic”
ਕਿਉਂਕਿ titanic ਡੁੱਬ ਵੀ ਗਿਆ ਪਰ ਸਮੁੰਦਰ ‘ਚ ਗੱਲਾਂ ਅੱਜ ਵੀ ਓਹਦੀਆਂ ਹੀ ਹੁੰਦੀਆਂ…
ਬੱਸ ਤੂੰ ਓਹੀ ਆਂ ਪੰਜਾਬ ਦਾ….
ਕੌਣ ਦਸੇ ਗਾ ਤੈਨੂੰ
ਤੇਰਾ ਜਿਕਰ ਤੇਰੇ ਜਾਣ ਮਗਰੋ ਕਿੰਨਾ ਹੋਏਆ ਏ
ਕੰਨਾ ਦੇ ਵਿੱਚ ਮਿੱਤਰਾ ਤੇਰੀ ਅਵਾਜ ਰੜਕਦੀ ਰਹਿਣੀ ਏ
ਸਾਨੂੰ ਸਾਰੀ ਜਿੰਦਗੀ ਤੇਰੀ ਘਾਟ ਰੜਕਦੀ ਰਹਿਣੀ ਏ ।
ਨਫਰਤਾ ਦੀਆ ਗੋਲੀਆ ਪਾੜ ਜਾਦੀਆ ਵੱਖੀਆ ਨੂੰ
ਕਿੱਥੇ ਲੁਕਾ ਕੇ ਰੱਖਣ ਮਾਵਾਂ, ਪੁੱਤਾ ਦੀਆਂ ਤਰੱਕੀਆ ਨੂੰ
ਕੌਣ ਸਿੱਖਦਾ ਏ ਸਿਰਫ ਗੱਲਾ ਨਾਲ
ਸਭ ਨੂੰ ਇੱਕ ਹਾਦਸਾ ਜਰੂਰੀ ਹੁੰਦਾ ਏ