ਮਹਾਂਪੁਰਸ਼ਾਂ ਦੀ ਗੱਲ ਰਮਜ਼ ਵਿਚ ਹੁੰਦੀ ਹੈ। ਰਮਜ਼ ਤਾਂ ਖੋਣੀ ਪੈਂਦੀ ਹੈ। ਵੈਸੇ ਪ੍ਰਕਿਰਤੀ ਵੀ ਸਾਨੂੰ ਬਹੁਤ ਕੁਝ ਰਮਜ਼ ਵਿਚ ਦਿੰਦੀ ਹੈ। ਜੈਸੇ ਬਹੁਤ ਸਾਰੇ ਫਲ ਛਿਲਕਿਆਂ ਵਿਚ ਲਪੇਟ ਕੇ ਪਰਮਾਤਮਾ ਸਾਨੂੰ ਦਿੰਦਾ ਹੈ। ਇਹ
ਗੱਲ ਵੱਖਰੀ ਹੈ ਕਿ ਫਲ ਖਾਣ ਲੱਗਿਆਂ ਛਿਲਕਾ ਸਾਨੂੰ ਸੁੱਟਣਾ ਪੈਂਦਾ ਹੈ। | ਅਸੀਂ ਛਿਲਕਾ ਨਹੀਂ ਖਾਂਦੇ। ਕੋਲਾ ਹੈ, ਸੰਤਰਾ ਹੈ ਹੋਰ ਬਥੇਰੇ ਫਲ ਨੇ, ਕੁਦਰਤ ਲਪੇਟ ਕੇ ਦਿੰਦੀ ਹੈ। ਛੁਪਾ ਕੇ ਦਿੰਦੀ ਹੈ। ਬਾਹਰੋਂ ਦੇਖ ਕੇ ਪਤਾ ਵੀ ਨਹੀਂ ਚੱਲਦਾ ਕਿ ਅੰਦਰ ਇਸ ਦੇ ਕੀ ਹੋਵੇਗਾ ?
| ਥਾਈਲੈਂਡ ਮੁਲਕ ਵਿਚ ਇਕ ਫਲ ਹੁੰਦਾ ਹੈ। ਪਹਿਲੀ ਦਫ਼ਾ ਜਦ ਮੈਂ ਥਾਈਲੈਂਡ ਗਿਆ, ਮੇਰੇ ਖ਼ਿਆਲ ‘ਚ ਸੰਨ 1965-66 ਦੀ ਗੱਲ ਹੈ। ਭਾਈ ਅਰਜਨ ਸਿੰਘ ਜੀ ਹੈੱਡ ਗ੍ਰੰਥੀ ਸਨ।
ਉਦੋਂ ਰਾਤ ਬਾਰਾਂ ਕੁ ਵਜੇ ਮੈਂ ਏਅਰਪੋਰਟ ‘ਤੇ ਉਤਰਿਆ। ਮੈਨੂੰ ਉਹ ਗੁਰਦੁਆਰੇ ਲੈ ਗਏ। ਗਿਆਨੀ ਅਰਜਨ ਸਿੰਘ ਜੀ ਮੈਨੂੰ ਕਹਿਣ ਲੱਗੇ ਕਿ ਕੁਝ ਲੰਗਰ ਪਾਣੀ ਛਕੋ। ਮੈਂ ਕਿਹਾ-ਨਹੀਂ। ਕਹਿੰਦੇ ਫਿਰ ਕੁਝ ਫਲ ਜ਼ਰੂਰ ਛਕ ਲਵੇ। ਮੈਂ ਕਿਹਾ-ਚਲੋ ਤੁਹਾਡੀ ਸ਼ਰਧਾ ਹੈ , ਛਕ ਲੈਨੇ ਆਂ। ਮੇਰੇ ਅੱਗ ਜਦ ਗਿਆਨੀ ਜੀ ਨੇ ਕੁਝ ਫਲ ਰੱਖੇ ਤਾਂ ਮੈਂ ਸੋਚਿਆ ਕਿ ਇਹ ਲੋਕ ਬੈਂਗਣ ਨੂੰ ਵੀ ਫਲ ਕਹਿੰਦੇ ਨੇ ! ਬੈਂਗਣਾਂ ਦੀ ਤਰ੍ਹਾਂ ਦੇ ਫਲ ਸਨ। ਮੈਂ ਕਿਹਾ- ਹੱਦ ਹੋ ਗਈ, ਬੈਂਗਣਾਂ ਨੂੰ ਫਲ ਕਹਿੰਦੇ ਨੇ ! ਅਸੀਂ ਤਾਂ ਇਹਨੂੰ ਸਬਜ਼ੀ ਕਹਿੰਦੇ ਆਂ। ਇਹ ਤਾਂ ਸਬਜ਼ੀ ਆ। ਮੇਰਾ ਚਿਹਰਾ ਵੇਖ ਕੇ ਗਿਆਨੀ ਅਰਜਨ ਸਿੰਘ ਜੀ ਨੂੰ ਇਕਦਮ ਸਮਝ ਆ ਗਈ ਕਿ ਇਸ ਪੁਰਸ਼ ਨੇ ਇਹ ਫਲ ਪਹਿਲੀ ਦਫ਼ਾ ਦੇਖਿਆ ਹੈ। ਵਾਕਈ ਪਹਿਲੀ ਦਫ਼ਾ ਦੇਖਿਆ ਸੀ, ਇਸ ਤੋਂ ਪਹਿਲੇ ਕਦੇ ਨਹੀਂ ਦੇਖਿਆ ਸੀ। ਕਹਿਣ ਲੱਗੇ ਕਿ ਖਾਓ। ਮੈਂ ਕਿਹਾਗਿਆਨੀ ਜੀ! ਹੁਣ ਮੇਰੀ ਜ਼ਬਾਨ ਤੋਂ ਕਹਿਲਾਉਂਦੇ ਓ। ਅਸੀਂ ਕਦੀ ਬੈਂਗਣ ਇਸ ਤਰ੍ਹਾਂ ਨਹੀਂ ਖਾਂਦੇ ਹੁੰਦੇ। ਇਸ ਮੁਲਕ ਵਿਚ ਖਾਂਦੇ ਹੋਣ ਤਾਂ ਭਾਵੇਂ ਖਾਂਦੇ ਹੋਣ। ਪਰ ਅਸੀਂ ਇਸ ਤਰ੍ਹਾਂ ਨਹੀਂ ਖਾਂਦੇ। ਉਨ੍ਹਾਂ ਨੇ ਉਸ ਨੂੰ ਇਕਦਮ ਹੱਥ ਨਾਲ ਤੋੜਿਆ। ਅੰਦਰੋਂ ਲੀਚੀ ਵਰਗੀ ਗਿਰੀ ਨਿਕਲੀ। ਕਹਿੰਦੇ ਐਹ ਫਲ ਹੈ। ਮੈਂ ਕਿਹਾ-ਹੱਦ ਹੋ ਗਈ, ਮੈਂ ਤਾਂ ਭੁਲੇਖੇ ਵਿੱਚ ਰਿਹਾਂ। ਮੈਂ ਤਾਂ ਇਸ ਨੂੰ ਬੈਂਗਣ ਹੀ ਸਮਝਦਾ ਰਿਹਾ ਸੀ। ਮੈਂ ਇਸ ਨੂੰ ਸਬਜ਼ੀ ਹੀ ਸਮਝਦਾ ਰਿਹਾਂ। ਔਰ ਇਹ ਐਸਾ ਫਲ ਹੈ। ਇਸ ਨੂੰ ਛਕਣ ਦੇ ਨਾਲ ਵਾਕਿਆ ਈ ਅੰਮ੍ਰਿਤਮਈ ਰਸ ਮਿਲਿਆ ਹੈ। ਹਿੰਦੋਸਤਾਨ ਦੀਆਂ ਲੀਚੀਆਂ ਨਾਲੋਂ ਜ਼ਿਆਦਾ ਮਿੱਠਾ ਹੈ ਤੇ ਜ਼ਿਆਦਾ ਰਸਦਾਇਕ ਹੈ। ਮੈਂ ਕਿਹਾ-ਹੱਦ ਹੋ ਗਈ, ਉਪਰੋਂ ਇਹਨੂੰ ਇਤਨਾ ਕਰੂਪ ਕਿਰਤੀ ਨੇ ਬਣਾਇਆ ਹੈ, ਅੰਦਰੋਂ ਬਹੁਤ ਜ਼ਿਆਦਾ ਸੁਆਦ ਹੈ ! ਬਹੁਤ ਜ਼ਿਆਦਾ ਮਿੱਠਾ ਹੈ! ਕਿਰਤੀ ਬਹੁਤ ਕੁਝ ਰਮਜ਼ ਵਿਚ ਦਿੰਦੀ ਹੈ। ਰਮਜ਼ ਦਾ ਮਤਲਬ ਛੁਪਾ ਕੇ ਪੈਕ ਕਰ ਕੇ ਦਿੰਦੀ ਹੈ। ਬਹੁਤ ਸਾਰੇ ਫਲ ਇਸ ਤਰ੍ਹਾਂ ਦਿੰਦੀ ਹੈ, ਬਈ ਤੁਸੀਂ ਇਸ ਨੂੰ ਖੋਲ੍ਹੇ।
ਮਹਾਪੁਰਸ਼ਾਂ ਨੇ ਵੀ ਕੁਝ ਗੱਲਾਂ ਰਮਜ਼ ਵਿਚ ਕਹੀਆਂ ਨੇ-ਆਪ ਖੋਲ੍ਹੇ , |
ਖ਼ੁਦ ਖੋਲੇ। ਖੋਜ ਬਿਰਤੀ ਬਣਾਉ।